The Summer News
×
Wednesday, 15 May 2024

ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਸੀ.ਆਰ.ਪੀ.ਐਫ ਲਈ 19 ਜੂਨ ਤੋਂ ਮੁਫ਼ਤ ਟਰੇਨਿੰਗ ਸ਼ੁਰੂ

 ਬਟਾਲਾ, 16 ਜੂਨ :  ਕੈਂਪ ਇੰਨਚਾਰਜ ਦਲਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਦੇ ਯੁਵਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਉਣ ਵਾਲੀ ਪੰਜਾਬ ਪੁਲਿਸ ਅਤੇ ਸੀ.ਆਰ.ਪੀ.ਐਫ ਦੀ ਭਰਤੀ ਲਈ ਯੁਵਕਾਂ ਦੀ ਪੇਪਰ ਅਤੇ ਫਿੱਜੀਕਲ ਟਰੇਨਿੰਗ ਲਈ ਕੈਂਪ ਮਿਤੀ 19 ਜੂਨ 2023 ਨੂੰ ਸ਼ੁਰੂ ਹੈ। ਉਨ੍ਹਾਂ ਦੱਸਿਆਂ ਹੈ ਕਿ ਜਿਹੜੇ ਯੂਵਕ ਟ੍ਰੇਨਿੰਗ ਲੈਣ ਦੇ ਚਾਹਵਾਨ ਹਨ, ਉਹ ਯੂਵਕ ਸੀ-ਪਾਈਟ ਕੈਂਪ ਆਈ.ਟੀ.ਆਈ. ਰਣੀਕੇ, ਅੰਮ੍ਰਿਤਸਰ ਵਿਖੇ ਆ ਕੇ ਲਿਖਤੀ ਪੇਪਰ ਅਤੇ ਫਿੱਜੀਕਲ ਟਰੇਨਿੰਗ ਦੀ ਤਿਆਰੀ ਕਰਨ ਲਈ ਆ ਸਕਦੇ ਹਨ । ਚਾਹਵਾਨ ਯੁਵਕ ਕੈਂਪ ਵਿੱਚ ਆਉਣ ਸਮੇਂ ਆਪਣੇ ਸਾਰੇ ਸਰਟੀਫਿਕੇਟ ਅਤੇ ਆਨ-ਲਾਈਨ ਅਪਲਾਈ ਕੀਤਾ ਫਾਰਮ ਦੀਆਂ ਅਸਲ ਅਤੇ ਫੋਟੋ ਕਾਪੀਆਂ ਕਰਵਾ ਕੇ ਆਉਣ। ਯੂਵਕਾਂ ਤੋਂ ਕਿਸੇ ਕਿਸਮ ਕੋਈ ਫੀਸ ਨਹੀ ਲਈ ਜਾਵੇਗੀ । ਟਰੇਨਿੰਗ ਦੌਰਾਨ ਯੂਵਕਾਂ ਨੂੰ ਖਾਣਾ, ਰਿਹਾਇਸ਼ ਮੁਫ਼ਤ ਦਿੱਤੀ ਜਾਵੇਗੀ । ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 9464756808, 9417420125 ਤੇ ਸਪੰਰਕ ਕੀਤਾ ਜਾ ਸਕਦਾ ਹੈ ।

Story You May Like