The Summer News
×
Wednesday, 15 May 2024

ਉੱਘੀ ਕਵਿੱਤਰੀ ਡਾ ਜਸਪ੍ਰੀਤ ਫਲਕ ਬੈਂਕਾਕ ਵਿਖੇ 'ਇੰਡੋ-ਥਾਈ ਗੌਰਵ ਸਨਮਾਨ' ਨਾਲ ਸਨਮਾਨਿਤ

ਖੰਨਾ,(ਰਵਿੰਦਰ ਸਿੰਘ ਢਿੱਲੋ) : ਉੱਘੀ ਕਵਿੱਤਰੀ ਡਾ ਜਸਪੑੀਤ ਫਲਕ, ਜਿਸ ਨੇ ਹਾਲ ਹੀ ਵਿੱਚ ਬੈਂਕਾਕ (ਥਾਈਲੈਂਡ) ਵਿਖੇ ਅੰਤਰਰਾਸ਼ਟਰੀ ਸਾਹਿਤਕ ਮੇਲੇ ਵਿੱਚ ਕਵਿਤਾ ਪਾਠ ਅਤੇ ਖੋਜ ਪੱਤਰ ਪੜਿਆ, ਨੂੰ ਉਨ੍ਹਾਂ ਵਲੋਁ ਲਹਿੰਦੀ ਕਵਿਤਾ ਅਤੇ ਸਾਹਿਤ ਦੇ ਖੇਤਰ ਵਿੱਚ ਪਾਏ ਯੋਗਦਾਨ ਸਦਕਾ, "ਅੰਤਰਰਾਸ਼ਟਰੀ ਇੰਡੋ-ਥਾਈ ਗੌਰਵ ਸਨਮਾਨ" ਨਾਲ ਸਨਮਾਨਿਤ ਕੀਤਾ ਗਿਆ। ਇਹ ਸਾਹਿਤ ਮੇਲਾ 9-10 ਜੂਨ ਨੂੰ, ਸਾਂਝੇ ਤੌਰ ਤੇ ਥਾਈ ਭਾਰਤ ਸੰਭਿਆਚਾਰ ਲਾਜ, ਥਾਈਲੈਂਡ ਹਿੰਦੀ ਪਰੀਸ਼ਦ, ਅਤੇ ਸਾਹਿਤਕ ਸੱਚਾ ਸੋਧ ਸੰਸਥਾਵਾਂ ਵਲੋਂ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿਖੇ ਆਯੋਜਿਤ ਕੀਤਾ ਗਿਆ ਸੀ। ਵੱਖ ਵੱਖ ਦੇਸ਼ਾਂ ਤੋਂ ਆਏ ਡੈਲੀਗੇਟਾਂ ਤੋਂ ਇਲਾਵਾ ਇਸ ਮੌਕੇ ਥਾਈ-ਭਾਰਤ ਸੰਭਿਆਚਾਰ ਲਾਜ ਦੇ ਪਰਧਾਨ ਚਿਰਾਫਤ, ਥਾਈਲੈਂਡ ਹਿੰਦੀ ਪਰੀਸ਼ਦ ਦੇ ਪੑਧਾਨ  ਸੁਸ਼ੀਲ ਧਾਨੁਕਾ, ਅਤੇ ਸਾਹਿਤਕ ਸੰਚਯ ਸ਼ੋਧ ਸੰਸਥਾ ਵਲੋਂ ਮਨੋਜ ਕੁਮਾਰ, ਸੰਜਯ ਕੁਮਾਰ, ਸੁਮਨ ਰਾਨੀ ਅਤੇ ਹਿੰਦੀ ਪਰੀਸ਼ਦ ਵਲੋਂ ਸ਼ਿਖਾ ਰਸਤੋਗੀ ਹਾਜਰ ਸਨ। ਜਾਪਾਨ ਤੋਂ ਰਮਾ ਸ਼ਰਮਾ ਅਤੇ ਮਲੇਸ਼ੀਆ ਤੋਂ ਅੰਨੂ ਪੁਰੋਹਿਤ ਨੇ ਹਿੰਦੀ ਸਾਹਿਤ ਦੇ ਵਰਤਮਾਨ ਅਤੇ ਭਵਿੱਖ ਬਾਰੇ ਵਿਚਾਰ ਚਰਚਾ ਕੀਤੀ। ਡਾ. ਫਲਕ ਵਲੋਂ ਇਸ ਸਾਹਿਤਕ ਪਰੋਗਰਾਮ ਵਿੱਚ ਕਵਿਤਾ ਪੜੵਣ ਤੋਂ ਇਲਾਵਾ ਖੋਜ ਪੱਤਰ ਦੀ ਪੇਸ਼ਕਾਰੀ ਕੀਤੀ ਗਈ।ਇਸ ਮੇਲੇ ਦੌਰਾਨ ਉਨ੍ਹਾਂ ਵਲੋਂ ਲਿਖੀ ਕਿਤਾਬ 'ਇਸ਼ਕ ਸਮੰਦਰ' ਵੀ ਜਾਰੀ ਕੀਤੀ ਗਈ। ਡਾ ਫਲਕ ਵਲੋਂ ਮਿਲੇ ਸਨਮਾਨ ਲਈ ਆਯੋਜਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

Story You May Like