The Summer News
×
Monday, 20 May 2024

ਬੇ-ਮੌਸਮੀ ਬਰਸਾਤ 'ਤੇ ਗੜੇਮਾਰੀ ਨਾਲ ਕਿਸਾਨਾ ਦੀ ਹਜ਼ਾਰਾ ਏਕੜ ਕਣਕ ਦੀ ਖੜੀ ਫ਼ਸਲ ਹੋਈ ਬਰਬਾਦ

ਬਟਾਲਾ/ਵਿੱਕੀ ਮਲਿਕ : ਪਿਛਲੇ ਦੋ ਦਿਨ ਤੋਂ ਹੋ ਰਹੀ ਬੇ-ਮੌਸਮੀ ਬਰਸਾਤ ਅਤੇ ਗੜੇਮਾਰੀ ਨੇ ਗੁਰਦਾਸਪੁਰ ਦੇ ਸਰਹੱਦੀ ਇਲਾਕੇ ਦੇ ਕਿਸਾਨਾ ਦੀ ਕਈ ਏਕੜ ਦਾ ਭਾਰੀ ਨੁਕਸਾਨ ਕੀਤਾ ਹੈ ਜਿਸ ਕਰਕੇ ਕਿਸਾਨ ਚਿੰਤਤ ਹਨ ਕਿਸਾਨਾਂ ਨੇ ਦੱਸਿਆ ਕਿ ਬਾਰਸ਼ ਨੇ ਉਹਨਾਂ ਦੀ ਖੜੀ ਕਣਕ ਦੀ ਫਸਲ ਖਰਾਬ ਕੀਤੀ ਹੈ ਕਿਸਾਨਾਂ ਦਾ ਕਹਿਣਾ ਸੀ ਕਿ ਪਿਛਲੀ ਵਾਰ ਝੋਨੇ ਦੀ ਫ਼ਸਲ ਨੂੰ ਬਿਮਾਰੀ ਲੱਗ ਗਈ ਸੀ ਅਤੇ ਹੁਣ ਇਸ ਕਣਕ ਨੂੰ ਬਰਸਾਤ ਨਾਲ ਵੱਡਾ ਨੁਕਸਾਨ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦ ਗਰਦਾਵਰੀਆ ਕਰਵਾਕੇ ਬਣਦਾ ਮੁਆਵਜਾ ਕਿਸਾਨਾਂ ਨੂੰ ਦਿੱਤਾ ਜਾਵੇ।


ਡੇਰਾ ਬਾਬਾ ਨਾਨਕ ਇਲਾਕੇ ਦੇ ਪੀੜਤ ਕਿਸਾਨਾਂ ਨੇ ਦਸਿਆ ਕਿ ਓਹ ਛੋਟੇ ਕਿਸਾਨ ਹਨ ਅਤੇ ਪਹਿਲਾ ਹੀ ਕਰਜ਼ ਹੇਠ ਦੱਬੇ ਹਨ ਅਤੇ ਹਰ ਫ਼ਸਲ ਨੂੰ ਉਹ ਪੁਤਾ ਵਾਂਗ ਪਾਲ ਦੇ ਹਨ ਲੇਕਿਨ ਲਗਾਤਾਰ ਕੁਦਰਤ ਦਾ ਕਹਿਰ ਉਹਨਾਂ ਦੀਆ ਫ਼ਸਲਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ। ਉਥੇ ਹੀ ਕਿਸਾਨਾਂ ਦਾ ਕਹਿਣਾ ਸੀ ਕਿ ਇਸ ਬੇਮੌਸਮੀ ਬਰਸਾਤ ਤੇ ਗੜੇਮਾਰੀ ਨੇ ਕਿਸਾਨਾਂ ਦਾ ਭਾਰੀ ਨੁਕਸਾਨ ਕੀਤਾ ਹੈ ਇਲਾਕੇ ਭਰ ਚ ਹਜ਼ਾਰਾਂ ਏਕੜ ਫਸਲ ਖਰਾਬ ਹੋ ਚੁੱਕੀ ਹੈ ਅਤੇ ਹੁਣ ਕਿਸਾਨਾਂ ਨੂੰ ਚਿੰਤਾ ਸਤਾ ਰਹੀ ਹੈ ਕਿ ਕਿ ਜੇਕਰ ਹੋਰ ਭਾਰੀ ਬਾਰਸ਼ ਹੋਈ ਤਾ ਕਿਸਾਨਾਂ ਦਾ ਹੋਰ ਵੱਡਾ ਨੁਕਸਾਨ ਹੋਵੇਗਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਹਲਕੇ ਅੰਦਰ ਜਲਦ ਗਰਦਾਵਰੀਆ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ।


 


 

Story You May Like