The Summer News
×
Tuesday, 21 May 2024

ਵੱਧਦੇ ਤਾਪਮਾਨ ਤੋਂ ਬਚਾਅ ਅਤੇ ਝਾੜ ਵਧਾਉਣ ਲਈ ਖੇਤੀ ਮਾਹਿਰਾਂ ਦੀ ਸਲਾਹ ਨਾਲ ਸਪਰੇਅ ਕੀਤਾ ਜਾਵੇ - ਮੁੱਖ ਖੇਤੀਬਾੜੀ ਅਫ਼ਸਰ

ਐਸ.ਏ.ਐਸ ਨਗਰ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਐਸ.ਏ.ਐਸ ਨਗਰ ਦੇ ਖੇਤੀ ਮਾਹਿਰਾਂ ਦੀ ਟੀਮਾਂ ਵੱਲੋ ਪਿੰਡਾਂ ਵਿੱਚ ਕਣਕ ਦੀ ਫਸਲਾਂ ਦਾ ਨਿਰੀਖਣ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਦਾਣੇ ਦੇ ਭਰਨ ਸਮੇਂ ਵੱਧਦੇ ਤਾਪਮਾਨ ਤੋਂ ਬਚਾਅ ਅਤੇ ਝਾੜ ਵਧਾਉਣ ਲਈ ਪੋਟਾਸ਼ੀਅਮ ਨਾਈਟ੍ਰੇਟ ਜਾਂ ਸੈਲੀਸਿਲਕ ਏਸਿਡ ਦਾ ਛਿੜਕਾਅ ਕੀਤਾ ਜਾਵੇ। ਡਾ ਗੁਰਬਚਨ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਵੱਲੋ ਪਿੰਡ ਫਤੇਹਪੁਰ ਥੇੜੀ ਵਿਖੇ ਖੇਤੀ ਮਾਹਿਰਾਂ ਦੀ ਟੀਮ ਜਿਸ ਵਿੱਚ ਡਾ. ਸੁੱਚਾ ਸਿੰਘ ਏ.ਈ.ੳ, ਡਾਂ ਜਗਦੀਪ ਸਿੰਘ ਬੀ.ਟੀ.ਐੱਮ ਨਾਲ ਕਿਸਾਨ ਮੇਹਰ ਸਿੰਘ ਦੀ ਕਣਕ ਦੀ ਫਸਲ (ਕਿਸਮ ਪੀ ਬੀ ਡਬਲਿਊ 677) ਦਾ ਨਿਰੀਖਣ ਕਰਦੇ ਹੋਏ ਦੱਸਿਆ ਕਿ ਤਾਪਮਾਨ ਦੇ ਵੱਧਣ ਕਾਰਨ ਕਣਕ ਅਤੇ ਹੋਰ ਫਸਲਾਂ ਦੇ ਉਤਪਾਦਨ ਤੇ ਮਾੜਾ ਅਸਰ ਪੈ ਸਕਦਾ ਹੈ।


ਇਸ ਲਈ ਕਿਸਾਨ ਸੁਚੇਤ ਰਹਿਣ ਅਤੇ ਫਸਲਾਂ ਦਾ ਨਿਰੰਤਰ ਨਿਰੀਖਣ ਕਰਦੇ ਰਹਿਣ। ਡਾ. ਗੁਰਬਚਨ ਸਿੰਘ ਨੇ ਦੱਸਿਆ ਕਿ ਇਸ ਸਮੇਂ ਜਿਆਦਾ ਤਾਪਮਾਨ ਕਣਕ ਦੀ ਫਸਲ ਲਈ ਅਨੁਕੂਲ ਨਹੀਂ ਹੈ, ਵੱਧ ਤਾਪਮਾਨ ਦੇ ਅਸਰ ਨੂੰ ਘੱਟ ਕਰਨ ਵਾਸਤੇ ਕਣਕ ਨੂੰ ਹਲਕਾ ਪਾਣੀ ਜਰੂਰ ਲਗਾਉ। ਇਸ ਤੋਂ ਇਲਾਵਾ ਲੋੜ ਪੈਣ ਤੇ ਪੀ.ਏ.ਯੂ ਵੱਲੋਂ ਸਿਫਾਰਸ਼ ਪੋਟਾਸ਼ੀਅਮ ਨਾਈਟ੍ਰੇਟ 2 ਫੀਸਦੀ ਦੀਆਂ ਦੋ ਸਪਰੇਅ, ਪਹਿਲੀ ਗੋਭ ਵਾਲਾ ਪੱਤਾ ਨਿਕਲਣ ਅਤੇ ਦੂਜਾ ਬੂਰ ਪੈਣ ਸਮੇਂ ਕਰੋ। ਉਨ੍ਹਾਂ ਕਿਹਾ ਕਿ ਲੋੜ ਅਨੁਸਾਰ ਹੀ ਕੀਟਨਾਸ਼ਕ/ਉਲੀਨਾਸ਼ਕ ਦਵਾਈਆਂ ਦੀ ਸਪਰੇਅ ਕੀਤੀ ਜਾਵੇ ਅਤੇ ਕੀੜੇ/ ਬਿਮਾਰੀਆਂ ਨਜ਼ਰ ਆਉਣ ਤੇ ਮਾਹਿਰਾਂ ਦੀ ਸਲਾਹ ਅਨੁਸਾਰ ਸਪਰੇਅ ਕੀਤਾ ਜਾਵੇ। ਇਸ ਮੌਕੇ ਵਿਭਾਗ ਦੇ ਸਵਿੰਦਰ ਕੁਮਾਰ ਏ.ਟੀ.ਐਮ, ਕਿਸਾਨ ਭਗਵੰਤ ਸਿੰਘ, ਗੁਰਜਿੰਦਰ ਸਿੰਘ ਅਤੇ ਰੁਪਿੰਦਰ ਸਿੰਘ ਵਗੈਰਾ ਹਾਜ਼ਰ ਸਨ।

Story You May Like