The Summer News
×
Sunday, 12 May 2024

ਸ਼ਿਰਾਜ ਨੂੰ ਆਪਣੀ ਪਹਿਲੀ Test ਸੀਰੀਜ਼ 'ਚ ਅਚਾਨਕ ਮਿਲੀਆਂ ਜਿੰਮੇਵਾਰੀਆਂ ਨੇ ਬਦਲਿਆ ਕੈਰੀਅਰ 

ਦਿੱਲੀ, 05 ਫ਼ਰਵਰੀ:  ਹੈਦਰਾਬਾਦ ਦੀ ਗਲੀਆਂ 'ਚ ਖੇਡਣ ਵਾਲਾ ਅੱਜ ਪੂਰੇ ਵਿਸ਼ਵ ਭਰ 'ਚ ਭਾਰਤ ਦਾ ਨਾਂ ਰੋਸ਼ਨ ਕਰ ਰਿਹਾ ਹੈ ਆਪਣੇ ਮੁਸੀਬਤਾਂ ਭਰੇ ਇਸ ਸਫਰ 'ਚ ਉਸਨੇ ਕਦੀ ਹਾਰ ਨਹੀਂ ਮਨੀ ਤੇ ਅੱਜ ਪੂਰੀ ਦੁਨੀਆਂ ਦੇ ਵਿਚ ਆਪਣਾ ਨਾਂ ਕਾਇਮ ਕੀਤਾ ਹੈ। ਮੁਸੀਬਤ ਜਿਨ੍ਹੀ ਵੱਡੀ ਹੋਏ ਉਸ ਮੁਰ੍ਹੇ ਉਹ ਇਸ ਅਲੱਗ ਹੀ PASSION ਨਾਲ ਖੜ੍ਹਾ ਹੋਇਆ। ਜਿਸ ਦੀ ਸੁਰੂਆਤ ਹੋਈ ਆਸਟ੍ਰੇਲੀਆ ਦੀ BODER GVASKAR ਸੀਰੀਜ਼ ਦੇ BOXING ਡੇ ਮੈਚ ਤੋਂ ਜਿੱਥੇ 100ਭਾਰਤ ਇਕ ਸ਼ਰਮਨਾਕ ਹਾਰ ਦਾ ਸਾਹਮਣਾ ਕਰ ਕੇ ਆ ਰਿਹਾ ਤੇ ਆਸਟ੍ਰੇਲੀਆ ਦੇ ਖਿਡਾਰੀ ਵੱਖਰੇ ਹੀ ਕੌਂਫੀਡੈਂਸ ਨਾਲ ਇਸ ਮੈਚ 'ਚ ਉੱਤਰ ਰਹੇ ਸੀ।


ਇਕ ਪਾਸੇ AUSTRIALA ਦੇ ਅਨੁਭਵੀ ਬੱਲੇਬਾਜ਼ੀ ਕਰਮ ਸ੍ਹਾਮਣੇ DEBUT ਕਰਨਾ ਕੋਈ ਸੋਖੀ ਗੱਲ ਨਹੀਂ ਪਰ ਇਹ ਖਿਡਾਰੀ ਨੇ ਵਿਰੋਧੀ ਟੀਮ ਦੇ ਬੱਲੇਬਾਜਾਂ ਨੂੰ ਕੜੀ ਟੱਕਰ ਦਿੱਤੀ ਤੇ 5 ਵਿਕਟਾਂ ਆਪਣੇ ਨਾਂ ਕੀਤੀਆਂ। ਪਰ ਇਸ ਖਿਡਾਰੀ ਨੂੰ ਕੀ ਪਤਾ ਸੀ ਕੀ ਇਸਨੂੰ ਸੀਰੀਜ਼ ਖਤਮ ਹੁੰਦੇ-ਹੁੰਦੇ ਸੀਨੀਅਰ ਗੇਂਦਬਾਜ ਦੀ ਭੂਮਿਕਾ ਵੀ ਨਿਭਾਉਣੀ ਪੈ ਸਕਦੀ ਹੈ। ਜਿਸ 'ਤੇ ਵੀ ਉਹ ਖੜ੍ਹਾ ਉਤਰਿਆ ਤੇ ਅਗੇ ਆਉਣ ਵਾਲੇ ਸਮੇਂ 'ਚ ਕਦੀ ਵੀ ਉਸਨੂੰ ਪਿੱਛੇ ਮੁੜ ਦੇਖਣ ਦੀ ਲੋੜ ਨਹੀਂ ਪਈ। ਇਸ ਸੀਰੀਜ਼ ਦੇ ਖਤਮ ਹੋਣ ਤੋਂ ਬਾਅਦ SIRAJ ਨੇ ਆਪਣੇ ਕਈ ਤਜਰਬੇ ਵੀ ਸਾਂਝੇ ਕੀਤੇ। ਉਹਨਾਂ ਨੇ ਦੱਸਿਆ ਕੇ ਦਰਸ਼ਕਾਂ ਨੇ ਵੀ ਉਹਨਾਂ ਦਾ  ਆਤਮਵਿਸ਼ਵਾਸ ਡੇਗਣ ਦੀ ਪੂਰੀ ਕੋਸ਼ਿਸ ਕੀਤੀ ਪਰ ਇਸਨੇ ਉਲਟਾ ਹੀ ਸ਼ਿਰਾਜ ਨੂੰ ENERGY ਦੇਣ ਦਾ ਕੰਮ ਕੀਤਾ ਵਾਕਾ ਕੁਝ ਇਸ ਤਰ੍ਹਾਂ ਸੀ ਕੀ ਫੀਲਡਿੰਗ ਦੌਰਾਨ ਦਰਸ਼ਕਾਂ ਵਲੋਂ ਸ਼ਿਰਾਜ ਨੂੰ MONKEY MONKEY ਕਹਿ ਕੇ ਚੜਿਆ ਗਿਆ। ਇਸ ਵਾਕਿਆ ਤੋਂ ਬਾਅਦ ਪੂਰੀ ਸੀਰੀਜ਼ 'ਚ ਹੀ ਸ਼ਿਰਾਜ ਇਕ ਅਲਗ ਹੀ ਗੇਂਦਬਾਜ ਬਣ ਕੇ ਸ੍ਹਾਮਣੇ ਆਇਆ ਤੇ ਹਰ ਮੈਚ 'ਚ ਹੀ ਆਪਣੀ ਵੱਖਰੀ ਛਾਪ ਛੱਡੀ। ਇਹ ਤਾਂ ਹਲੇ ਸੁਰੂਆਤ ਹੀ ਸੀ।


ਉੱਚੀਆਂ ਮੁਕਾਮਾਂ ਛੁਨਾ ਤਾਂ ਬਾਕੀ ਸੀ ਹਲੇ। ਕ੍ਰਿਕੇਟ ਦੇ ਦੂਜੇ FORMATS 'ਚ ਵੀ ਆਪਣੀ ਛਵੀ ਸੁਧਾਰਨੀ ਸੀ ਜਿਸ ਲਈ ਇਸ ਸੀਰੀਜ਼ ਨੇ ਇਕ ਨਵਾਂ ਸਿਰਜ ਸਿਰਜਣ 'ਚ ਮੱਦਦ ਕੀਤੀ ਤੇ oneday ਮੈਚ 'ਚ ਇਕ ਅਲਗ ਹੀ ਜਨੂਨ ਨਾਲ ਸ਼ਿਰਾਜ ਦੀ ਵਾਪਸੀ ਕਰਵਾਈ। ਜਿਸ ਨੇ ਸਾਰੇ ਹੀ ਦਰਸ਼ਕਾਂ ਨੂੰ ਸ਼ਿਰਾਜ ਦਾ ਨਾਂ ਜਾਨਣ ਲਈ ਮਜਬੂਰ ਕਰ ਦਿੱਤਾ ਇਸ ਗੇਂਦਬਾਜ ਨੇ ਆਪਣੀ ਗੇਂਦਬਾਜ਼ੀ ਨਾਲ iCC ਰੈੰਕਿੰਗ 'ਚ ਉਠਾਲ-ਪੁਥਲ ਮਚਾ ਦਿੱਤੀ ਤੇ 279 ਦੇ ਨੰਬਰ ਤੋਂ ਵੱਡੀ ਛਲਾਂਗ ਲਾਉਂਦੇ ਹੋਏ ਸਿੱਧਾ 18 ਵੇ ਸਥਾਨ ਤੇ ਕਾਬਜ ਹੋਏ ਤੇ ਇਸਨੂੰ ਨੰਬਰ 1 'ਚ ਬਦਲਣ ਲਈ ਇਸ ਖਿਡਾਰੀ ਨੇ ਜਿਆਦਾ ਸਮਾਂ ਨਾਂ ਲਿਆ ਤੇ ਮਹੀਨੇ ਦੇ ਅੰਦਰ ਹੀ icc rankings  'ਚ ਪਹਿਲੇ ਸਥਾਨ ਤੇ ਕਾਬਜ ਹੋ ਗਿਆ।

Story You May Like