The Summer News
×
Saturday, 11 May 2024

ਜੇਕਰ ਤੁਸੀਂ ਵੀ ਹੋ ਇਸ ਬਿਮਾਰੀ ਦੇ ਸ਼ਿਕਾਰ ਤਾਂ ਇਹਨਾਂ ਗੱਲਾਂ ਦਾ ਰੱਖੋ ਖਾਸ ਧਿਆਨ ਨਹੀਂ ਹੋ ਸਕਦਾ ਹੈ ਤੁਹਾਡਾ ਨੁਕਸਾਨ

ਚੰਡੀਗੜ੍ਹ : ਅੱਜ ਦੇ ਸਮੇਂ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਸਮੱਸਿਆ ਆਮ ਹੋ ਗਈ ਹੈ,ਇਹ ਇਸ ਕਾਰਨ ਹੁੰਦਾ ਹੈ ਕਿਉਂਕਿ ਅਸੀਂ ਆਪਣੇ ਖਾਣੇ-ਪੀਣੇ ਦਾ ਧਿਆਨ ਨਹੀਂ ਰੱਖਦੇ ਅਤੇ ਫਾਸਟਫੂਡ ਖਾਣਾ ਵੱਧ ਪਸੰਦ ਕਰਦੇ ਹਾਂ। ਅਸੀਂ ਅਕਸਰ ਇਹ ਕਹਿੰਦੇ ਸੁਣਿਆ ਹੈ ਕਿ ਜੇਕਰ ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਨਾ ਰੱਖਿਆ ਜਾਵੇ ਤਾਂ ਦਿਲ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੀ ਸਥਿਤੀ 'ਚ ਦਿਲ ਦਾ ਦੌਰਾ ਵੀ ਆ ਸਕਦਾ ਹੈ।


ਦਸ ਦਿੰਦੇ ਹਾਂ ਕਿ ਲੋਕੀਂ ਆਪਣੇ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਖਣ ਲਈ ਦਵਾਈਆਂ ਦਾ ਸਹਾਰਾ ਲੈਂਦੇ ਹਨ, ਜਿਹੜਾ ਕਿ ਸਾਡੇ ਬਲੱਡ ਪ੍ਰੈਸ਼ਰ ਨੂੰ ਤਾਂ ਠੀਕ ਰਖਦਾ ਪ੍ਰੰਤੂ ਤੁਹਾਡੀ ਸਿਹਤ ਨੂੰ ਖਰਾਬ ਕਰ ਦਿੰਦਾ ਹੈ। ਦਸ ਦਿੰਦੇ ਹਾਂ ਕਿ ਦਵਾਈਆਂ ਤੋਂ ਬਿਨਾ ਵੀ ਅਸੀਂ ਆਪਣੇ lifestyle ਅਤੇ ਸਹੀ ਭੋਜਨ ਦੁਆਰਾ ਆਪਣੇ BP ਨੂੰ ਕੰਟਰੋਲ 'ਚ ਰਖ ਸਕਦੇ ਹਾਂ , ਇਸੇ ਦੌਰਾਨ ਜੇਕਰ ਸਾਡਾ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹੇਗਾ ਤਾਂ ਦਿਲ ਦੀ ਸਿਹਤ ਵੀ ਠੀਕ ਰਹੇਗੀ ਅਤੇ ਤੁਸੀਂ ਬੀਮਾਰੀਆਂ ਤੋਂ ਮੁਕਤ ਰਹੋਗੇ।



ਜਾਣੋ ਬਿਨਾਂ ਡਾਕਟਰਾਂ 'ਤੇ ਦਵਾਈਆਂ ਤੋਂ ਤੁਸੀਂ ਕਿਵੇਂ ਘਰ ਬੈੱਠੇ ਹੀ ਕਰ ਸਕਦੇ ਹੋ ਆਪਣੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ :


ਰੋਜ਼ਾਨਾ ਕਰੋ ਕਸਰਤ : ਸਾਨੂੰ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ, ਇਸ ਨਾਲ ਤੁਹਾਡਾ ਸਰੀਰ ਅਤੇ ਸਿਹਤ ਤੰਦਰੁਸਤ ਰਹਿੰਦੀ ਹੈ। ਰੋਜ਼ਾਨਾ ਕਸਰਤ ਕਰਨ ਨਾਲ ਬਲੱਡ ਪ੍ਰੈਸ਼ਰ ਨੂੰ ਲਗਭਗ 5 ਤੋਂ 8 ਮਿਲੀਮੀਟਰ ਐੱਚ.ਜੀ. ਤੱਕ ਘੱਟ ਕੀਤਾ ਜਾ ਸਕਦਾ ਹੈ। ਹਰ ਰੋਜ਼ 30 ਮਿੰਟ ਦੀ ਹਲਕੀ ਸਰੀਰਕ ਦੀ ਕਸਰਤ ਕਰਨੀ ਚਾਹੀਦੀ ਹੈ।


ਸਰੀਰ 'ਚ ਭਾਰ ਦੇ ਵੱਧਣ ਨਾਲ ਹੁੰਦੀਆਂ ਇਹ ਬਿਮਾਰੀਆਂ : ਦਸ ਦੇਈਏ ਕਿ ਸਰੀਰ 'ਚ ਭਾਰ ਦੇ ਵੱਧਣ ਦੇ ਕਾਰਨ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ,ਅਤੇ ਸੌਂਦੇ ਸਮੇਂ ਸਾਹ ਲੈਣ 'ਚ ਰੁਕਾਵਟ ਆਉਂਦੀ ਹੈ, ਜਿਸ ਨੂੰ ਸਲੀਪ ਐਪਨੀਆ ਕਿਹਾ ਜਾਂਦਾ ਹੈ।


(ਮਨਪ੍ਰੀਤ ਰਾਓ )


 


 


 

Story You May Like