The Summer News
×
Tuesday, 21 May 2024

ਪੰਜਾਬ 'ਚ ਹੋਈ ਹਲਕੀ ਬਾਰਿਸ਼ ਤੋਂ ਬਾਅਦ ਧੁੰਦ ਤੋਂ ਮਿਲੀ ਰਾਹਤ, ਠੰਡ ਨੇ ਫੜਿਆ ਜ਼ੋਰ

ਚੰਡੀਗੜ੍ਹ, 13 ਜਨਵਰੀ| ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਢ ਤੇ ਸੀਤ ਲਹਿਰ ਤੋਂ ਬਾਅਦ ਕੱਲ੍ਹ ਵੀਰਵਾਰ ਨੂੰ ਪਏ ਹਲਕੇ ਮੀਂਹ ਨਾਲ ਸਰਦੀ ਨੇ ਹੋਰ ਜ਼ੋਰ ਫੜ੍ਹ ਲਿਆ। ਮੀਂਹ ਕਾਰਨ ਲੋਕਾਂ ਨੂੰ ਸੰਘਣੀ ਧੁੰਦ ਤੋਂ ਭਾਰੀ ਰਾਹਤ ਮਿਲੀ, ਪਰ 15 ਜਨਵਰੀ ਤੋਂ ਇਕ ਵਾਰ ਫਿਰ ਠੰਢ ਦਾ ਮੌਸਮ ਪਰਤਣ ਵਾਲਾ ਹੈ ਅਤੇ ਅਸਮਾਨ ਵਿੱਚ ਧੁੰਦ ਵੀ ਦੇਖਣ ਨੂੰ ਮਿਲ ਸਕਦੀ ਹੈ। ਪੰਜਾਬ 'ਚ ਲੋਹੜੀ ਵਾਲੇ ਦਿਨ ਮੌਸਮ ਵਿਭਾਗ ਦੀ ਭਵਿੱਖ ਬਾਣੀ ਦੇ ਉਲਟ ਨਿਕਲੀ ਤਿੱਖੀ ਧੁੱਪ ਕਾਰਨ ਠੰਢ ਤੋਂ ਰਾਹਤ ਮਿਲੀ।


ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਵੀਰਵਾਰ ਰਾਤ ਪਏ ਹਲਕੇ ਮੀਂਹ ਕਾਰਨ ਤਾਪਮਾਨ ਵਿਚ ਗਿਰਾਵਟ ਆਈ, ਜਿਸ ਕਾਰਨ ਸਰਦੀ ਨੇ ਹੋਰ ਜ਼ੋਰ ਫੜ ਲਿਆ। ਹਲਕੇ ਜਿਹੇ ਮੀਂਹ ਪੈਣ ਨਾਲ ਲੋਕਾਂ ਨੂੰ ਸੰਘਣੀ ਧੁੰਦ ਤੋਂ ਰਾਹਤ ਮਿਲੀ। ਇਸ ਕਾਰਨ ਹਾਈਵੇ ਉਤੇ ਆਵਾਜਾਈ ਆਮ ਵਾਂਗ ਨਜ਼ਰ ਆਈ। ਚੰਡੀਗੜ੍ਹ, ਮੋਹਾਲੀ ਤੇ ਆਸਪਾਸ ਦੇ ਇਲਾਕਿਆਂ ਵਿਚ ਦੇਰ ਰਾਤ ਤੇਜ਼ ਬਾਰਿਸ਼ ਕਾਰਨ ਠੰਢ ਹੋਰ ਵਧ ਗਈ।

Story You May Like