The Summer News
×
Thursday, 09 May 2024

ਗੁਰਦਾਸਪੁਰ ਵਿੱਚ ਭਾਰੀ ਹਨੇਰੀ-ਝੱਖੜ ਅਤੇ ਗੜੇਮਾਰੀ

ਗੁਰਦਾਸਪੁਰ : ਵਿੱਕੀ ਮਲਿਕ | ਗੁਰਦਾਸਪੁਰ ਵਿਚ ਅੱਜ ਸ਼ਾਮ ਨੂੰ ਤਪਦੀ ਗਰਮੀ ਚ ਮੌਸਮ ਚ ਆਈ ਵੱਡੀ ਤਬਦੀਲੀ ਅਤੇ ਜਿਲਾ ਗੁਰਦਾਸਪੁਰ ਦੇ ਵੱਖ ਵੱਖ ਹਿਸਿਆਂ ਚ ਭਾਰੀ ਹਨੇਰੀ-ਝੱਖੜ ਆਉਣ ਕਾਰਨ ਜਿਥੇ ਲੋਕਾਂ ਲਈ ਗਰਮੀ ਤੋਂ ਰਾਹਤ ਜਰੂਰ ਹੋਈ ਲੇਕਿਨ ਉਹਨਾਂ ਲਈ ਇਹ ਮੌਸਮ ਵੱਡੀ ਮੁਸਾਬਿਤ ਦਾ ਸਬੱਬ ਵੀ ਬਣ ਗਿਆ ਅਤੇ ਜਗਾਹ ਜਗਾਹ ਤੇ ਦਰਖਤ ਡਿਗੇ ਅਤੇ ਜਿਸ ਕਰਕੇ ਆਵਾਜਾਈ ਠਪ ਹੋ ਗਈ ਅਤੇ ਕਈ ਥਾਵਾਂ ਤੇ ਬਿਜਲੀ ਸਪਲਾਈ ਵੀ ਬੰਦ ਹੈ ਉਥੇ ਹੀ ਇਸ ਮੌਸਮ ਦੀ ਬਦਲੀ ਵੱਡੀ ਕਰਵਟ ਨਾਲ ਤੇਜ਼ ਬਾਰਸ਼ ਅਤੇ ਭਾਰੀ ਗੜੇਮਾਰੀ ਨੇ ਸੜਕਾਂ ਤੇ ਵਿਛਾ ਦਿੱਤੀ ਬਰਫ ਦੀ ਚਾਦਰ, ਅਤੇ ਇਸ ਬਾਰਿਸ਼ ਨਾਲ ਲੋਕਾਂ ਗਰਮੀ ਤੋਂ ਰਾਹਤ ਮਿਲੀ ਅਤੇ ਮੌਸਮ ਵੀ  ਸੁਹਾਵਨਾ ਹੋਇਆ ਹੈ ਲੇਕਿਨ ਬਹੁਤ ਇਲਾਕੇ ਦੇ ਲੋਕਾਂ ਲਈ ਇਹ ਮੌਸਮ ਮੁਸੀਬਤ ਵੀ ਬਣ ਗਿਆ | 

 

Story You May Like