The Summer News
×
Wednesday, 15 May 2024

ਪੰਛੀਆਂ ਦੇ ਬਸੇਰੇ ਲਈ ਪਿੰਡ ਦੀ ਪੰਚਾਇਤ ਵਲੋਂ ਰੁੱਖਾਂ 'ਤੇ ਲਗਾਏ ਰੰਗ-ਬਰੰਗੇ ਆਲ੍ਹਣੇ

ਬਟਾਲਾ : ਅਲੋਪ ਹੋ ਰਹੇ ਪੰਛੀਆਂ ਨੂੰ ਬਚਾਉਣ ਲਈ ਫਤਹਿਗੜ੍ਹ ਚੂੜੀਆਂ ਦੇ ਪਿੰਡ ਬਹਾਦੁਰਪੁਰ ਵਿਚ ਪਿੰਡ ਦੀ ਪੰਚਾਇਤ ਵਲੋਂ ਨਿਵੇਕਲਾ ਉਪਰਾਲਾ ਕੀਤਾ ਹੈ। ਗਰਮੀ ਦੀ ਰੁੱਤ ਜੋਬਨ ਵੱਲ ਵਧ ਰਹੀ ਹੈ ਅਤੇ ਗਰਮੀ ਤੋਂ ਬਚਣ ਲਈ ਮਨੁੱਖ ਕਈ ਉਪਰਾਲੇ ਕਰ ਰਿਹਾ ਹੈ। ਹਾਲਾਂਕਿ ਠੰਢੀਆਂ ਹਵਾਵਾਂ ਤੇ ਠੰਡੀਆਂ ਛਾਵਾਂ ਦੇਣ ਵਾਲੇ ਰੁੱਖਾਂ ਨੂੰ ਵਿਕਾਸ ਦੀ ਬਲੀ ਚੜ੍ਹਾਇਆ ਜਾ ਰਿਹਾ ਹੈ। ਰੁੱਖਾਂ ਦੀ ਧੜਾਧੜ ਕਟਾ**ਈ ਦੇ ਨਾਲ ਪੰਛੀਆਂ ਦੇ ਬਸੇਰੇ ਵੀ ਖ# ਤਮ ਹੋ ਰਹੇ ਹਨ। ਇਸ ਦੇ ਨਾਲ ਹੀ ਮੋਬਾਈਲ ਤਰੰਗਾਂ ਨੇ ਵੀ ਸਾਥੋਂ ਅਨਮੋਲ ਪੰਛੀ ਖੋਹ ਲਏ ਹਨ। ਪੰਛੀਆਂ ਦੇ ਬਸੇਰਿਆਂ ਨੂੰ ਬਚਾਉਣ ਲਈ ਪਿੰਡ ਦੇ ਲੋਕਾਂ ਨੇ ਅਹਿਮ ਕਾਰਜ ਅਰੰਭਿਆ ਹੋਇਆ ਹੈ।


ਦੱਸ ਦੇਈਏ ਕਿ ਸਵੇਰੇ-ਸ਼ਾਮ ਇਹਨਾਂ ਆਲਣਿਆਂ ਚ ਬੈਠੇ ਪੰਛੀਆਂ ਦੇ ਚਹਿਕਣ ਨਾਲ ਵਾਤਾਵਰਣ ਗੂੰਜ ਉਠਦਾ ਹੈ। ਪਿੰਡ ਦੀ ਪੰਚਾਇਤ ਅਤੇ ਪਿੰਡ ਵਸਿਆਂ ਦੇ ਸਹਿਯੋਗ ਨਾਲ ਪਿੰਡ ਦੀ ਫਿਰਨੀ ਤੇ ਲੱਗੇ ਸੋਲਰ ਲਾਈਟ ਦੇ ਪੋਲ ਅਤੇ ਹੋਰਨਾਂ ਉੱਚੀਆਂ ਥਾਵਾਂ ਤੇ ਕਰੀਬ 30 ਤੋਂ ਵਧੇਰੇ ਆਪ ਬਣਾਏ ਆਲ੍ਹਣੇ ਟੰਗੇ ਹਨ। ਇਹਨਾਂ ਆਲਣਿਆਂ ਚ ਪੰਛੀਆਂ ਨੇ ਡੇਰਾ ਕਰ ਲਿਆ ਹੈ। ਪੰਛੀਆਂ ਦੇ ਬਸੇਰੇ ਨਾਲ ਤੜਕ ਸਾਰ ਪੰਛੀਆਂ ਦੇ ਚਹਿਕਣ ਦੀਆਂ ਆਵਾਜ਼ਾਂ ਵਾਤਾਵਰਨ ਨੂੰ ਮਨਮੋਹਕ ਬਣਾ ਰਹੀਆਂ ਹਨ। ਪੰਚਾਇਤ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਉਪਰਾਲਾ ਪੰਛੀਆਂ ਨੂੰ ਬਚਾਉਣ ਲਈ ਕੀਤਾ ਗਿਆ ਹੈ।


ਉਨ੍ਹਾਂ ਕਿਹਾ ਕਿ ਪੰਛੀ ਸਾਡੇ ਜੀਵਨ ਦਾ ਅਹਿਮ ਅੰਗ ਹਨ ਅਤੇ ਪੰਛੀਆਂ ਦੀਆ ਅਲੋਪ ਹੋ ਰਹੀਆਂ ਪ੍ਰੀਜਾਤਾਂ ਮਨੁੱਖ ਲਈ ਖਤਰਾ ਹਨ। ਉਨ੍ਹਾਂ ਕਿਹਾ ਕਿ ਇਹਨਾਂ ਪੰਛੀਆਂ ਦੇ ਘਰ ਕੱਚੇ ਘਰਾਂ ਸਨ ਜਾ ਰੁੱਖਾਂ ਤੇ ਉਹ ਅਸੀਂ ਲੋਕਾਂ ਨੇ ਖਤਮ ਕਰ ਦਿਤੇ ਅਤੇ ਆਪਣੇ ਤਾ ਵੱਡੇ ਘਰ ਅਤੇ ਕੋਠੀਆਂ ਬਣਾ ਲਾਈਆਂ ਇਹਨਾਂ ਦੇ ਘਰ ਦਾ ਕਿਸੇ ਨੇ ਨਹੀਂ ਸੋਚਿਆ ਲੇਕਿਨ ਜਦ ਉਹਨਾਂ ਕਿਸੇ ਥਾਂ ਤੇ ਇਸ ਤਰ੍ਹਾਂ ਦੇ ਪੰਛੀਆਂ ਦਾ ਘਰ ਦੇਖਿਆ ਤਾ ਪੰਚਾਇਤ ਚ ਗੱਲ ਕੀਤੀ ਅਤੇ ਸਾਰੀਆਂ ਦੀ ਇਕ ਮੱਤ ਹੋ ਫੈਸਲਾ ਲਿਆ ਅਤੇ ਪਿੰਡ ਦੇ ਹੀ ਇਕ ਪੰਚਾਇਤ ਮੈਂਬਰ ਨੇ ਇਹ ਆਲ੍ਹਣੇ ਤਿਆਰ ਕੀਤੇ ਅਤੇ ਪਿੰਡ ਚ ਵੱਖ ਵੱਖ ਥਾਵਾਂ ਤੇ ਲਗਾ ਦਿਤੇ ਹਨ ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਉਹਨਾਂ ਦਾ ਪਿੰਡ ਦੂਸਰੇ ਪਿੰਡਾਂ ਤੋਂ ਇਸ ਲਈ ਵੱਖ ਹੈ ਕਿ ਪਿੰਡ ਚ ਹਰ ਮੋੜ ਤੇ ਸ਼ੀਸ਼ੇ ਲਗਾਏ ਗਏ ਹਨ ਕਿ ਰਾਹਗੀਰ ਦਾ ਸੜਕ ਹਾ**ਦਸਾ ਨਾ ਹੋਵੇ ਅਤੇ ਉਸਦੇ ਨਾਲ ਸੋਲਰ ਲਾਈਟ ਅਤੇ ਮੁਖ ਤੌਰ ਤੇ ਹਰ ਮੋੜ ਤੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਜਿਹਨਾਂ ਦੀ ਨਿਗਰਾਨੀ ਲਈ ਪੰਚਾਇਤ ਵਲੋਂ ਇਕ ਵਿਸ਼ੇਸ ਪ੍ਰਬੰਧ ਕੀਤਾ ਗਿਆ ਹੈ ਕਿ ਪਿੰਡ ਚ ਕੋਈ ਵਾਰਦਾਤ ਨਾ ਹੋਵੇ ਅਤੇ ਜੇਕਰ ਕੋਈ ਬਾਹਰ ਤੋਂ ਆ ਕੇ ਵਾਰਦਾਤ ਕਰਦਾ ਹੈ ਤਾ ਉਹ ਉਹਨਾਂ ਸੀਸੀਟੀਵੀ ਕੈਮਰੇ ਚ ਕੈਦ ਹੋ ਜਾਵੇ।

Story You May Like