The Summer News
×
Saturday, 11 May 2024

ਗੁੰਡਾਗਰਦੀ ਦਾ ਨੰਗਾ ਨਾਚ ਆਇਆ ਸਾਹਮਣੇ, ਦੁਕਾਨ ਦੇ ਨਾਲ ਦੋ ਘਰਾਂ ਦੀ ਕੀਤੀ ਭੰਨ-ਤੋੜ

ਚੰਡੀਗੜ੍ਹ -  ਬੀਤੀ ਰਾਤ ਬਠਿੰਡਾ ਦੀ ਅਮਰਪੁਰਾ ਬਸਤੀ ਵਿਖੇ 15 ਵੀ ਲੜ ਕੇ ਇਕੱਠੇ ਹੋ ਕੇ ਆਏ ਅਤੇ ਇੱਕ ਦੁਕਾਨ ਦੇ ਨਾਲ ਨਾਲ ਦੋ ਘਰਾਂ ਦੀ ਵੀ ਭੰਨਤੋੜ ਕੀਤੀ ਗਈ ਹੈ। ਇਸ ਮੌਕੇ ਦੁਕਾਨ ਦੇ ਮਾਲਕ ਦਾ ਕਹਿਣਾ ਹੈ ਕਿ ਉਹ ਜਦ ਸਵੇਰੇ ਆ ਕੇ ਉਸ ਨੇ ਆਪਣੀ ਦੁਕਾਨ ਤੇ ਦੇਖਿਆ ਤਾਂ ਉਸ ਦੀ ਦੁਕਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਸੀ।  ਉਸ ਨੇ ਦੱਸਿਆ ਕਿ ਉਸ ਦੀ ਦੁਕਾਨ ਤੇ ਲੱਗੇ ਇਕ ਲੜਕੇ ਦੇ ਨਾਲ ਕੁਝ ਲੜਕਿਆਂ ਦੀ ਲੜਾਈ ਹੋਈ ਸੀ।  


ਉਸ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਪਰ ਬੀਤੀ ਰਾਤ ਭੁਲੇਖੇ ਨਾਲ ਉਸ ਦੀ ਦੁਕਾਨ ਦੀ ਭੰਨਤੋੜ ਕੀਤੀ ਗਈ ਜਿਸਦੇ ਨਾਲ ਉਸਦਾ 5 ਤੋਂ 7 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।  ਇਸੇ ਤਰ੍ਹਾਂ ਨਾਲ ਦੇ ਦੋ ਘਰਾਂ ਦੇ ਵਿੱਚ ਵੀ ਇਹਨਾਂ ਵੱਲੋਂ ਭੰਨਤੋੜ ਕੀਤੀ ਗਈ ਜਿਥੇ ਮੋਟਰਸਾਈਕਲ ਤੇ ਐਕਟਿਵਾ ਭੰਨਿਆ ਗਈਆਂ ਇਥੇ ਜਾਂਦੇ ਹੋਏ ਘਰ ਦੇ ਅੰਦਰ ਇੱਕ ਕਮਰੇ ਵਿੱਚ ਅੱਗ ਵੀ ਲਗਾ ਗਏ ਹਨ।  ਅਮਰਪੁਰਾ ਬਸਤੀ ਦੇ ਸਾਰੇ ਏਰੀਏ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।  ਇਸ ਸਬੰਧੀ ਜਦ ਵਰਧਮਾਨ ਚੋਂਕੀ ਇੰਚਾਰਜ ਜਸਕਰਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Story You May Like