The Summer News
×
Monday, 13 May 2024

ਲੁਧਿਆਣਾ : 2 ਗਰੁੱਪਾਂ ‘ਚ ਹੋਈ ਗੋਲੀਬਾਰੀ, ਘਟਨਾ CCTV ‘ਚ ਵਿੱਚ ਹੋਈ ਕੈਦ

ਲੁਧਿਆਣਾ: ਮਹਾਂਨਗਰ ਗੈਂਗਵਾਰ ਵਿੱਚ ਤਬਦੀਲ ਹੁੰਦਾ ਜਾ ਰਿਹਾ ਹੈ। ਪਹਿਲਾਂ ਬੈਂਜਾਮਿਨ ਰੋਡ ‘ਤੇ ਗੈਂਗ ਵਾਰ ਕਾਰਨ ਨੌਜਵਾਨਾਂ ‘ਤੇ ਗੋਲੀਬਾਰੀ ਹੋਈ, ਫਿਰ ਇਲਾਕੇ ਦੇ ਦੋ ਛੋਟੇ-ਛੋਟੇ ਗੁੱਟਾਂ ‘ਚ ਹੋਈ ਲੜਾਈ ਤੋਂ ਬਾਅਦ ਨੌਜਵਾਨ ਨੂੰ ਸਿਵਲ ਹਸਪਤਾਲ ‘ਚ ਸ਼ਰੇਆਮ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਹੁਣ ਐਤਵਾਰ ਨੂੰ ਗਲਾਡਾ ‘ਚ 2 ਗੁੱਟਾਂ ‘ਚ ਗੈਂਗਵਾਰ ਹੋ ਗਈ।  ਦੋਵਾਂ ਧੜਿਆਂ ਵਿਚਾਲੇ ਆਹਮੋ-ਸਾਹਮਣੇ ਗੋਲੀਬਾਰੀ ਹੋਈ ਅਤੇ ਦੋਵਾਂ ਨੇ ਇਕ ਦੂਜੇ ‘ਤੇ ਇੱਟਾਂ-ਪੱਥਰ ਵੀ ਸੁੱਟੇ।


ਗੋਲੀ ਚੱਲਣ ਦੀ ਆਵਾਜ਼ ਨਾਲ ਆਸਪਾਸ ਦੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਲੋਕ ਆਪਣੇ ਆਪ ਨੂੰ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ। ਇਹ ਸਾਰੀ ਘਟਨਾ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰੇ ‘ਚ ਕੈਦ ਹੋ ਗਈ। ਸੂਚਨਾ ਤੋਂ ਬਾਅਦ ਏ.ਸੀ.ਪੀ ਗੁਰਦੇਵ ਸਿੰਘ ਅਤੇ ਥਾਣਾ ਡਵੀਜ਼ਨ ਨੰਬਰ-7 ਦੇ ਐਸ.ਐਚ.ਓ. ਦਵਿੰਦਰ ਸ਼ਰਮਾ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਮੌਕੇ ਤੋਂ ਗੋਲੀਆਂ ਦੇ ਚਾਰ ਖੋਲ ਬਰਾਮਦ ਹੋਏ ਹਨ, ਜਿਨ੍ਹਾਂ ਨੂੰ ਪੁਲਿਸ ਨੇ ਜ਼ਬਤ ਕਰ ਲਿਆ ਹੈ।


ਐਤਵਾਰ ਦੇਰ ਸ਼ਾਮ ਚੰਡੀਗੜ੍ਹ ਰੋਡ ‘ਤੇ ਗਲਾਡਾ ਗਰਾਊਂਡ ‘ਚ ਪਹਿਲਾਂ ਤੋਂ ਹੀ ਇਕ ਚਿੱਟੇ ਰੰਗ ਦੀ ਕਾਰ ਖੜ੍ਹੀ ਸੀ, ਜਿਸ ‘ਚ ਕੁਝ ਨੌਜਵਾਨ ਆਏ, ਜਿਨ੍ਹਾਂ ਨੇ ਉਥੇ ਪਹਿਲਾਂ ਤੋਂ ਖੜ੍ਹੇ ਨੌਜਵਾਨਾਂ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਅਚਾਨਕ ਉੱਥੇ ਨੌਜਵਾਨਾਂ ਦਾ ਇਕੱਠ ਹੋ ਗਿਆ। ਕੁਝ ਦੇਰ ਬਾਅਦ ਬਾਈਕ ‘ਤੇ 3-4 ਨੌਜਵਾਨ ਆਏ, ਜਿਨ੍ਹਾਂ ਨੂੰ ਰੋਕ ਕੇ ਪਿਸਤੌਲ ਕੱਢ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ।


ਤੇਜ਼ ਫਾਇਰਿੰਗ ਨੂੰ ਦੇਖ ਕੇ ਖੜ੍ਹੇ ਬਾਕੀ ਨੌਜਵਾਨ ਭੱਜਣ ਲੱਗੇ ਅਤੇ ਉਨ੍ਹਾਂ ‘ਚੋਂ ਕੁਝ ਕੋਲ ਪਿਸਤੌਲ ਵੀ ਸਨ, ਜਿਨ੍ਹਾਂ ਨੇ ਕਰਾਸ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇਕ ਤੋਂ ਬਾਅਦ ਇਕ ਅੱਧੀ ਦਰਜਨ ਦੇ ਕਰੀਬ ਗੋਲੀਆਂ ਚਲਾਈਆਂ ਗਈਆਂ। ਹਾਲਾਂਕਿ ਇਸ ਪੂਰੀ ਘਟਨਾ ‘ਚ ਕੋਈ ਜ਼ਖਮੀ ਨਹੀਂ ਹੋਇਆ ਹੈ ਅਤੇ ਨਾ ਹੀ ਕਿਸੇ ਨੂੰ ਗੋਲੀ ਲੱਗੀ ਹੈ। ਇਸ ਤੋਂ ਬਾਅਦ ਨੌਜਵਾਨ ਫ਼ਰਾਰ ਹੋ ਗਏ। ਦੂਜੇ ਪਾਸੇ ਐੱਸ.ਐੱਚ.ਓ. ਦਵਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਇਹ ਦੋਵੇਂ ਵੱਖ-ਵੱਖ ਗਰੁੱਪ ਹਨ। ਉਨ੍ਹਾਂ ਦਾ ਪਤਾ ਲਗਾਉਣ ਦੇ ਯਤਨ ਜਾਰੀ ਹਨ। ਪੁਲਿਸ ਕੋਲ ਕੋਈ ਸ਼ਿਕਾਇਤ ਨਹੀਂ ਆਈ ਹੈ।


Story You May Like