The Summer News
×
Sunday, 12 May 2024

ਜੇਕਰ ਤੁਹਾਨੂੰ ਵੀ ਹੈ ਸਰਦੀਆਂ ‘ਚ ਸਰੀਰ ਦਰਦ ਦੀ ਸਮੱਸਿਆ ਤਾਂ ਇਸ ਤਰੀਕੇ ਨਾਲ ਮਿਲੇਗੀ ਰਾਹਤ

ਚੰਡੀਗੜ੍ਹ : ਸਰਦੀਆਂ ‘ਚ ਅਕਸਰ ਸਭ ਨੂੰ ਸਰੀਰ ਦਰਦ ਦੀ ਸਮੱਸਿਆ ਰਹਿੰਦੀ ਹੀ ਹੈ। ਠੰਡ ਦੇ ਮੌਸਮ ਵਿੱਚ, ਜ਼ਿਆਦਾਤਰ ਲੋਕ ਆਪਣੇ ਕੰਬਲਾਂ ਤੋਂ ਬਾਹਰ ਨਹੀਂ ਆਉਂਦੇ ਅਤੇ ਵੱਧ ਤੋਂ ਵੱਧ ਸਮਾਂ ਘਰ ਦੇ ਅੰਦਰ ਹੀ ਬਿਤਾਉਂਦੇ ਹਨ। ਇਹ ਆਦਤ ਤੁਹਾਨੂੰ ਜ਼ੁਕਾਮ ਤੋਂ ਥੋੜ੍ਹੀ ਰਾਹਤ ਤਾਂ ਦਿੰਦੀ ਹੈ ਪਰ ਇਹ ਸਿਹਤ ਲਈ ਹਾਨੀਕਾਰਕ ਹੈ। ਇਸ ਨਾਲ ਤੁਹਾਨੂੰ ਦਸ ਦਈਏ ਕਿ ਸਰੀਰਕ ਤੌਰ 'ਤੇ ਸਰਗਰਮ ਨਾ ਰਹਿਣ ਜਾਂ ਕਸਰਤ ਨਾ ਕਰਨ ਕਾਰਨ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ, ਸਰੀਰ ਵਿੱਚ ਦਰਦ ਜ਼ਿਆਦਾ ਰਹਿੰਦਾ ਹੈ। ਇਸ ਲਈ ਆਪਣੇ ਸਰੀਰ ਨੂੰ ਅਜਿਹਾ ਬਣਾਉ ਜਿਸ ਦੌਰਾਨ ਤੁਸੀਂ ਹਰ ਮੌਸਮ ਦੇ ਹਿਸਾਬ ਨਾਲ ਸਰੀਰ ਨੂੰ ਢਾਲ ਸਕੋ। ਸਰਦੀਆਂ ਵਿਚ ਵਿਅਕਤੀ ਨੂੰ ਘਰੋਂ  ਬਾਹਰ ਨਿਕਲਣਾ ਚਾਹਿਦਾ ਹੈ।


ਦਰਦ ਦੌਰਾਨ ਇਹਨਾਂ ਕੁਝ ਖਾਸ ਗੱਲਾਂ ਦਾ ਰੱਖੋ ਧਿਆਨ


Hot water bottle ਦਾ ਸੇਕ ਦਿਓ


ਠੰਡਾ ਵਿੱਚ ਅਕਸਰ  ਜੋੜਾਂ ਅਤੇ ਮਾਸਪੇਸ਼ੀਆਂ ਦੇ ਦਰਦ ਹੁੰਦਾ ਹੈ। ਗਰਮ ਪਾਣੀ ਨਾਲ ਨਹਾਉਣ ਨਾਲ ਵੀ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਕਿਉਂਕਿ ਇਹ ਬਲੱਡ ਸਰਕੁਲੇਸ਼ਨ ਨੂੰ ਬਿਹਤਰ ਬਣਾਉਂਦਾ ਹੈ। ਇਸ ਦੇ ਨਾਲ ਹੀ ਸਰੀਰ ਨੂੰ Hot water bottle ਦਾ ਸੇਕ ਦਿਓ


ਸਰੀਰ ਨੂੰ ਰੱਖੋ ਹਾਈਡਰੇਟ


ਠੰਡਾ ‘ਚ ਅਕਸਰ ਲੋਕ ਪਾਣੀ ਘਟ ਪੀਂਦੇ ਹਨ ਜਿਸ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ। ਇਸ ਨਾਲ ਕਈ ਬਿਮਾਰੀਆਂ ਵਿਅਕਤੀ ਦੇ ਸਰੀਰ ਨੂੰ ਲਗ ਜਾਂਦੀਆਂ ਹਨ। ਸਰਦੀਆਂ ਵਿੱਚ ਖੁਸ਼ਕ ਹਵਾ ਡੀਹਾਈਡਰੇਸ਼ਨ, ਥਕਾਵਟ ਅਤੇ ਦਰਦ ਦਾ ਕਾਰਨ ਬਣਦੀ ਹੈ।


ਚੰਗੀ ਤਰ੍ਹਾਂ ਖਾਓ ਖਾਣਾ


ਠੰਡਾ ਵਿੱਚ ਖੁਰਾਕ ਵਿੱਚ ਤਾਜ਼ੇ ਫਲ, ਸਬਜ਼ੀਆਂ, ਸਾਬਤ ਅਨਾਜ, ਦਾਲਾਂ ਨੂੰ ਸ਼ਾਮਲ ਕਰੋ। ਇਹ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰੇਗਾ। ਇਸ ਨਾਲ ਸਰੀਰ ਕਈ ਬਿਮਾਰੀਆ ਤੋਂ ਵੀ ਦੂਰ ਰਹਿੰਦਾ ਹੈ।


 

Story You May Like