The Summer News
×
Wednesday, 15 May 2024

ਗਰੇਵਾਲ ਦੀ ਅਗਵਾਈ ਦੇ ਵਿੱਚ ਹਲਕਾ ਪੱਛਮੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਵਿਸ਼ਾਲ ਮੀਟਿੰਗ

ਆਪ ਦੇ ਰਾਜ ਵਿੱਚ ਵਿਧਾਇਕ ਮੰਤਰੀ ਤਾਂ ਹੈਗੇ, ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ-ਗਰੇਵਾਲ


ਪੰਜਾਬ ਨੂੰ ਬਚਾਉਣ ਲਈ ਅਕਾਲੀ ਦਲ ਨੂੰ ਮਜਬੂਤ ਕਰਨਾ ਜਰੂਰੀ- ਢਿੱਲੋਂ


ਲੁਧਿਆਣਾ 29 ਅਪ੍ਰੈਲ (ਦਲਜੀਤ ਵਿੱਕੀ)- ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਪੱਛਮੀ ਦੇ ਵਿੱਚ ਸਾਬਕਾ ਕੈਬਨਟ ਮੰਤਰੀ ਮੇਸ਼ ਇੰਦਰ ਸਿੰਘ ਗਰੇਵਾਲ ਦੀ ਅਗਵਾਈ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਇੱਕ ਵਿਸ਼ੇਸ਼ ਵਰਕਰ ਮਿਲਣੀ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਆਗੂ ਅਤੇ ਵਰਕਰ ਸਾਹਿਬਾਨਾਂ ਨੂੰ ਸੰਬੋਧਨ ਕਰਦੇ ਹੋਏ ਗਰੇਵਾਲ ਨੇ ਕਿਹਾ ਕਿ ਆਪ ਦੇ ਰਾਜ ਵਿੱਚ ਵਿਧਾਇਕ ਅਤੇ ਮੰਤਰੀ ਤਾਂ ਹੈਗੇ ਪਰੰਤੂ ਸਰਕਾਰ ਕਿਤੇ ਨਜ਼ਰ ਨਹੀਂ ਆਉਂਦੀ। ਕਿਉਂਕਿ ਆਪ ਦੇ ਰਾਜ ਵਿੱਚ ਸੂਬਾ ਵਾਸੀਆਂ ਦਾ ਦੋ ਸਾਲਾਂ ਦੌਰਾਨ ਹੀ ਇਨਾਂ ਨੇ ਇੰਨਾ ਬੁਰਾ ਹਾਲ ਕਰ ਦਿੱਤਾ ਕਿ ਕਿ ਲੋਕ ਆਪਣੀ ਗਲਤੀ ਤੇ ਪਛਤਾ ਰਹੇ ਹਨ।


ਇਸ ਮੌਕੇ ਵੱਖ ਵੱਖ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਫ ਸੁਥਰੀ ਨੇਕ ਛਵੀ ਦੇ ਇਮਾਨਦਾਰ ਆਗੂ ਰਣਜੀਤ ਸਿੰਘ ਢਿੱਲੋ ਨੂੰ ਉਮੀਦਵਾਰ ਥਾਪ ਕੇ ਪਾਰਟੀ ਨੇ ਬਹੁਤ ਹੀ ਸਲਾਗਾਯੋਗ ਫੈਸਲਾ ਲਿਆ ਹੈ ਜਿਸ ਦੌਰਾਨ ਉਹਨਾਂ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਕਿ ਲੋਕ ਸਭਾ ਚੋਣਾਂ ਦੌਰਾਨ ਹਰ ਛੋਟੇ ਤੋਂ ਛੋਟੇ ਵਰਕਰ ਨੂੰ ਤਗੜਾ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ। ਜਿਸ ਦੌਰਾਨ ਢਿੱਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਅਕਾਲੀ ਦਲ ਨੂੰ ਮਜਬੂਤ ਕਰਨਾ ਜਰੂਰੀ ਹੈ ਕਿਉਂਕਿ ਇਤਿਹਾਸ ਗਵਾਹ ਹੈ ਕਿ ਇਹਨਾਂ ਬਾਹਰੀ ਪਾਰਟੀਆਂ ਨੇ ਹਮੇਸ਼ਾ ਹੀ ਪੰਜਾਬ ਦਾ ਘਾਣ ਕੀਤਾ ਹੈ ਤੇ ਪੰਜਾਬ ਦੇ ਹਿੱਤਾਂ ਅਤੇ ਹੱਕਾਂ ਦੀ ਰਾਖੀ ਕਰਨ ਵਾਲੀ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ। ਉਹਨਾਂ ਕਿਹਾ ਕਿ ਇਹ ਲੋਕ ਤਾਂ ਵੋਟਾਂ ਦੇ ਵਪਾਰੀ ਨੇ, ਜਿਨਾਂ ਨੇ ਵਪਾਰ ਕਰਕੇ ਆਪੋ ਆਪਣੇ ਘਰਾਂ ਚ ਵੜ ਜਾਣਾ ਹੈ।ਜਦਕਿ ਅਸੀਂ ਲੋਕਾਂ ਨੇ ਸੇਵਾ ਕੀਤੀ ਤੇ ਸੇਵਾ ਕਰਦੇ ਰਹਾਂਗੇ।


ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰੀਸ਼ ਰਾਏ ਢਾਂਡਾ ਕਮਲ ਚੇਤਲੀ, ਹਿਤੇਸ਼ਇੰਦਰ ਸਿੰਘ ਗਰੇਵਾਲ, ਪਰਉਪਕਾਰ ਸਿੰਘ ਘੁੰਮਣ, ਭੁਪਿੰਦਰ ਸਿੰਘ ਭਿੰਦਾ, ਬਾਬਾ ਅਜੀਤ ਸਿੰਘ, ਹਰਪ੍ਰੀਤ ਸਿੰਘ ਸ਼ਿਵਾਲਕ, ਬੌਬੀ ਗਰਚਾ, ਹਿਤੇਸ਼ ਗਰੇਵਾਲ, ਮਾਸਟਰ ਰਣਜੀਤ ਸਿੰਘ, ਮਨਪ੍ਰੀਤ ਮੰਨਾ, ਜਸਪਾਲ ਕੋਹਲੀ, ਬੀਬੀ ਸੁਰਿੰਦਰ ਕੌਰ ਦਿਆਲ, ਬੀਬੀ ਗੁਰਪ੍ਰੀਤ ਕੌਰ ਸਿਵੀਆ, ਅਸ਼ੋਕ ਮੱਕੜ, ਬਲਕਰਨ ਸਿੰਘ ਬਾਜਵਾ, ਕੁਲਵਿੰਦਰ ਕਿੰਦਾ, ਨੂਰਜੋਤ ਸਿੰਘ ਮੱਕੜ, ਐਡਵੋਕੇਟ ਗਗਨਦੀਪ ਸਿੰਘ, ਆਕਾਸ਼ ਭੱਠਲ, ਨਰਿੰਦਰਪਾਲ ਸਿੰਘ ਮੱਕੜ, ਪਰਉਪਕਾਰ ਘੁੰਮਣ, ਬਲਜੀਤ ਸਿੰਘ ਬਿੰਦਰਾ, ਜਤਿੰਦਰ ਸਿੰਘ ਖਾਲਸਾ, ਅੰਗਰੇਜ਼ ਸਿੰਘ ਸੰਧੂ, ਕੁਲਦੀਪ ਸਿੰਘ, ਹਰਪ੍ਰੀਤ ਸਿੰਘ ਡੰਗ, ਬਲਵਿੰਦਰ ਸਿੰਘ ਭੁੱਲਰ, ਜਸਪ੍ਰੀਤ ਸਿੰਘ ਹੌਬੀ, ਡਾਕਟਰ ਸੁਖਦੇਵ ਸਿੰਘ, ਇੰਦਰ ਸਿੰਘ ਸਾਹਨੀ, ਰਕੇਸ਼ ਇੰਦਰ ਰੂਬੀ, ਇੰਦਰਜੀਤ ਸਿੰਘ ਗਿੱਲ, ਮਨਮੋਹਨ ਸਿੰਘ, ਸੁਰਿੰਦਰ ਸਿੰਘ, ਰੁਪਿੰਦਰ ਸਿੰਘ ਸੰਧੂ, ਬਲਵਿੰਦਰ ਡੁਲਗਚ, ਦਿਲਰਾਜ ਸਿੰਘ ਆਦਿ ਵੱਡੀ ਗਿਣਤੀ ਵਿੱਚ ਹੋਰ ਆਗੂ ਅਤੇ ਵਰਕਰ ਸਾਹਿਬਾਨ ਹਾਜਿਰ ਸਨ।

Story You May Like