The Summer News
×
Sunday, 12 May 2024

ਜਨਮ ਤੋਂ ਬਾਅਦ ਇਸ ਅਭਿਨੇਤਰੀ ਨੇ ਭਾਰ ਘਟਾ ਕੇ ਪ੍ਰਸ਼ੰਸਕਾਂ ਨੂੰ ਹੈਰਾਨ, ਜਾਣੋ Diet Plan ਬਾਰੇ

ਚੰਡੀਗੜ੍ਹ :  ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਸੋਨਮ ਕਪੂਰ ਹਾਲਹਿ ‘ਚ ਮਾਂ ਬਣੀ ਹੈ। ਸੋਨਮ ਨੇ ਬੇਟੇ ਨੂੰ ਜਨਮ ਦਿੱਤਾ। ਆਪਣੀ ਪ੍ਰੈਗਨੈਂਸੀ ਤੋਂ ਬਾਅਦ ਸੋਨਮ ਕਪੂਰ ਨੇ ਬਹੁਤ ਘੱਟ ਸਮੇਂ ‘ਚ ਆਪਣੀ ਭਾਰ ਘਟਾ ਲਿਆ ਹੈ। ਸੋਨਮ ਫਿਰ ਆਪਣੇ ਜੀਰੋ ਫਿਗਰ ‘ਤੇ ਆ ਗਈ ਹੈ। ਨਵੀਆਂ ਬਣਿਆ ਮਾਵਾਂ ਲਈ ਆਪਣੀ ਫਿਟਨੈਸ ਰੁਟੀਨ 'ਤੇ ਵਾਪਸ ਆਉਣਾ ਆਸਾਨ ਨਹੀਂ ਹੈ। ਪਰ ਆਪਣੀ ਸੋਨਮ ਕਪੂਰ ਨੇ ਕੁਝ ਹੀ ਦਿਨਾਂ ‘ਚ ਫਿਟਨੈਸ ਰੁਟੀਨ ‘ਤੇ ਵਾਪਸ ਆ ਕੇ ਇਹ  ਸਾਬਿਤ ਕਰ ਦਿੱਤਾ ਕਿ ਬਾਡੀ ਨੂੰ ਫਿਟ ਰੱਖਣਾ ਸੋਖਾ ਹੀ ਹੈ।


ਸੋਨਮ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਤਸਵੀਰਾਂ ਸ਼ੇਅਰ ਕਰ ਕੇ ਪ੍ਰਸ਼ੰਸਕਾ ਨੂੰ ਹੈਰਾਨ ਕਰ ਦਿੱਤਾ ਹੈ। ਪਤੀ ਆਨੰਦ ਆਹੂਜਾ ਨੇ ਆਪਣੇ ਪੇਜ 'ਤੇ ਪਰਿਵਰਤਨ ਦੀ ਤਸਵੀਰ ਪੋਸਟ ਕੀਤੀ ਕਿਹਾ ਕਿ ਨਵੀਆਂ ਮਾਵਾਂ ਲਈ ਆਪਣੀ ਫਿਟਨੈਸ ਰੁਟੀਨ 'ਤੇ ਵਾਪਸ ਆਉਣਾ ਆਸਾਨ ਨਹੀਂ ਹੈ। ਪਰ ਸੋਨਮ ਨੇ ਕਮਾਲ ਕਰ ਦਿੱਤਾ।


ਆਓ ਤੁਹਾਨੂੰ ਪ੍ਰੈਗਨੈਂਸੀ ਬਾਰੇ ਜੁੜੀਆ ਕੁਝ ਖਾਸ ਗੱਲਾ ਦਸਦੇ ਹਾਂ :-  


1.ਪ੍ਰੈਗਨੈਂਸੀ ਦੌਰਾਨ ਧਿਆਨ ਨਾਲ ਖਾਣ ਦਾ ਕਰੋ ਇਹ ਕੰਮ - ਪ੍ਰੈਗਨੈਂਸੀ ਦੌਰਾਨ ਉਲਟੀ, ਅਲੱਗ ਅਲੱਗ ਪ੍ਰਕਾਰ ਦੇ ਭੋਜਨ ਖਾਣ ਦਾ ਮਨ ਹੋਣਾ, ਐਸੀਡਿਟੀ ਅਤੇ ਸਰੀਰ ਦਾ ਫੁੱਲਣਾ ਆਦਿ ਬਹੁਤ ਆਮ ਹੈ। ਇਸ ਸਭ ਨੂੰ ਧਿਆਨ ਵਿੱਚ ਰੱਖਦੇ ਹੋਏ ਧਿਆਨ ਨਾਲ ਭੋਜਨ ਦੀ ਕਰਨਾ ਚਾਹੀਦਾ ਹੈ ਜੇਕਰ ਬਾਹਰ ਦਾ ਕੁਝ ਖਾਣ ਦਾ ਮਨ ਹੋਵੇ ਤਾਂ ਘਰ ਹੀ ਕੁਝ ਸਾਫ ਸੁਥਰਾ ਅਤੇ ਪੋਸ਼ਟਿਕ ਖਾਣਾ ਬਣਾ ਕੇ ਖਾਣਾ ਚਾਹੀਦਾ ਹੈ। ਭੁੱਖ ਅਚਾਨਕ ਜ਼ਿਆਦਾ ਵਧ ਜਾਂਦੀ ਹੈ, ਜਿਸ ਦੌਰਾਨ ਔਰਤਾਂ ਬਹੁਤ ਜ਼ਿਆਦਾ ਖਾਣ ਲੱਗ ਜਾਂਦੀਆਂ ਹਨ ਜੋ ਕਿ ਇਹ ਵੀ ਚੀਜ਼ਾ ਸਰੀਰ ਨੂੰ ਨੁਕਸਾਨ ਪਹੁੰਚਾਉਂਦੀਆ ਹਨ।


2.ਪ੍ਰੈਗਨੈਂਸੀ ਤੋਂ ਬਾਅਦ ਕਰੋ ਹਲਕਾ ਵਰਕਆਉਟ: ਡਿਲੀਵਰੀ ਤੋਂ ਬਾਅਦ ਨਵੀਆਂ ਬਣਿਆ ਮਾਵਾਂ ਵਰਕਆਉਟ ਬਹੁਤ ਜਲਦੀ ਸ਼ੁਰੂ ਕਰਨ ਦਿੰਦੀਆਂ ਹਨ ਜੋ ਕਿ ਬਹੁਤ ਗਲਤ ਹੈ। ਪ੍ਰੈਗਨੈਂਸੀ ਦੌਰਾਨ ਅਤੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਸਰੀਰ ਨੂੰ ਮਾਸਪੇਸ਼ੀਆਂ ਅਤੇ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਇਸ ਲਈ ਡਿਲੀਵਰੀ ਤੋਂ ਬਾਅਦ ਤੁਰੰਤ ਵਰਕਆਊਟ ਸ਼ੁਰੂ ਨਹੀਂ ਕਰਨਾ ਚਾਹੀਦਾ।


3.ਬੱਚੇ ਨੂੰ ਦੁੱਧ ਚਾਹੀਦਾ ਹੈ ਪਿਲਾਉਣਾ: ਕਈ ਮਾਵਾਂ ਬੱਚੇ ਨੂੰ ਆਪਣਾ ਦੁੱਧ ਨਹੀਂ ਪਿਲਾਉਂਦੀ। ਕਈਆਂ ਨੂੰ ਤਾਂ ਆਪ ਡਾਕਟਰ ਦੁੱਧ ਪਿਲਾਉਣ ਤੋਂ ਮਨਾ ਕਰਦੇ ਹਨ ਪਰ ਕਈ ਵਾਰ ਉਹ ਖੁਦ ਹੀ ਨਹੀਂ ਪਿਲਾਉਂਦੀਆਂ ਜੋ ਕਿ ਗਲਤ ਹੈ। ਜੇਕਰ ਮਾਵਾਂ ਤੰਦਰੁਸਤ ਹੋਣ ਤਾਂ ਉਹਨਾਂ ਨੂੰ ਆਪਣਾ ਦੁੱਧ ਬੱਚੇ ਨੂੰ ਪਿਲਾਉਣਾ ਚਾਹੀਦਾ ਹੈ। ਇਸ ਨਾਲ ਮਾਂ ਤਾਂ ਤੰਦਰੁਸਤ ਰਹਿੰਦੀ ਹੀ ਹੈ ਨਾਲ ਹੀ ਬੱਚਾ ਵੀ ਤੰਦਰੁਸਤ ਰਹਿੰਦਾ ਹੈ। ਇਸ ਲਈ, ਯਕੀਨੀ ਬਣਾਓ ਕਿ ਤੁਸੀਂ ਸਿਰਫ਼ 6 ਮਹੀਨਿਆਂ ਤੱਕ ਆਪਣੇ ਬੱਚੇ ਨੂੰ ਦੁੱਧ ਪਿਲਾਉਂਦੇ ਹੋ।


4.Fad diets ਤੋਂ ਰਹੋ ਦੂਰ : ਬੱਚੇ ਨੂੰ ਜਨਮ ਦੇਣ ਤੋਂ ਬਾਅਦ ਔਰਤਾਂ ਨੂੰ ਘਿਓ ਅਤੇ ਲੱਡੂ ਖੁਆਏ ਜਾਂਦੇ ਹਨ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਬੱਚੇ ਤੋਂ ਬਾਅਦ ਔਰਤਾਂ ਦਾ ਸਰੀਰ ਬਹੁਤ ਕਮਜ਼ੋਰ ਹੋ ਜਾਂਦਾ ਹੈ। ਜਿਸ ਕਰਕੇ ਮਾਵਾਂ ਨੂੰ ਖੂਬ ਖਿਲਾਇਆ ਪਿਲਾਇਆ ਜਾਂਦਾ ਹੈ। ਪਰ ਇੰਨਾ ਜ਼ਿਆਦਾ ਵੀ ਖਾਣਾ ਚੰਗਾ ਨਹੀਂ ਹੁੰਦਾ। ਇਹ ਕਿੱਥੇ ਨਾ ਕਿੱਥੇ ਸਿਹਤ ਤੇ ਵੀ ਅਸਰ ਪਾਉਂਦਾ ਹੈ।


 


 

Story You May Like