The Summer News
×
Saturday, 11 May 2024

ਅਗਰ ਚਲਣਾ ਚਾਹੁੰਦੇ ਹੋ ਸਫਲਤਾ ਦੇ ਰਸਤੇ ‘ਤੇ ਤਾਂ ਇਹਨਾਂ ਕੁਝ ਗੱਲਾਂ ਦਾ ਰੱਖੋ ਧਿਆਨ

ਚੰਡੀਗੜ੍ਹ  : ਮਨੁੱਖ ਦੀ ਜਿੰਦਗੀ 'ਚ ਸਫਲਤਾ ਬਹੁਤ ਅਹਮਿਤ ਰਖਦੀ ਹੈ ਮਨੁੱਖ ਸਫਲਤਾ ਪਾਉਣ ਲਈ ਬਹੁਤ ਕੁਝ ਕਰਦਾ ਹੈ। ਪਰ ਤੁਹਾਨੂੰ ਇਹ ਪਤਾ ਹੈ ਕਿ ਜਿਸ ਇਨਸਾਨ ਨੂੰ ਬਹੁਤ ਗੁੱਸਾ ਆਉਂਦਾ ਹੋਵੇ ਉਹ ਇਨਸਾਨ ਕਦੇ ਵੀ ਅੱਗੇ ਨਹੀ ਵੱਧ ਸਕਦਾ। ਕਿਉਂਕਿ ਗੁੱਸਾ ਅਤੇ ਨਿਰਾਸ਼ਾ ਹੀ ਇਨਸਾਨ ਦੀ ਸਫਲਤਾ ‘ਚ ਬਾਧਾ ਪਾਉਂਦਾ ਹੈ। ਸਫਲਤਾ ਦਾ ਰਸਤਾ ਬਹੁਤ ਹੀ ਕਠਿਨ ਹੁੰਦਾ। ਪ੍ਰੰਤੂ ਜੋ ਇਨਸਾਨ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਹਰ ਇਕ ਮੁਸ਼ਕਿਲ ਨੂੰ ਪਾਰ ਕਰ ਲੈਂਦਾ ਹੈ,ਉਹ ਆਪਣੀ ਜਿੰਦਗੀ 'ਚ ਸਫਲਤਾ ਹਾਸਲ ਕਰ ਲੈਂਦਾ ਹੈ ,ਅਤੇ ਜੋ ਇਨਸਾਨ ਸਫਲਤਾ ਦੇ ਰਾਹ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਛੱਡ ਦਿੰਦੇ ਹਨ ਅਤੇ ਸਫਲਤਾ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਲਈ ਮਨੁੱਖ ਨੂੰ ਹਮੇਸ਼ਾ ਖੁਸ਼ੀ ਅਤੇ ਗ਼ਮੀ ਦੋਵਾਂ ਲਈ ਤਿਆਰ ਰਹਿਣਾ ਚਾਹੀਦਾ ਹੈ।
ਜੇਕਰ ਸਫਲ ਹੋਣਾ ਚਾਹੁੰਦੇ ਹੋ ਤਾਂ ਇਹ ਤਿੰਨ ਕੰਮ ਜਰੂਰ ਕਰੋ :

ਸਾਨੂੰ ਹਮੇਸ਼ਾ ਸਕਾਰਾਤਮਕ ਸੋਚ ਰੱਖਣੀ ਚਾਹੀਦੀ ਹੈ,ਜਿੰਦਗੀ 'ਚ ਮੁਸ਼ਕਲਾਂ ਤਾਂ ਆਉਦੀਆਂ ਜਾਂਦੀਆਂ ਰਹਿੰਦੀਆਂ ਹਨ,ਪਰ ਸਾਨੂੰ ਕਦੇ ਵੀ ਪ੍ਰੇਸ਼ਾਨ ਅਤੇ ਨਿਰਾਸ਼ ਨਹੀਂ ਹੋਣਾ ਚਾਹੀਦਾ, ਸਗੋਂ ਮੁਸ਼ਕਿਲ ਦਾ ਸਾਹਮਣਾ ਕਰਨਾ ਕਾਚਾਹੀਦਾ ਹੈ।
 ਮਨੁੱਖ ਗਲਤੀਆਂ ਦਾ ਪੁਤਲਾ ਹੁੰਦਾ ਹੈ, ਦੁਨੀਆਂ 'ਤੇ ਕੋਈ ਅਜਿਹਾ ਜੀਵ ਨਹੀਂ ਹੈ ਜਿਸ ਤੋਂ ਕੋਈ ਗਲਤੀ ਨਾ ਹੁੰਦੀ ਹੋਵੇ। ਇਸ ਲਈ ਸਾਨੂੰ ਗਲਤੀਆਂ ਤੋਂ ਸਿੱਖਦੇ ਹੋਏ ਅੱਗੇ ਵਧਣਾ ਚਾਹੀਦਾ ਹੈ।
ਸਾਨੂੰ ਜ਼ਿੰਦਗੀ ਦੇ ਸਾਰੇ ਉਤਰਾਅ-ਚੜ੍ਹਾਅ ਸਖ਼ਤ ਮਿਹਨਤ ਕਰਦੇ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਮਿਹਨਤ ਕਰਨ ਨਾਲ ਹੀ ਸਫਲਤਾ ਹਾਸਿਲ ਹੁੰਦੀ ਹੈ, ਅਤੇ ਜੋ ਇਨਸਾਨ ਮਿਹਨਤ ਕਰਨ ਤੋਂ ਪਿੱਛੇ ਹਟ ਜਾਂਦੇ ਹਨ, ਉਹ ਕਦੇ ਜਿੰਦਗੀ 'ਚ ਸਫਲ ਨਹੀਂ ਹੁੰਦੇ। (ਮਨਪ੍ਰੀਤ ਰਾਓ)

 

Story You May Like