The Summer News
×
Thursday, 09 May 2024

ਵਿਜੀਲੈਂਸ ਦੀ ਸਿਫਾਰਸ਼ ਤੇ ਜਾਲੀ ਸਰਟੀਫ਼ਿਕੇਟ ਵਾਲੇ 128 ਹੋਰ ਟੀਚਿੰਗ ਫੈਲੋਜ ਦੇ ਖਿਲਾਫ ਥਾਣਾ ਸਿਟੀ ਗੁਰਦਾਸਪੁਰ 'ਚ ਮਾਮਲਾ ਦਰਜ

ਗੁਰਦਾਸਪੁਰ (21 ਦਸੰਬਰ 2023): ਗੁਰਦਾਸਪੁਰ ਪੁਲਿਸ ਵੱਲੋਂ ਵੀ ਵਿਜੀਲੈਂਸ ਵੱਲੋਂ ਜਾਰੀ ਕੀਤੀ ਗਈ ਲਿਸਟ ਦੇ ਆਧਾਰ ਤੇ ਥਾਨਾ ਸਿਟੀ ਅੰਦਰ 128 ਟੀਚਿੰਗ ਫੈਲੋਜ਼ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਦੱਸ ਦਈਏ ਕਿ ਵਿਜੀਲੈਂਸ ਵਿਭਾਗ ਮੋਹਾਲੀ ਵੱਲੋਂ 28 ਅਗਸਤ ਨੂੰ ਵੱਖ-ਵੱਖ ਜਿਲਿਆਂ ਦੇ ਪੁਲਿਸ ਮੁਖੀਆਂ ਨੂੰ ਜਾਰੀ ਕੀਤੇ ਗਏ ਪੱਤਰ ਦੇ ਅਧਾਰ ਤੇ ਬਾਬੂਸ਼ਾਹੀ ਡਾਟ ਕਾਮ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਜਿਲਾ ਗੁਰਦਾਸਪੁਰ ਵਿੱਚ ਵੀ ਉਹਨਾਂ 128 ਟੀਚਿੰਗ ਫੈਲੋਜ਼ ਦੇ ਖ਼ਿਲਾਫ਼ ਪੁਲਿਸ ਵੱਲੋਂ ਮੁਕਦਮਾ ਦਰਜ ਕੀਤਾ ਜਾ ਸਕਦਾ ਹੈ।


ਜਿਨਾਂ ਤੇ ਜਾਲੀ ਤਜਰਬਾ ਤੇ ਹੋਰ ਸਰਟੀਫ਼ਿਕੇਟ ਦੇ ਆਧਾਰ ਤੇ ਟੀਚਿੰਗ ਫੈਲੋਜ਼ ਦੀ ਨੌਕਰੀ ਹਾਸਲ ਕਰਨ ਦਾ ਦੋਸ਼ ਹੈ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਇਸ ਤੋਂ ਪਹਿਲਾਂ ਮਲੇਰਕੋਟਲਾ, ਮਾਨਸਾ ਤੇ ਸੰਗਰੂਰ ਵਿੱਚ ਵੀ ਪੁਲਿਸ ਵੱਲੋਂ ਵਿਜੀਲੈਂਸ ਦੀ ਸਿਫਾਰਿਸ਼ ਦੇ ਅਧਾਰ ਤੇ ਕੁਲ 15 ਟੀਚਿੰਗ ਫੈਲੋਜ਼ ਦੇ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਹਨ ਅਤੇ ਅਜਿਹੇ ਮੁਕਦਮੇ ਹੁਣ ਲੁਧਿਆਣਾ ਅਤੇ ਹੋਰ ਜਿਲਿਆਂ ਵਿੱਚ ਵੀ ਹੋ ਸਕਦੇ ਹਨ।


ਜਾਣਾਕਰੀ ਦਿੰਦਿਆਂ ਡੀਐਸਪੀ ਸਿਟੀ ਸੁਖਪਾਲ ਸਿੰਘ ਨੇ ਦੱਸਿਆ ਕਿ 2007 ਤੋਂ ਸ਼ੁਰੂ ਹੋਏ ਟੀਚਿੰਗ ਫੈਲੋਜ਼ ਭਰਤੀ ਘੋ+ਟਾਲੇ ਵਿੱਚ ਹਾਈ ਕੋਰਟ ਵੱਲੋਂ ਲਗਾਈ ਗਈ ਫਟਕਾਰ ਤੋਂ ਬਾਅਦ ਵਿਜੀਲੈਂਸ ਵੱਲੋਂ ਫਰਵਰੀ 2023 ਨੂੰ ਫਲਾਇੰਗ ਸਕਵੈਡ ਮੋਹਾਲੀ ਦਫਤਰ ਵਿਖੇ ਐਫ ਆਈ ਆਰ ਦਰਜ ਕੀਤੀ ਗਈ ਸੀ।


 

Story You May Like