The Summer News
×
Monday, 20 May 2024

ਸਾਬਕਾ ਵਿਧਾਇਕ ਸੰਜੇ ਤਲਵਾਰ ਵੱਲੋਂ ਕਿਉਂ ਵੰਡੇ ਗਏ ਐਕਟਿਵਾ ਸਕੂਟਰ, ਜਾਣੋ

(ਸ਼ਾਕਸ਼ੀ ਸ਼ਰਮਾ)


ਲੁਧਿਆਣਾ  : ਲੁਧਿਆਣਾ ਦੇ ਹਲਕਾ ਪੂਰਬੀ ਤੋਂ ਸਾਬਕਾ ਵਿਧਾਇਕ ਸੰਜੇ ਤਲਵਾਡ਼ ਵਲੋਂ ਹਲਕਾ ਪੂਰਬੀ ਵਿਚ ਪੈਂਦੇ ਸਰਕਾਰੀ ਸਕੂਲ ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਹਰ ਸਾਲ ਪਹਿਲੇ ਨੰਬਰ ਤੇ ਆਉਣ ਤੇ ਐਕਟਿਵਾ ਸਕੂਟਰ ਭੇਂਟ ਵਜੋਂ ਦਿੱਤਾ ਜਾਂਦੇ ਸਨ। ਇਹ ਵਾਅਦਾ ਉਨ੍ਹਾਂ ਨੇ ਆਪਣੇ ਵਿਧਾਇਕ ਬਣਨ ਤੋਂ ਪਹਿਲਾਂ ਕੀਤਾ ਸੀ ਜੋ ਕਿ ਪਿਛਲੇ ਸਾਲਾਂ ਦੌਰਾਨ ਵੀ ਪੂਰਾ ਕੀਤਾ ਗਿਆ ਹੈ। ਇਸੇ ਲੜੀ ਨੂੰ ਅੱਗੇ ਵਧਾਉਂਦਿਆਂ ਇਸ ਸਾਲ ਵੀ ਸਾਬਕਾ ਵਿਧਾਇਕ ਸੰਜੇ ਤਲਵਾਰ ਵੱਲੋਂ ਆਪਣੇ ਕੀਤੇ ਗਏ ਵਾਅਦੇ ਨੂੰ ਪੂਰਾ ਕਰਨ ਲਈ ਹਲਕਾ ਪੂਰਵੀ ਵਿੱਚੋਂ ਪਹਿਲੇ ਨੰਬਰ ਤੇ ਰਹਿਣ ਵਾਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਭਾਸ਼ ਨਗਰ ਦੀ ਬਾਰ੍ਹਵੀਂ ਜਮਾਤ ਵਿੱਚੋਂ 500 ਚੋਂ 466 ਅੰਕ ਪ੍ਰਾਪਤ ਕਰਕੇ ਸਭ ਤੋਂ ਵੱਧ ਅੰਕ ਲੈਣ ਵਾਲੀ ਵਿਦਿਆਰਥਣ ਤੁਲਸੀ ਅਤੇ ਬੀ.ਸੀ.ਐਮ ਸੀਨੀਅਰ ਸੈਕੰਡਰੀ ਸਕੂਲ ਫੋਕਲ ਪੁਆਇੰਟ, ਜਮਾਲਪੁਰ ਦੀ ਦਸਵੀਂ ਜਮਾਤ ਵਿੱਚੋਂ 650 ਅੰਕਾਂ ਵਿੱਚੋਂ 642 ਅੰਕ ਪ੍ਰਾਪਤ ਕਰਕੇ ਸਭ ਤੋਂ ਵੱਧ ਅੰਕ ਲੈਣ ਵਾਲੀ ਵਿਦਿਆਰਥਣ ਆਂਚਲ ਜਿੰਦਲ ਨੂੰ ਐਕਟਿਵਾ ਸਕੂਟਰ ਦੇ ਕੇ ਸਨਮਾਨਿਤ ਕੀਤਾ ਗਿਆ।


ਇਸ ਮੌਕੇ ਤੇ ਸਾਬਕਾ ਵਿਧਾਇਕ ਸੰਜੇ ਤਲਵਾੜ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਆਪਣੀ ਸਵ: ਮਾਤਾ ਕ੍ਰਿਸ਼ਨਾ ਤਲਵਾਰ ਦੀ ਬਰਸੀ ਅਤੇ ਸਵ: ਪਤਨੀ ਮੀਨੂ ਤਲਵਾਰ ਦੇ ਜਨਮ ਦਿਨ ਮੌਕੇ ਉਨ੍ਹਾਂ ਦੀ ਯਾਦ ਵਿੱਚ ਅੱਜ ਇਸ ਮੁਹਿੰਮ ਨੂੰ ਅੱਗੇ ਵਧਾਇਆ ਗਿਆ ਹੈ। ਇਸ ਦੇ ਨਾਲ ਹੀ ਸਾਬਕਾ ਵਿਧਾਇਕ ਸੰਜੇ ਤਲਵਾਰ ਵੱਲੋਂ ਵਿਦਿਆਰਥਣਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਗਿਆ ਕਿ ਉਹ ਉਮੀਦ ਕਰਦੇ ਹਨ ਕਿ ਹਲਕਾ ਪੂਰਬੀ ਦੇ ਹੋਰ ਵੀ ਵਿਦਿਆਰਥੀ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਹੀ ਚੰਗੇ ਅੰਕ ਲੈ ਕੇ ਆਪਣੇ ਘਰਦਿਆਂ ਤੇ ਹਲਕੇ ਦਾ ਮਾਣ ਵਧਾਉਣ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਤਨੀ ਮੀਨੂ ਤਲਵਾਰ ਦੀ ਯਾਦ ਵਿੱਚ ਵਾਰਡ ਨੰਬਰ 12 ‘ਚ ਬਣਾਏ ਜਾ ਰਹੇ ਸਰਕਾਰੀ ਸਕੂਲ ਦੀ ਬਿਲਡਿੰਗ ਦਾ ਕੰਮ ਆਉਂਦੇ 6 ਮਹੀਨਿਆਂ ਵਿੱਚ ਮੁਕੰਮਲ ਕਰਕੇ ਸਿੱਖਿਆ ਵਿਭਾਗ ਨੂੰ ਸੌਂਪ ਦਿੱਤਾ ਜਾਵੇਗਾ।


Story You May Like