The Summer News
×
Thursday, 09 May 2024

ਤਿਬੜੀ ਰੋਡ ਤੇ ਚੋਰਾਂ ਨੇ ਰੈਸਟੋਰੈਂਟ ਦੇ ਤੋੜੇ ਤਾਲੇ, ਘਟਨਾ ਸੀਸੀਟੀਵੀ 'ਚ ਕੈਦ

ਗੁਰਦਾਸਪੁਰ: ਅਵਤਾਰ ਸਿੰਘ,  ਤਿਬੜੀ ਰੋਡ ਤੇ ਨਵੇਂ ਖੁੱਲੇ ਰੈਸਟੋਰੈਂਟ ਦੇ 3 ਵਜੇ ਦੇ ਕਰੀਬ ਚੋਰ ਵੱਲੋਂ ਤਾਲੇ ਤੋੜੇ ਗਏ ਕਿਸੇ ਰਾਹਗੀਰ ਦੇ ਆਉਣ ਤੇ ਚੋਰ ਮੌਕੇ ਤੋਂ ਫਰਾਰ ਹੋਇਆ |

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਰੈਸਟੋਰੈਂਟ ਚ ਕੰਮ ਕਰਦੇ ਲੜਕਿਆਂ ਨੇ ਦੱਸਿਆ ਕਿ ਸਵੇਰੇ ਜਦੋਂ 9 ਵਜੇ ਅਸੀਂ ਰੈਸਟੋਰੈਂਟ ਤੇ ਆਏ ਤਾਂ ਅਸੀਂ ਦੇਖਿਆ ਕਿ ਰੈਸਟੋਰੈਂਟ ਦੇ ਤਾਲੇ ਟੁੱਟੇ ਹੋਏ ਸਨ, ਜਿਸ ਤੋਂ ਬਾਅਦ ਅਸੀਂ ਅੰਦਰ ਜਾ ਕੇ ਸੀਸੀਟੀਵੀ ਚੈੱਕ ਕੀਤੀ ਤਾਂ ਰਾਤ 3 ਵਜੇ ਦੇ ਕਰੀਬ ਇੱਕ ਚੋਰ ਤਾਲੇ ਤੋੜ ਰਿਹਾ ਸੀ ਜਿਸ ਤੋਂ ਬਾਅਦ ਕਿਸੇ ਰਾਹਗੀਰ ਨੂੰ ਵੇਖ ਕੇ ਡਰ ਦੇ ਨਾਲ ਮੌਕੇ ਤੋਂ ਫਰਾਰ ਹੋਇਆ|

 

ਉਹਨਾਂ ਨੇ ਕਿਹਾ ਕਿ ਜੇਕਰ ਚੋਰ ਰੈਸਟੋਰੈਂਟ ਦੇ ਅੰਦਰ ਚਲਾ ਜਾਂਦਾ ਤਾਂ ਕੋਈ ਵੱਡਾ ਨੁਕਸਾਨ ਹੋ ਸਕਦਾ ਸੀ ਇਸ ਲਈ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤਿਬੜੀ ਰੋਡ ਤੇ ਪੁਲਿਸ ਦੀ ਗਸ਼ਤ ਵਧਾਈ ਜਾਵੇ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਰੋਡ ਤੇ ਰਾਤ ਦੇ ਵੇਲੇ ਬੁਹਤ ਹਨੇਰਾ। ਹੁੰਦਾ ਹੈ ਇਸ ਲਈ ਅਸੀ ਪ੍ਰਸ਼ਾਸਨ ਦੇ ਅੱਗੇ ਅਪੀਲ ਕਰਦੇ ਹਾਂ ਕਿ ਸਟਰੀਟ ਲਾਈਟਾਂ ਨੂੰ ਵੀ ਜਗਾਇਆ ਜਾਵੇ ਤਾਂ ਜੋ ਕੋਈ ਅਨਸਖਾਵੀ ਘਟਨਾ ਨਾ ਹੋ ਸਕੇ|

Story You May Like