The Summer News
×
Sunday, 12 May 2024

ਇਨਕਮ ਟੈਕਸ (IT) ਵਿਭਾਗ ਦੀ ਟੀਮ ਨੇ ਗਾਇਕ ਰਣਜੀਤ ਬਾਵਾ ਦੇ ਨਜ਼ਦੀਕੀ ਦੇ ਘਰ ਦੇਰ ਰਾਤ ਤਕ ਕੀਤੀ ਸਰਚ

ਚੰਡੀਗੜ੍ਹ : ਇਨਕਮ ਟੈਕਸ (IT) ਵਿਭਾਗ ਦੀ ਟੀਮ ਨੇ ਗਾਇਕ ਰਣਜੀਤ ਬਾਵਾ ਦੇ ਨਜ਼ਦੀਕੀ ਦੇ ਘਰ ਦੇਰ ਰਾਤ ਤਕ ਸਰਚ ਕੀਤੀ ਹੈ।  IT ਦੇ ਅਧਿਕਾਰੀਆਂ ਵੱਲੋਂ ਗਾਇਕਾ ਬਾਵਾ ਦੇ ਬਟਾਲਾ ਸਥਿਤ ਟਿਕਾਣਿਆਂ ‘ਤੇ ਕੀਤੀ ਰੇਡ ਰਾਤ 11.30 ਵਜੇ ਤਕ ਚੱਲੀ ਹੈ। ਬਾਵਾ ਦੇ ਨਜ਼ਦੀਕੀ ਤੇ ਮੈਨਜਰ ਡਿਪਟੀ ਵੋਹਰਾ ਦੇ ਘਰ IT ਦੀ ਟੀਮ ਦੇਰ ਰਾਤ ਤਕ ਸਰਚ ਕਰਦੀ ਰਹੀ ਹੈ। ਇਨਕਮ ਟੈਕਸ ਦੇ ਅਧਿਕਾਰੀ ਰਾਤ 11.30 ਵਜੇ ਡਿਪਟੀ ਵੋਹਰਾ ਦੇ ਘਰੋਂ ਵਾਪਸ ਗਏ ਹੈ। ਸੂਤਰਾਂ ਅਨੁਸਾਰ IT ਦੀ ਟੀਮ ਨੇ ਡਿਪਟੀ ਵੋਹਰਾ ਦੇ ਘਰੋਂ ਕਈ ਦਸਤਾਵੇਜ਼ ਆਪਣੇ ਕਬਜ਼ੇ ਹੇਠ ਲਏ ਹਨ। ਇਸ ਮੌਕੇ IT ਦੇ ਅਧਿਕਾਰੀਆਂ ਨੇ ਮੀਡੀਆ ਨਾਲ ਗੱਲ ਕਰਨ ਤੋਂ ਟਾਲਾ ਵੱਟਿਆ ਹੈ। ਡਿਪਟੀ ਵੋਹਰਾ ਨੇ ਵੀ ਮੀਡੀਆ ਨਾਲ ਗੱਲ ਨਹੀਂ ਕੀਤੀ ਹੈ। ਇਨਕਮ ਟੈਕਸ ਦੇ ਅਧਿਕਾਰੀਆਂ ਨੇ ਕੱਲ੍ਹ ਪਹਿਲਾਂ ਰਣਜੀਤ ਬਾਵਾ ਦੇ ਬਟਾਲਾ ਸਥਿਤ ਘਰ ਵਿਚ ਲੰਮੀਂ-ਚੌੜੀ ਸਰਚ ਕੀਤੀ ਸੀ।

Story You May Like