The Summer News
×
Wednesday, 15 May 2024

ਜਲ ਸ਼ੋ੍ਰਤ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਡ੍ਰੇਨਾਂ ਦੀ ਸਫਾਈ ਦੇ ਕਾਰਜ ਦੇ ਜਾਇਜੇ ਲਈ ਕੀਤਾ ਦੌਰਾ

ਸ੍ਰੀ ਮੁਕਤਸਰ ਸਾਹਿਰ : ਪੰਜਾਬ ਸਰਕਾਰ ਦੇ ਜਲ ਸ਼ੋ੍ਰਤ ਵਿਭਾਗ ਵੱਲੋਂ ਬਰਸਾਤਾਂ ਤੋਂ ਪਹਿਲਾਂ ਡੇ੍ਰੇਨਾਂ ਦੀ ਸਫਾਈ ਕਰਵਾਈ ਜਾ ਰਹੀ ਹੈ ਅਤੇ ਹੜ੍ਹ ਰੋਕੂ ਪ੍ਰਬੰਧ ਕੀਤੇ ਜਾ ਰਹੇ ਹਨ, ਤਾਂ ਜ਼ੋ ਬਰਸਾਤਾਂ ਦੌਰਾਨ ਸ੍ਰੀ ਮੁਕਸਤਰ ਸਾਹਿਬ ਅਤੇ ਫਾਜਿ਼ਲਕਾ ਜਿਲ੍ਹਿਆਂ  ਵਿਚ ਬਾਰਿਸ਼ਾਂ ਦੇ ਪਾਣੀ ਨਾਲ ਕੋਈ ਨੁਕਸਾਨ ਨਾ ਹੋਵੇ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੇ ਇਸ ਸਫਾਈ ਦੇ ਚੱਲ ਰਹੇ ਕੰਮ ਦੇ ਜਾਇਜ਼ੇ ਲਈ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਆਈਏਐਸ ਨੇ ਮੁਕਤਸਰ ਸਾਹਿਬ ਅਤੇ ਫਾਜਿ਼ਲਕਾ ਜਿ਼ਲ੍ਹੇ ਦਾ ਦੌਰਾ ਕੀਤਾ। ਉਨ੍ਹਾਂ ਨੇ ਵੱਖ ਵੱਖ ਡੇ੍ਰਨਾਂ ਤੇ ਖੁਦ ਜਾ ਕੇ ਸਫਾਈ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਸਫਾਈ ਕਾਰਜ ਛੇਤੀ ਮੁਕੰਮਲ ਕਰਨ ਲਈ ਕਿਹਾ। ਉਨ੍ਹਾਂ ਨੇ ਇਸ ਦੌਰਾਨ ਚੰਦਭਾਨ ਡ੍ਰੇਨ ਤੇ ਸਫਾਈ ਦੇ ਚੱਲ ਰਹੇ ਕੰਮ ਦਾ ਜਾਇਜਾ ਲੈਂਦਿਆਂ ਦੋਦੇ ਪਿੰਡ ਵਿਚ ਹਾਜਰ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ।ਉਨ੍ਹਾਂ ਨੇ ਅਧਿਕਾਰੀਆਂ ਨੂੰ ਸਾਰੇ ਅਗੇਤੇ ਹੜ੍ਹ ਰੋਕੂ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨ ਦੀ ਹਦਾਇਤ ਕੀਤੀ।ਉਨ੍ਹਾਂ ਵੱਲੋਂ ਜਲਦ ਹੀ ਇੰਨ੍ਹਾਂ ਖੇਤਰਾਂ ਦੀਆਂ ਨਹਿਰਾਂ ਦੇ ਜਾਇਜੇ ਲਈ ਵੀ ਦੌਰਾ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਵਿਭਾਗ ਦੇ ਨਿਗਰਾਨ ਇੰਜਨੀਅਰ ਉਪਕਰਨ ਪਾਲ ਸਿੰਘ ਸਮੇਤ ਕਾਰਜਕਾਰੀ ਇੰਜਨੀਅਰ ਜਲ ਨਿਕਾਸ ਸ੍ਰੀ ਮੁਕਸਤਰ ਸਾਹਿਬ ਅਤੇ ਫਾਜਿ਼ਲਕਾ ਵੀ ਹਾਜਰ ਸਨ।

Story You May Like