The Summer News
×
Monday, 13 May 2024

ਮੁੱਕਦਮਾ ਨੰਬਰ 118 ਮਿਤੀ 26-07-2022 ਅ/ਧ 15-61-85 NDPS ACT ਥਾਣਾ ਪੀ ਏ ਯੂ

ਸਿਮਰਨ 


ਲੁਧਿਆਣਾ : ਮਾਨਯੋਗ ਸ਼੍ਰੀ ਕੋਸ਼ਬ ਸਰਮਾ ਆਈ.ਪੀ.ਐਸ ਕਮਿਸਨਰ ਪੁਲਿਸ ਲੁਧਿਆਣਾ ਜੀ ਵੱਲੋ ਜਾਰੀ ਕੀਤੀਆ ਹਦਾਇਤਾ ਅਨੁਸਾਰ,ਸ਼੍ਰੀ ਨਰਿੰਦਰ ਭਾਰਗਵ ਆਈ.ਪੀ.ਐਸ ਜੁਆਇੰਟ ਕਮਿਸ਼ਨਰ ਪੁਲਿਸ ਸਹਿਰੀ ਲੁਧਿਆਣਾ,ਸ਼੍ਰੀ ਸ਼ੂਬਮ ਅਗਰਵਾਲ ਆਈ ਪੀ ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-3 ਲੁਧਿਆਣਾ ਅਤੇ ਸ਼੍ਰੀ ਮਨਦੀਪ ਸਿੰਘ ਪੀ.ਪੀ.ਐਸ ਸਹਾਇਕ ਕਮਿਸ਼ਨਰ ਪੁਲਿਸ ਪੱਛਮੀ ਲੁਧਿਆਣਾ ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਦੇ ਅਧਾਰ ਪਰ ਭੈੜੇ ਅਤੇ ਨਸ਼ੇ ਦੇ ਸਮਗਲਰਾਂ ਨੂੰ ਕਾਬੂ ਕਰਨ ਸਬੰਧੀ ਚਲਾਈ ਗਈ ਮੁਹਿੰਮ ਤਹਿਤ ਸਤਪਾਲ ਸਿੰਘ ਇੰਸਪੈਕਟਰ ਮੁੱਖ ਅਫਸਰ ਥਾਣਾ ਪੀ ਏ ਯੂ ਲੁਧਿਆਂਣਾ ਦੇ ਏ ਐਸ ਆਈ ਸਤਨਾਮ ਸਿੰਘ ਦੀ ਪੁਲਿਸ ਪਾਰਟੀ ਨੇ ਦੋਰਾਨੇ ਨਾਕਾਬੰਦੀ ਗਸ਼ਤ ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਭਡਾਣਾ ਫਿਰੋਜਪੁਰ ਹਾਲ ਵਾਸੀ ਛੋਟੀ ਲਾਦੀਆ ਖੁਰਦ ਲੁਧਿਆਣਾ ਨੂੰ ਕਾਬੂ ਕਰਕੇ ਦੋਸ਼ੀ ਪਾਸੋਂ 5 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਹੈ।ਜਿਸ ਪਰ ਦੋਸ਼ੀ ਦੇ ਖਿਲਾਫ ਮੁੱਕਦਮਾ ਨੰਬਰ 118 ਮਿਤੀ 26-07-2022 ਅ/ਧ 15-61-85 NDPS ACT ਥਾਣਾ ਪੀ ਏ ਯੂ ਲੁਧਿਆਣਾ ਦਰਜ ਰਜਿਸਟਰਡ ਕੀਤਾ ਹੈ ਵ ज


ਦੋਸ਼ੀ ਜੋ ਗ੍ਰਿਫਤਾਰ ਹੋ ਚੁੱਕੇ ਹਨ ਦਾ ਵੇਰਵਾ :


1. ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਭਡਾਣਾ ਫਿਰੋਜਪੁਰ ਹਾਲ ਵਾਸੀ


ਛੋਟੀ ਲਾਦੀਆ ਖੁਰਦ ਲੁਧਿਆਣਾ


ਬ੍ਰਾਮਦਗੀ ਦਾ ਵੇਰਵਾ :


ਕੁੱਲ 5 ਕਿੱਲੋ ਭੁੱਕੀ ਚੂਰਾ ਪੋਸਤ


ਪਹਿਲਾ ਦਰਜ ਮੁੱਕਦਮਾ:


ਦੋਸ਼ੀ ਜਸਪ੍ਰੀਤ ਸਿੰਘ ਉਰਫ ਜੱਸਾ ਪਰ ਭੁੱਕੀ ਚੂਰਾ ਪੋਸਤ ਵੇਚਣ ਸਬੰਧੀ ਪਹਿਲਾ ਵੀ ਮੁਕਦਮਾ ਨੰਬਰ 21 ਮਿਤੀ 23-02-2021 ਅ/ਧ 15/61/85 NDPS ACT ਥਾਣਾ ਡਵੀਜਨ ਨੰ:। ਲੁਧਿਆਣਾ ਦਰਜ ਹੈ ਜਿਸ ਵਿਚੋਂ ਦੋਸ਼ੀ ਕਰੀਬ ਅੱਠ ਮਹੀਨੇ ਜੇਲ ਵਿਚ ਰਹਿਣ ਉਪਰੰਤ ਜਮਾਨਤ ਪਰ ਰਿਹਾ ਹੈ


ਨੋਟ:- ਦੇਸ਼ੀ ਨਸ਼ੀਲਾ ਪਦਾਰਥ ਭੁੱਕੀ ਚੂਰਾ ਪੋਸਤ ਰਾਜਸਥਾਨ ਤੋ ਖਰੀਦ ਕੇ ਲਿਆ ਕਰ ਅੱਗੋਂ ਲੁਧਿਆਣਾ ਆਪਣੇ ਗਾਹਕਾਂ ਨੂੰ ਵੇਚਦੇ ਹਨ ਦੋਸੀ ਨੂੰ ਮਾਨਯੋਗ ਅਦਾਲਤ ਦੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਅਤੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।


Story You May Like