The Summer News
×
Saturday, 11 May 2024

ਚੰਡੀਗੜ੍ਹ : ਜ਼ਿਆਦਾਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਫਲ ਖਾ ਕੇ ਹੀ ਕਰਦੇ ਹਨ। ਇਸ ਦੇ ਨਾਲ ਹੀ ਦਸ ਦਈਏ ਕਿ ਅਲਗ ਅਲਗ ਮੌਸਮ ‘ਚ ਮੌਸਮ ਦੇ ਹਿਸਾਬ ਨਾਲ ਹੀ ਫਲ ਖਾਣੇ ਚਾਹੀਦੇ ਹਨ। ਆਓ ਤੁਹਾਨੂੰ ਕੁਝ ਅਜਿਹੇ ਫਲ ਦੇ ਬਾਰੇ ਦਸਦੇ ਹਾਂ ਜਿਸ ਨੂੰ ਖਾਣ ਦੇ ਕੀ ਫਾਇਦੇ ਅਤੇ ਨੁਕਸਾਨ ਹੁੰਦੇ ਹਨ।


ਕੇਲਾ ਅਜਿਹਾ ਫਲ ਹੈ ਜਿਸ ਨੂੰ ਖਾ ਕੇ ਹਰ ਕੋਈ ਆਪਣੀ ਭੁੱਖ ਪੂਰੀ ਕਰ ਸਕਦਾ ਹੈ। ਅਕਸਰ ਡਾਈਟ ਵਾਲੇ ਲੋਕ ਆਪਣੇ ਭੋਜਨ ‘ਚ ਕੇਲਾ ਸ਼ਾਮਲ ਕਰਦੇ ਹੀ ਹਨ। ਕੇਲੇ ਦੇ ਅਨੇਕਾ ਫਾਇਦੇ ਤਾਂ ਹਨ ਪਰ ਨਾਲ ਹੀ ਇਸ ਦੇ ਕੁਝ ਨੁਕਸਾਨ ਵੀ ਹਨ। ਗਰਮੀਆਂ ਵਿੱਚ ਕੇਲਾ ਸਰੀਰ ਨੂੰ ਪੋਸ਼ਕ ਆਹਾਰ ਪ੍ਰਦਾਨ ਕਰਦਾ ਹੈ ਨਾਲ ਹੀ ਅਗਰ ਅਸੀਂ ਕੇਲੇ ਨੂੰ ਸਰਦੀਆਂ ਵਿੱਚ ਖਾਂਦੇ ਹਾਂ ਤਾਂ ਇਸ ਨੂੰ ਬਹੁਤ ਨੁਕਸਾਨਦਾਇਕ ਦਸਿਆ ਹੈ। ਸਰਦੀਆਂ ਦੇ ਮੌਸਮ ਵਿਚ ਜ਼ਿਆਦਾਤਰ ਲੋਕ ਕਹਿੰਦੇ ਹਨ ਕਿ ਕੇਲਾ ਨਾ ਖਾਓ, ਨਹੀਂ ਤਾਂ ਤੁਸੀਂ ਬਿਮਾਰ ਹੋ ਜਾਓਗੇ ਜਾਂ ਜ਼ੁਕਾਮ ਹੋ ਜਾਓਗੇ। ਇਸ ਵਿੱਚ ਕਿੰਨਾ ਸੱਚ ਹੈ ਜਾਂ ਫਿਰ ਝੂਠ ਹੈ ਆਓ ਤੁਹਾਨੂੰ ਦਸਦੇ ਹਾਂ -


ਕੀ ਤੁਸੀਂ ਵੀ ਸਰਦੀਆਂ ਵਿੱਚ ਖਾਂਦੇ ਹੋ ਕੇਲਾ?


ਸਰਦੀਆਂ ਦੇ ਮੌਸਮ 'ਚ ਤੁਸੀਂ ਕੇਲਾ ਖਾ ਸਕਦੇ ਹੋ। ਕੇਲਾ ਖਾਣ ਨਾਲ ਤੁਹਾਡੇ ਸਰੀਰ ਵਿੱਚ ਇਸ ਵਿੱਚ ਮੌਜੂਦ ਪੋਟਾਸ਼ੀਅਮ ਸਰੀਰ ਵਿੱਚ ਖੂਨ ਦੇ ਪ੍ਰਵਾਹ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਜੇਕਰ ਤੁਸੀਂ ਸਰਦੀਆਂ ਵਿੱਚ ਘੱਟ ਪਾਣੀ ਪੀਂਦੇ ਹੋ ਤਾਂ ਇਹ ਫਲ ਤੁਹਾਡੇ ਸਰੀਰ ਵਿੱਚ ਪਾਣੀ ਦੀ ਕਮੀ ਨੂੰ ਵੀ ਪੂਰਾ ਕਰੇਗਾ। ਇਸ ਫਲ ਵਿੱਚ ਮੌਜੂਦ 100 ਕੈਲੋਰੀ ਸਰੀਰ ਨੂੰ ਐਨਰਜੀ ਦਿੰਦੀ ਹੈ। ਇਸ ਦੇ ਕਾਰਨ ਤੁਹਾਡੀ ਚਮੜੀ ਦੇ ਸਾਰੇ ਸੈੱਲਾਂ ਨੂੰ ਭਰਪੂਰ ਆਕਸੀਜਨ ਅਤੇ ਪੋਸ਼ਣ ਮਿਲਦਾ ਹੈ। ਇਸ ਦੇ ਨਾਲ ਹੀ ਚਮੜੀ 'ਤੇ ਚਮਕ ਆਉਂਦੀ ਹੈ।


 

Story You May Like