The Summer News
×
Friday, 10 May 2024

ਲੋਕਤੰਤਰ ਦੀ ਮਜ਼ਬੂਤੀ ਲਈ ਹਰੇਕ ਵੋਟਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰੇ : ਸ਼ੌਕਤ ਅਹਿਮਦ ਪਰੈ

ਪਟਿਆਲਾ, 22 ਫਰਵਰੀ: ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਮੁੱਖ ਚੋਣ ਅਫ਼ਸਰ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਜ਼ਿਲ੍ਹਾ ਚੋਣ ਅਫ਼ਸਰ ਪਟਿਆਲਾ ਸ਼ੌਕਤ ਅਹਿਮਦ ਪਰੈ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਵੋਟਰ ਜਾਗਰੂਕਤਾ ਵੈਨ ਰਵਾਨਾ ਕੀਤੀ।
 ਇਸ ਮੌਕੇ ਸ਼ੌਕਤ ਅਹਿਮਦ ਪਰੈ ਨੇ ਕਿਹਾ ਕਿ ਮੋਬਾਇਲ ਵੋਟਰ ਜਾਗਰੂਕਤਾ ਵੈਨ ਪਟਿਆਲਾ ਜ਼ਿਲ੍ਹੇ ਦੇ ਸਮੂਹ ਹਲਕਿਆਂ ਪਟਿਆਲਾ, ਪਟਿਆਲਾ ਦਿਹਾਤੀ, ਰਾਜਪੁਰਾ, ਸਨੌਰ, ਘਨੌਰ, ਸਮਾਣਾ, ਸ਼ੁਤਰਾਣਾ, ਨਾਭਾ ਵਿੱਚ ਮਿਤੀ 22-02-2024 ਤੋਂ 08-03-2024 ਤੱਕ ਚਲਾਈ ਜਾਵੇਗੀ। ਇਸ ਮੋਬਾਇਲ ਵੈਨ ਦਾ ਮੁੱਖ ਮੰਤਵ ਹਲਕੇ ਦੇ ਹਰ ਇੱਕ ਵੋਟਰ ਨੂੰ ਵੋਟਾਂ ਬਣਾਉਣ, ਵੋਟਾਂ ਵਿੱਚ ਸੁਧਾਈ ਕਰਨ ਅਤੇ ਵੋਟ ਪਾਉਣ ਸਬੰਧੀ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਹਰੇਕ ਵੋਟਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਜ਼ਰੂਰ ਕਰੇ।  


ਵੈਨ ਵਿੱਚ ਵੀਡੀਓ ਕਲਿੱਪ ਰਾਹੀ ਈ.ਵੀ.ਐਮ ਮਸ਼ੀਨ ਰਾਹੀ ਵੋਟ ਪਾਉਣ ਸਮੇਤ ਈ.ਵੀ.ਐਮ. ਅਤੇ ਵੀਵੀ ਪੇਟ ਮਸ਼ੀਨ ਸਬੰਧੀ ਹੋਰ ਤਕਨੀਕੀ ਜਾਣਕਾਰੀ ਦਿੱਤੀ ਜਾਵੇਗੀ। ਇਸ ਮੌਕੇ ਉਪ ਮੰਡਲ ਅਫ਼ਸਰ ਅਰਵਿੰਦ ਕੁਮਾਰ, ਜ਼ਿਲ੍ਹਾ ਸਵੀਪ ਅਫ਼ਸਰ ਪਟਿਆਲਾ ਡਾ ਸਵਿੰਦਰ ਰੇਖੀ ਅਤੇ ਪਟਿਆਲਾ ਸ਼ਹਿਰੀ-115 ਦੇ  ਨੋਡਲ ਅਫ਼ਸਰ ਸਵੀਪ ਰੁਪਿੰਦਰ ਸਿੰਘ, ਮੋਹਿਤ ਕੌਸ਼ਲ, ਮੈਡਮ ਮੋਨਿਕਾ, ਪੂਜਾ ਚਾਵਲਾ ਅਤੇ ਸਬੰਧਤ ਬੀ ਐਲਓਜ਼ ਵੀ ਸ਼ਾਮਲ ਹੋਏ। ਇਹ ਵੈਨ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਹਲਕਿਆਂ ਵਿੱਚ ਨਿਰਧਾਰਿਤ ਪਲਾਨ ਅਨੁਸਾਰ ਵੋਟਰਾਂ ਨੂੰ ਜਾਗਰੂਕ ਕਰਨ ਲਈ ਯੋਗਦਾਨਦੇਵੇਗੀ।

Story You May Like