The Summer News
×
Thursday, 09 May 2024

ਭਾਜਪਾ ਆਗੂ ਦੇ ਘਰ ਵੜ ਕੇ ਹ.ਥਿਆਰਾਂ ਨਾਲ ਲੈਸ ਹਮ.ਲਾਵਰਾਂ ਨੇ ਕੀਤੀ ਗੁੰਡਾਗ/ਰਦੀ

ਗੁਰਦਾਸਪੁਰ (ਅਵਤਾਰ ਸਿੰਘ ) ਸ਼ਹਿਰ ਦਾ ਦਿਲ ਕਹੇ ਜਾਣ ਵਾਲੇ ਹਨੁਮਾਨ ਚੌਂਕ ਵਿੱਚ ਪੈਂਦੇ ਬੇਰੀਆਂ ਮੁਹੱਲੇ ਵਿੱਚ ਬੀਤੀ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ। ਸੱਤ ਨੌਜਵਾਨ ਚਾਰ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਤੇਜਧਾਰ ਅਤੇ ਦਸਤੀ ਹਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਭਾਜਪਾ ਦੇ ਉੱਘੇ ਆਗੂ ਅਤੇ ਸਾਬਕਾ ਕੌਂਸਲਰ ਜਤਿੰਦਰ ਪਰਦੇਸੀ ਦੇ ਘਰ ਤੇ ਹਮਲਾ ਕਰ ਦਿੱਤਾ। ਸਾਰੇ ਹਮਲਾਵਰਾਂ ਨੇ ਮੂੰਹ ਤੇ ਕੱਪੜੇ ਲਪੇਟੇ ਹੋਏ ਸਨ ਅਤੇ ਚਾਰ ਮੋਟਰਸਾਈਕਲਾਂ ਵਿੱਚੋਂ ਸਿਰਫ ਇੱਕ ਦੀ ਨੰਬਰ ਪਲੇਟ ਹੀ ਨਜ਼ਰ ਆ ਰਹੀ ਸੀ।

 

ਹਮਲਾਵਰਾਂ ਨੇ ਜਤਿੰਦਰ ਪਰਦੇਸੀ ਦੇ ਗੇਟ ਅਤੇ ਅੰਦਰ ਲੱਗੇ ਮੋਟਰਸਾਈਕਲ ਤੇ ਤੇਜ਼ਧਾਰ ਅਤੇ ਦਸਤੀ ਹਥਿਆਰਾ ਨਾਲ ਵਾਰ ਕੀਤੇ ਅਤੇ ਸਰੇ ਆਮ ਧਮਕਿਆ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਹਾਲਾਂਕਿ ਨੇੜੇ ਦੇ ਸੀਸੀਟੀਵੀ ਕੈਮਰੇ ਵਿੱਚ ਹਮਲਾਵਰਾਂ ਦੇ ਆਉਂਦਿਆਂ ਅਤੇ ਜਾਂਦਿਆ ਦੀਆਂ ਤਸਵੀਰਾਂ ਕੈਦ ਹੋਈਆ ਹਨ।ਉਥੇ ਹੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਹਿਰ ਦੇ ਮੇਨ ਰਿਹਾਇਸ਼ੀ ਇਲਾਕੇ ਵਿੱਚ ਘਟੀ ਗੁੰਡਾਗਰਦੀ ਦੀ ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ

 

ਘਟਨਾ ਬਾਰੇ ਜਾਣਕਾਰੀ ਦਿੰਦਿਆ ਭਾਜਪਾ ਦੇ ਉੱਘੇ ਆਗੂ ਜਤਿੰਦਰ ਪਰਦੇਸੀ ਨੇ ਦੱਸਿਆ ਕਿ ਉਹ ਰਾਤ ਅੱਠ ਸਵਾ ਅੱਠ ਵਜੇ ਦੇ ਕਰੀਬ ਘਰ ਵਾਪਸ ਆਏ ਸਨ। ਉਹ ਆ ਕੇ ਅੰਦਰ ਹੀ ਬੈਠੇ ਸਨ ਕਿ ਬਾਹਰੋਂ ਠਾ ਠਾ ਦੀ ਆਵਾਜ਼ ਆਈ । ਉਹ ਕਮਰੇ ਵਿੱਚੋਂ ਨਿਕਲ ਕੇ ਬਾਹਰ ਆਏ ਤਾਂ ਦੇਖਿਆ ਕਿ ਘਰ ਦੇ ਅੰਦਰ ਲੱਗੇ ਮੋਟਰਸਾਈਕਲ ਦਾ ਅਗਲਾ ਸ਼ੀਸ਼ਾ ਟੁੱਟਿਆ ਹੋਇਆ ਸੀ ਜਦੋਂ ਤੱਕ ਉਹ ਉੱਠ ਕੇ ਬਾਹਰ ਆਉਂਦੇ ਹਮਲਾਵਰ ਰੋਲਾ ਪਾਂਦੇ ਹੋਏ ਭੱਜ ਚੁੱਕੇ ਸਨ।

 

ਉਹਨਾਂ ਦੱਸਿਆ ਕਿ ਉਹ ਚਾਰ ਪੰਜ ਮਹੀਨੇ ਤੋਂ ਲੱਤਾਂ ਦੇ ਆਪਰੇਸ਼ਨ ਕਰਕੇ ਜਿਆਦਾ ਬਾਹਰ ਨਹੀਂ ਜਾਂਦੇ ਅਤੇ ਰਾਜਨੀਤਿ ਵਿੱਚ ਸਰਗਰਮ ਹੋਣ ਕਰਕੇ ਉਹਨਾਂ ਦੇ ਦੁਸ਼ਮਣ ਹੋ ਸਕਦੇ ਹਨ ਪਰ ਇੰਜ ਘਰ ਆ ਕੇ ਸਰੇਆਮ ਹਮਲਾ ਕਰਨਾ ਬੇਹਦ ਮੰਦ ਭਾਗੀ ਘਟਨਾ ਹੈ ਅਤੇ ਸਾਬਤ ਕਰਦੀ ਹੈ ਕਿ ਗੁੰਡੇ ਅਤੇ ਅਪਰਾਧੀ ਕਿਸਮ ਦੇ ਲੋਕਾਂ ਨੂੰ ਕਾਨੂੰਨ ਦੀ ਕੋਈ ਪਰਵਾਹ ਨਹੀਂ ਹੈ। ਉਨਾ ਕਿਹਾ ਕਿ ਨੇੜੇ ਦੇ ਸੀਸੀਟੀਵੀ ਕੈਮਰੇ ਵੇਖਣ ਤੇ ਪਤਾ ਲੱਗਿਆ ਹੈ ਕਿ ਹਮਲਾਵਰਾਂ ਦੀ ਗਿਣਤੀ ਸੱਤ ਸੀ ਅਤੇ ਉਹ ਤੇਜਧਾਰ ਅਤੇ ਰਵਾਇਤੀ ਹਥਿਆਰਾਂ ਨਾਲ ਲੈਸ ਸਨ। ਉਹਨਾਂ ਮੰਗ ਕੀਤੀ ਕਿ ਇਹਨਾਂ ਦੀ ਪਹਿਚਾਣ ਕਰਕੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਮੌਕੇ ਤੇ ਪਹੁੰਚੇ ਥਾਨਾ ਸਿਟੀ ਗੁਰਦਾਸਪੁਰ ਦੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਭਾਜਪਾ ਆਗੂ ਜਤਿੰਦਰ ਪਰਦੇਸੀ ਦੀ ਸ਼ਿਕਾਇਤ ਲੈ ਲਈ ਗਈ ਹੈ ਤੇ ਜਲਦੀ ਹੀ ਹਮਲਾਵਰਾਂ ਦੀ ਪਹਿਚਾਨ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।

Story You May Like