The Summer News
×
Friday, 10 May 2024

ਚੜਾਈ ਜਾਂਦੀ ਹੈ ਵੱਖ ਵੱਖ ਬ੍ਰਾਂਡਾ ਦੀ ਅਤੇ ਘਰ ਦੀ ਕੱਢੀ ਦੇਸੀ ਸ਼ਰਾਬ

ਫਤਿਹਗੜ ਚੂੜੀਆਂ-ਮਜੀਠਾ ਰੋਡ ਉਪਰ ਜਿਲਾ ਅੰਮ੍ਰਿਤਸਰ ਦੇ ਪਿੰਡ ਭੋਮਾ ਵਡਾਲਾ ਵਿਖੇ ਸਥਿਤ ਬਾਬਾ ਰੋਡੇ ਸ਼ਾਂਹ ਦੇ ਮੇਲਾ ਜੋ ਇਨ੍ਹੀ ਦਿਨੀ ਹਰ ਸਾਲ ਲੰਬੇ ਸਮੇ ਤੋਂ ਮਨਾਇਆ ਜਾਂਦਾ ਹੈ ਉਹ ਹੋਰਨਾਂ ਪੰਜਾਬ ਦੇ ਮੇਲਿਆਂ ਤੋਂ ਬਹੁਤ ਵੱਖ ਹੈ ਇਸ ਜਗਾਹ ਤੇ ਵੱਖ ਵੱਖ ਸਮਾਧਾਂ ਹਨ ਜਿੱਥੇ ਕਿ ਹਰ ਸਾਲ ਭਾਰੀ ਮੇਲਾ ਲੱਗਦਾ ਹੈ ਅਤੇ ਦੂਰ ਦੂਰ ਦੇਸ਼ ਅਤੇ ਵਿਦੇਸ਼ਾ ਤੋਂ ਵੱਡੀ ਗਿਣਤੀ ਚ ਲੋਕ ਆਪਣੀਆਂ ਸ਼ਰਧਾ ਭਾਵਨਾਵਾਂ ਨਾਲ ਨਤਮਸਤਕ ਹੋਣ ਲਈ ਆਉਂਦੇ ਹਨ ਅਤੇ ਇਹਨਾਂ ਲੋਕਾਂ ਦਾ ਮਾਨਣਾ ਹੈ ਕਿ ਇਸ ਜਗਾਹ ਤੇ ਜੋ ਵੀ ਆਪਣੀਆਂ ਮਨੋਕਾਮਨਾ ਮੰਗਦਾ ਹੈ ਉਹ ਮਨੋਕਾਮਨਵਾਂ ਪੂਰੀਆਂ ਹੁੰਦੀਆਂ ਹਨ ਅਤੇ ਮੁਰਾਦਾਂ ਪੁਰੀਆ ਹੋਣ ਤੇ ਇਥੇ ਸੰਗਤ ਹਰ ਸਾਲ ਮੇਲੇ ਤੇ ਵੱਖ ਵੱਖ ਬ੍ਰਾਂਡਾ ਅਤੇ ਘਰ ਦੀ ਕੱਢੀ ਸ਼ਰਾਬ ਦਾ ਚੜਾਵਾ ਚੜਾਉਂਦੇ ਹਨ ਅਤੇ ਮੇਲੇ’ਚ ਆਏ ਹੋਏ ਲੋਕਾਂ ਨੂੰ ਸ਼ਰਾਬ ਦਾ ਪ੍ਰਸ਼ਾਦ ਹੀ ਵਰਤਾਇਆ ਜਾਂਦਾ ਹੈ ਅਤੇ ਲੋਕ ਸ਼ਰਾਬ ਦਾ ਪ੍ਰਸ਼ਾਦ ਪੀ ਕੇ ਵੱਖਰੇ ਹੀ ਰੰਗ’ਚ ਦਿਖਾਈ ਦਿੰਦੇ ਹਨ ਅਤੇ ਆਪਣੀ ਹੀ ਮਸਤੀ’ਚ ਭੰਗੜੇ ਪਾ ਕੇ ਬਾਬੇ ਰੋਡੇ ਦਾ ਨਆਰੇ ਲਗਾਉਂਦੇ ਹਨ।ਇਥੇ ਆਏ ਲੋਕਾਂ ਦਾ ਕਹਿਣਾ ਹੈ ਕਿ ਇਸ ਮੇਲੇ ਦੀ ਹਰ ਸਾਲ ਉਹਨਾਂ ਨੂੰ ਤਾਂ ਬੇਸਬਰੀ ਨਾਲ ਉਡੀਕ ਰਹਿੰਦੀ ਹੈ ਅਤੇ ਉਹ ਹਰ ਸਾਲ ਆਪਣੇ ਪਰਿਵਾਰ ਨਾਲ ਇਥੇ ਨਤਮਸਤਕ ਹੁੰਦੇ ਹਨ ਅਤੇ ਸ਼ਰਾਬ ਪੀਣ ਦੇ ਸ਼ੋਕੀਨਾ ਦੇ ਲਈ ਇਹ ਮੇਲਾ ਪੰਜਾਬ ਦੇ ਬਾਕੀ ਸਾਰਿਆ ਮੇਲਿਆ ਨਾਲੋਂ ਖਾਸ ਅਤੇ ਵਖਰਾ ਹੁੰਦਾ ਹੈ।ਭਾਵੇ ਕਿ ਦੇਸੀ ਸ਼ਰਾਬ ਗੈਰ ਕਾਨੂੰਨੀ ਮੰਨੀ ਜਾਂਦੀ ਹੈ ਲੇਕਿਨ ਇਥੇ ਸ਼ਰੇਆਮ ਲੋਕ ਦੇਸੀ ਸ਼ਰਾਬ ਲੈਕੇ ਆਉਂਦੀ ਹੈ ਅਤੇ ਪੁਲਿਸ ਵਲੋਂ ਕੋਈ ਰੋਕ ਨਹੀਂ ਰਹਿੰਦੀ ਹੈ ਅਤੇ ਦੂਸਰੇ ਪਾਸੇ ਪੁਲਿਸ ਵਲੋਂ ਮੇਲੇ ਦੇ ਚਲਦੇ ਭੀੜ ਹੋਣ ਦੇ ਕਾਰਨ ਪੁਲਿਸ ਦੀ ਵਿਸ਼ੇਸ ਤੈਨਾਤੀ ਕੀਤੀ ਜਾਂਦੀ ਹੈ | 

Story You May Like