The Summer News
×
Wednesday, 15 May 2024

ਪਿੰਡ ਕਾਲੇਕੇ ਉਤਾੜ ਦੇ ਨੌਜਵਾਨ ਦੀ ਅਮਰੀਕਾ 'ਚ ਦਿਲ ਦਾ ਦੌਰਾ ਪੈ ਜਾਣ ਕਾਰਨ ਹੋਈ ਮੌ* ਤ

ਤਰਨਤਾਰਨ : ਜੇਕਰ ਆਮ ਤੌਰ ਤੇ ਦੇਖਿਆ ਜਾਵੇ ਤਾਂ ਜਿਆਦਾਤਰ ਲੋਕੀ ਬਾਹਰ ਜਾਣਾ ਵੱਧ ਪਸੰਦ ਕਰਦੇ ਹਨ। ਜਿਸ ਦੇ ਚਲਦਿਆ ਉਹ ਉਥੇ ਜਾ ਕੇ ਕੋਈ ਨਾ ਕੋਈ ਕੰਮ ਕਰਦੇ ਹਨ। ਪ੍ਰੰਤੂ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਜਿ਼ਆਦਾਤਰ ਲੋਕਾਂ ਦੀਆਂ ਉਧਰੋਂ ਮੰਦ+ ਭਾਗੀ ਖਬਰਾਂ ਹੀ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜ਼ਿਲਾ ਤਰਨਤਾਰਨ ਦੇ ਪਿੰਡ ਕਾਲੇਕੇ ਉਤਾੜ ਦਾ ਜਿਥੇ ਉਸ ਪਿੰਡ ਦੇ ਸਰਪੰਚ ਬਲਕਾਰ ਸਿੰਘ ਦੇ ਭਤੀਜੇ ਵਰਿੰਦਰਪਾਲ ਸਿੰਘ ਮੰਦ ਭਾਗੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਮ੍ਰਿਤਕ ਦੀ ਉਮਰ 26 ਸਾਲ ਪੁੱਤਰ ਨਿਰਵੈਲ ਸਿੰਘ ਦੀ ਅਮਰੀਕਾ ਵਿਚ ਦਿਲ ਦਾ ਦੌਰਾ ਪੈ ਜਾਣ ਕਾਰਨ ਮੌ. ਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿ/ਤਕ ਨੌਜਵਾਨ ਵਰਿੰਦਰਪਾਲ ਸਿੰਘ ਦੀ ਮਾਂ ਰਾਜ ਕੌਰ ਨੇ ਵਿਰਲਾਪ ਕਰਦਿਆਂ ਦੱਸਿਆ ਕਿ ਕਰੀਬ 5 ਸਾਲ ਪਹਿਲਾਂ ਮੇਰਾ ਲੜਕਾ ਅਮਰੀਕਾ ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ ਵਰਿੰਦਰਪਾਲ ਸਿੰਘ ਅਮਰੀਕਾ ਵਿੱਚ ਟਰੱਕ ਚਲਾਉਂਦਾ ਸੀ ਅਤੇ ਮਿਤੀ 30 ਜੂਨ ਨੂੰ ਅਚਾਨਕ ਟਰੱਕ ਚਲਾਉਂਦੇ ਸਮੇਂ ਉਸ ਨੂੰ ਦਿਲ ਦਾ ਦੌ.ਰਾ ਪੈ ਗਿਆ।


ਜਿਸ ਕਾਰਨ ਵਰਿੰਦਰਪਾਲ ਸਿੰਘ ਦੀ ਟਰੱਕ ਵਿੱਚ ਹੀ ਮੌ- ਤ ਹੋ ਗਈ। ਜਿਸ ਤੋਂ ਬਾਅਦ ਉਸ ਦੀ ਕੰਪਨੀ ਵਿਚ ਉਨ੍ਹਾਂ ਨੂੰ ਫੋਨ ਆਇਆ ਕਿ ਵਰਿੰਦਰਪਾਲ ਸਿੰਘ ਦੀ ਦਿਲ ਦਾ ਦੌਰਾ ਪੈ ਜਾਣ ਕਾਰਨ ਮੌ* ਤ ਹੋ ਗਈ ਹੈ। ਮ੍ਰਿ' ਤਕ ਦੀ ਮਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਮ੍ਰਿ$ ਤਕ ਵਰਿੰਦਰਪਾਲ ਸਿੰਘ ਦੇ ਜੀਜੇ ਨਵਦੀਪ ਸਿੰਘ ਜ਼ੋ ਕਿ ਅਮਰੀਕਾ ਵਿਚ ਹੀ ਕਰੀਬ 8 ਮਹੀਨੇ ਪਹਿਲਾਂ ਮੌ!ਤ ਹੋ ਗਈ ਸੀ। ਮ੍ਰਿ'ਤਕ ਨੌਜਵਾਨ ਵਰਿੰਦਰਪਾਲ ਸਿੰਘ ਦੀ ਮਾਂ ਰਾਜ ਕੌਰ ਅਤੇ ਮ੍ਰਿ@ਤਕ ਦੇ ਭਰਾ ਜਸਵਿੰਦਰ ਸਿੰਘ ਮ੍ਰਿ!ਤਕ ਦੇ ਤਾਏ ਬਲਕਾਰ ਸਿੰਘ ਅਤੇ ਰਿਸ਼ਤੇਦਾਰਾਂ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੇ ਐਨ ਆਰ ਆਈ ਸੰਸਥਾਵਾਂ ਨੂੰ ਮਦਦ ਦੀ ਗੁਹਾਰ ਲਗਾਉਂਦਿਆਂ ਅਪੀਲ ਕੀਤੀ ਕਿ ਵਰਿੰਦਰਪਾਲ ਸਿੰਘ ਦੀ ਲਾ* ਸ਼ ਵਾਪਿਸ ਇੰਡੀਆ ਲਿਆਂਦੀ ਜਾਵੇ ਤਾਂ ਜੋ ਉਹ ਆਖਰੀ ਵਾਰ ਵਰਿੰਦਰਪਾਲ ਸਿੰਘ ਨੂੰ ਵੇਖ ਸਕਣ।

Story You May Like