The Summer News
×
Wednesday, 15 May 2024

ਵਿਰੋਧੀ ਪਾਰਟੀਆਂ ਕੋਲ ਅਕਾਲੀ ਦਲ ਦੇ ਉਮੀਦਵਾਰ ਦਾ ਕੋਈ ਤੋੜ ਨਹੀਂ-ਬੋਬੀ ਗਰਚਾ

ਹਲਕੇ ਦੇ ਲੋਕ ਦਲ ਬਦਲੂਆਂ ਸਮੇਤ ਬਾਹਰੀ ਆਗੂਆਂ ਨੂੰ ਵੀ ਦਿਖਾਉਣਗੇ ਬਾਹਰ ਦਾ ਰਸਤਾ


ਲੁਧਿਆਣਾ 29 ਅਪ੍ਰੈਲ (ਦਲਜੀਤ ਵਿੱਕੀ):  ਕਾਂਗਰਸ ਹਾਈ ਕਮਾਂਡ ਦੇ ਵੱਲੋਂ ਲੋਕ ਸਭਾ ਹਲਕਾ ਲੁਧਿਆਣਾ ਤੋਂ ਰਾਜਾ ਵੜਿੰਗ ਨੂੰ ਉਮੀਦਵਾਰ ਐਲਾਨੇ ਜਾਣ ਤੇ ਸ਼ਬਦੀ ਵਾਰ ਕਰਦੇ ਹੋਏ ਸੀਨੀਅਰ ਅਕਾਲੀ ਆਗੂ ਬੋਬੀ ਗਰਚਾ ਨੇ ਕਿਹਾ ਕਿ ਇਸ ਸੀਟ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸੀ ਆਗੂਆਂ ਵਿਚਕਾਰ ਮੁਕਾਬਲਾ ਦੇਖਣ ਨੂੰ ਮਿਲੇਗਾ। ਜਿਸ ਦੌਰਾਨ ਹਲਕੇ ਦੇ ਵੋਟਰ ਬੇਦਾਗ ਛਵੀ, ਇਮਾਨਦਾਰ, ਪਾਰਟੀ ਸਮੇਤ ਲੋਕਾਂ ਦੀ ਕਚਹਿਰੀ ਦੇ ਵਿੱਚ ਵੀ ਵਫਾਦਾਰ ਸਾਬਿਤ ਹੋਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਦੇ ਸਿਰ ਤੇ ਜਿੱਤ ਦਾ ਸਿਹਰਾ ਸਜਾਉਣਗੇ। ਬੋਬੀ ਗਰਚਾ ਨੇ ਕਿਹਾ ਕਿ ਲੰਬੇ ਸਮੇਂ ਤੋਂ ਕਾਂਗਰਸ ਦਾ ਗੁਣਗਾਨ ਕਰਦਿਆਂ ਬਿੱਟੂ ਨੇ ਭਾਜਪਾ ਦੇ ਖਿਲਾਫ ਬੋਲਣ ਲੱਗਿਆਂ ਮਾੜੀ ਸ਼ਬਦਾਵਲੀ ਤੋਂ ਵੀ ਪਰਹੇਜ਼ ਨਹੀਂ ਕੀਤਾ ਸੀ। ਜਦ ਕਿ ਹੁਣ ਬਿੱਟੂ ਨੇ ਥੁੱਕ ਕੇ ਚੱਟਣ ਵਾਲੀ ਗੱਲ ਕੀਤੀ ਹੈ। ਗਰਚਾ ਨੇ ਕਿਹਾ ਕਿ ਸਿਰਫ ਇਨਾ ਹੀ ਨਹੀਂ ਪੱਪੀ ਪਰਾਸ਼ਰ ਵੀ ਆਪਣੇ ਸਿਆਸੀ ਹਿੱਤਾਂ ਨੂੰ ਦੇਖਦੇ ਹੋਏ ਕਾਂਗਰਸ ਦਾ ਹੀ ਪੱਲਾ ਛੱਡ ਕੇ ਆਪ ਦੇ ਆਗੂ ਬਣੇ ਹਨ ਤੇ ਹੁਣ ਕਾਂਗਰਸ ਪਾਰਟੀ ਨੂੰ ਵੀ ਹਲਕੇ ਦੇ ਕਿਸੇ ਆਗੂ ਤੇ ਭਰੋਸਾ ਨਾ ਹੋਣ ਕਾਰਨ ਉਨਾਂ ਨੇ ਬਾਹਰੀ ਆਗੂ ਰਾਜਾ ਵੜਿੰਗ ਨੂੰ ਬੇਸ਼ੱਕ ਮੈਦਾਨ ਵਿੱਚ ਉਤਾਰ ਦਿੱਤਾ ਹੈ। ਪ੍ਰੰਤੂ ਹਲਕੇ ਦੇ ਲੋਕ ਦਲ ਬਦਲੂਆਂ ਨੂੰ ਸਬਕ ਸਿਖਾਉਂਦੇ ਹੋਏ, ਬਾਹਰੀ ਲੋਕਾਂ ਨੂੰ ਵੀ ਬਾਹਰ ਦਾ ਹੀ ਰਸਤਾ ਦਿਖਾਉਣਗੇ। ਕਿਉਂਕਿ ਉਹ ਭਲੀ ਭਾਂਤ ਜਾਣ ਗਏ ਹਨ ਕਿ ਸੂਬੇ ਦੀ ਸੱਤਾ ਤੇ ਬਾਹਰੀ ਆਗੂਆਂ ਨੂੰ ਬਿਠਾਉਣ ਨਾਲ ਸੂਬੇ ਦਾ ਕਦੇ ਵੀ ਕੋਈ ਭਲਾ ਨਹੀਂ ਹੋਇਆ। ਜਦਕਿ ਪੰਜਾਬ ਦੇ ਰਾਜਨੀਤਿਕ ਇਤਿਹਾਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਆਪਣੀ ਮਾਂ ਪਾਰਟੀ ਹੋਣ ਦੇ ਨਾਲ ਨਾਲ ਇੱਕ ਐਸੀ ਪਾਰਟੀ ਹੈ ਜਿਸ ਨੇ ਹਮੇਸ਼ਾ ਆਪਣੇ ਸਿਆਸੀ ਹਿੱਤਾਂ ਨੂੰ ਦਰਕਿਨਾਰ ਕਰਕੇ ਸੂਬਾ ਅਤੇ ਸੂਬਾ ਵਾਸੀਆਂ ਦੇ ਹਿੱਤਾਂ ਲਈ ਫੈਸਲੇ ਲਏ ਹਨ।

Story You May Like