The Summer News
×
Saturday, 18 May 2024

ਵਿਜੀਲੈਂਸ ਵਲੋਂ ਦਸ ਹਜ਼ਾਰ ਦੀ ਰਿਸ਼ਵਤ ਲੈਂਦਾ ਕਾਨੂੰਨਗੋ ਰੰਗੇ ਹੱਥੀ ਕਾਬੂ

ਸੰਗਰੂਰ : ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਵਿਜੀਲੈਂਸ ਦੀ ਟੀਮ ਵੱਲੋਂ ਪਰਮਿੰਦਰ ਸਿੰਘ ਡੀਐਸਪੀ ਵਿਜੀਲੈਂਸ ਸੰਗਰੂਰ ਦੀ ਅਗਵਾਈ ਵਿੱਚ ਮੂਨਕ ਹਲਕੇ ਦੇ ਗੁਰਵਿੰਦਰ ਸਿੰਘ ਕਾਨੂੰਨਗੋ ਹਲਕਾ ਮੰਡਵੀ/ ਮੂਨਕ ਨੂੰ ਵਿਜੀਲੈਂਸ ਟੀਮ ਵੱਲੋ ਦਸ ਹਜਾਰ ਰਿਸ਼ਵਤ ਲੈਣ ਦੇ ਦੋਸ਼ ‘ਚ ਰੰਗੇ ਹੱਥੀ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।


ਸ਼ਿਕਾਇਤ ਕਰਤਾ ਤਰਸੇਮ ਸਿੰਘ ਪੁੱਤਰ ਬਚਨਾ ਰਾਮ ਵਾਸੀ ਮੂਨਕ ਅਤੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆ ਹੋਏ ਦੱਸਿਆ ਕਿ ਤਰਸੇਮ ਸਿੰਘ ਦੇ ਘਰਾਂ ਵਾਲਾ ਖੇਤਰ ਨਗਰ ਪੰਚਾਇਤ ਤੋਂ ਬਾਹਰ ਹੋਣ ਕਾਰਨ ਸਹੂਲਤਾਂ ਨਾ ਮਿਲਣ ਲਈ ਬੇਨਤੀ  ਈਓ ਨਗਰ ਪੰਚਾਇਤ ਮੂਨਕ ਨੂੰ ਕੀਤੀ ਗਈ । ਉਹਨਾਂ ਵਲੋਂ ਤਹਿਸੀਲਦਾਰ ਮੂਨਕ ਨੂੰ ਇਸ ਬਾਰੇ ਲਿਖਿਆ ਅਤੇ ਉਹਨਾਂ ਅੱਗੇ ਉਕਤ ਕਾਨੂੰਗੋ ਨੂੰ ਹੱਦ ਬੰਦੀ ਪਤਾ ਕਰਨ ਦੀ ਡਿਊਟੀ ਲਗਾਈ ਸੀ। ਉਕਤ ਕਥਿਤ ਕਾਨੂੰਗੋ ਨਗਰ ਪੰਚਾਇਤ ਵੱਲੋਂ ਹਦੱਬੰਦੀ ਸਹੀ ਕਰਨ ਲਈ ਆਨਾਕਾਨੀ ਕਰ ਰਿਹਾ ਸੀ ਅਤੇ ਸ਼ਿਕਾਇਤ ਕਰਤਾ ਤੋਂ 25 ਜਾਰ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਪ੍ਰੰਤੂ ਸ਼ਿਕਾਇਤ ਕਰਤਾ ਨੇ ਇਸ ਕਾਨੂੰਨਗੋ ਨਾਲ ਨਾਲ ਸੰਪਰਕ ਕਰ 20 ਹਜ਼ਾਰ ਰੁਪਏ ਦੀ ਸੈਟਿੰਗ ਕਰ ਲਿਆ । ਜਿਸ ਵਿੱਚ ਦਸ ਹਜ਼ਾਰ 12 ਅਪ੍ਰੈਲ ਨੂੰ ਮਿਣਤੀ ਕਰਨ ਸਮੇਂ ਦਿੱਤੇ ਗਏ ਸੀ ਅਤੇ 10 ਹਜ਼ਾਰ ਰੁਪਏ ਅੱਜ ਵਿਜੀਲੈਂਸ ਦੀ ਟੀਮ ਦੀ ਹਾਜ਼ਰੀ ਵਿੱਚ ਦਿੱਤੇ ਗਏ ਅਤੇ ਟੀਮ ਵਲੋਂ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ। ਅਧਿਕਾਰੀਆਂ ਨੇ ਗੱਲਬਾਤ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ।

Story You May Like