The Summer News
×
Thursday, 16 May 2024

ਡੇਂਗੂ 'ਤੇ ਮਲੇਰੀਆਂ ਦੇ ਸਬੰਧ ਵਿੱਚ ਡਰਾਈ-ਡੇ ਮਨਾਇਆ ਗਿਆ

 

ਬਟਾਲਾ, 16 ਜੂਨ : ਸਿਵਲ ਸਰਜਨ ਗੁਰਦਾਸਪੁਰ ਡਾ.ਹਰਭਜਨ ਰਾਮ "ਮਾਂਡੀ" ਤੇ ਐਪੀਡਿਮਾਲੋਜ਼ਿਸਟ ਡਾ. ਮਮਤਾ "ਵਸੂਦੇਵ" ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ.ਮੈਡੀਕਲ਼. ਅਫ਼ਸਰ ਕਾਹਨੂੰਵਾਨ ਡਾ. ਨੀਲਮ ਦੀ ਰਹਿਨੁਮਾਈ ਹੇਠ ਪਿੰਡ ਕਾਲਾਬਾਲਾ, ਨੈਣੇਕੋਟ ਤੇ ਕਾਹਨੂੰਵਾਨ ਵਿਖ਼ੇ ਡੇਂਗੂ ਤੇ ਮਲੇਰੀਆਂ ਦੇ ਸਬੰਧ ਵਿੱਚ ਡਰਾਈ - ਡੇ ਮਨਾਇਆ ਗਿਆ।


ਇਸ ਦੌਰਾਨ ਇਹਨਾਂ ਪਿੰਡਾਂ ਦੇ ਲੋਕਾਂ ਦੇ ਘਰਾਂ ਵਿੱਚ ਫਰਿਜਾਂ ਦੀਆਂ ਵੇਸਟ ਪਾਣੀ ਦੀਆਂ ਟਰੇਆਂ, ਕੂਲਰਾਂ, ਫੁੱਲਾਂ ਦੇ ਗਮਲੇ, ਫਟੇ - ਪੁਰਾਣੇ ਟਾਇਰਾਂ ਵਿੱਚ ਪਏ ਪਾਣੀ, ਪਸ਼ੂਆਂ ਦੇ ਪਾਣੀ ਪੀਣ ਵਾਲੀਆਂ ਹੋਦੀਆਂ ਵਿੱਚ, ਟੁੱਟੇ ਭੱਜੇ ਬਰਤਨਾਂ ਵਿੱਚ ਮੱਛਰ ਦਾ ਲਾਰਵਾ ਚੈੱਕ ਕੀਤਾ ਗਿਆ ਚੈੱਕ ਕਰਨ ਤੇ ਮੱਛਰ ਦਾ ਲਾਰਵਾ ਪ੍ਰਾਪਤ ਨਹੀਂ ਹੋਇਆ ਇਹ ਐਕਟਿਵਟੀ ਦੌਰਾਨ ਲੋਕਾਂ ਨੂੰ ਜਾਗਰੂਕਿਤ ਕੀਤਾ ਗਿਆ ਕਿ ਮੱਛਰ ਇਹਨਾਂ ਥਾਵਾਂ ਤੇ ਪਏ ਪਾਣੀ ਵਿੱਚ ਰਹਿੰਦਾ ਹੈ ਤੇ ਉੱਥੇ ਆਪਣੀ ਪੈਦਾਵਾਰ ਵਧਾਉਦਾ ਹੈ ਇਸ ਲਈ ਸਾਨੂੰ ਹਰ ਹਫ਼ਤੇ ਦੇ ਸ਼ੁੱਕਰਵਾਰ ਡ੍ਰਾਈ - ਡੇ ਮਨਾਉਣਾ ਚਾਹੀਦਾ ਹੈ I 

 

ਇਹ ਸਾਰੇ ਪਏ ਪਾਣੀ ਨੂੰ ਚੰਗੀ ਤਰਾਂ ਕੱਢ ਦੇਣਾ ਚਾਹੀਦਾ ਹੈ ਤੇ ਖੜ੍ਹੇ ਪਾਣੀ ਉਪਰ ਸੜ੍ਹਿਆ ਤੇਲ ਪਾਉਣਾ ਚਾਹੀਦਾ ਹੈ l ਕਿਸੇ ਵੀ ਵਿਆਕਤੀ ਨੂੰ ਬੁਖਾਰ ਹੋਣ ਤੇ ਨਜ਼ਦੀਕੀ ਸਰਕਾਰੀ ਸਿਹਤ ਸੈਂਟਰ ਵਿੱਚ ਆਪਣਾ ਖੂਨ ਟੈਸਟ ਕਰਾਉਣਾ ਚਾਹੀਦਾ ਹੈ ਮਲੇਰੀਆਂ ਬੁਖਾਰ ਹੋਣ ਤੇ ਇਸ ਦੀ ਦਵਾਈ ਮੁਫ਼ਤ ਦਿੱਤੀ ਜਾਂਦੀ ਹੈ, ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਦਵਾਈ ਨਹੀਂ ਲੈਣੀ ਚਾਹੀਦੀ। ਇਸ ਸਮੇਂ ਰਛਪਾਲ ਸਿੰਘ ਸਹਾਇਕ ਮਲੇਰੀਆ ਅਫ਼ਸਰ, ਦਲੀਪ ਰਾਜ ਹੈਲਥ ਇੰਸਪੈਕਟਰ, ਭੁਪਿੰਦਰ ਸਿੰਘ, ਅਮੋਲਕ ਸਿੰਘ, ਭੁਪਿੰਦਰ ਸਿੰਘ ਐਡੀਸਨਲ ਚਾਰਜ਼ ਬੀ.ਈ. ਈ, ਤੇ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ l

Story You May Like