The Summer News
×
Thursday, 09 May 2024

ਵੱਡੀ ਖ਼ਬਰ: ਪੰਜਾਬ ਵਿੱਚ ਹੜ੍ਹ ਕਾਰਨ ਇੱਕ ਹੋਰ ਪੁਲ ਡਿੱਗਿਆ, ਆਵਾਜਾਈ ਹੋਈ ਬੰਦ

ਗੁਰਦਾਸਪੁਰ : ਹੜ੍ਹ ਦੇ ਪਾਣੀ ਨੇ ਚੱਕ ਸ਼ਰੀਫ ਤੋਂ ਭੈਣੀ ਮੀਆਂ ਖਾਂ ਨੂੰ ਜਾਂਦੇ ਰਸਤੇ 'ਤੇ ਡਰੇਨ ਦੇ ਪੁਲ ਨੂੰ ਨੁਕਸਾਨ ਪਹੁੰਚਾਇਆ ਹੈ, ਜਿਸ ਕਾਰਨ ਪੁਲ ਢਹਿ ਗਿਆ, ਜਿਲ੍ਹਾ ਕਲੈਕਟਰ ਡਾ: ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਜਗਰੂਪ ਸਿੰਘ ਸੇਖਵਾਂ ਸਮੇਤ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਪੁਲ ਦਾ ਨਿਰੀਖਣ ਕੀਤਾ। ਜਾਂਚ ਤੋਂ ਬਾਅਦ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ।


ਜ਼ਿਲ੍ਹਾ ਮੈਜਿਸਟ੍ਰੇਟ ਡਾ: ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਚੱਕ ਸ਼ਰੀਫ਼ ਤੋਂ ਭੈਣੀ ਮੀਆਂ ਖਾਂ ਨੂੰ ਜਾਂਦੇ ਰਸਤੇ ਵਿੱਚ ਇੱਕ ਡਰੇਨ ਹੈ ਜਿਸ ਉੱਪਰ ਇਹ ਪੁਲ ਬਣਿਆ ਹੋਇਆ| ਉਨ੍ਹਾਂ ਦੱਸਿਆ ਕਿ ਡਰੇਨ ਵਿੱਚ ਹੜ੍ਹ ਦੇ ਪਾਣੀ ਦੇ ਤੇਜ਼ ਵਹਾਅ ਕਾਰਨ ਪੁਲ ਨੂੰ ਨੁਕਸਾਨ ਪੁੱਜਾ ਹੈ। ਉਨ੍ਹਾਂ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਵੱਲੋਂ ਪੁਲ ਦਾ ਨਿਰੀਖਣ ਕਰਨ ਮਗਰੋਂ ਇਸ ਨੂੰ ਅਸੁਰੱਖਿਅਤ ਕਰਾਰ ਦੇ ਕੇ ਆਵਾਜਾਈ ਰੋਕ ਦਿੱਤੀ ਗਈ ਸੀ।


ਉਨ੍ਹਾਂ ਦੱਸਿਆ ਕਿ ਚੱਕ ਸ਼ਰੀਫ਼ ਤੋਂ ਭੈਣੀ ਮੀਆਂ ਖਾਂ ਜਾਣ ਲਈ ਹੋਰ ਰਸਤੇ ਵਰਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਦੇ ਲਈ ਤਿੰਨ ਵੱਖ-ਵੱਖ ਬਦਲਵੇਂ ਰਸਤੇ ਹਨ, ਜਿਨ੍ਹਾਂ ਵਿੱਚੋਂ ਚੱਕ ਸ਼ਰੀਫ਼ ਭੈਣੀ ਮੀਆਂ ਖਾਂ ਤੋਂ ਘੋੜੇਵਾਹ, ਤੁਗਲਵਾਲ, ਗੁਰਦਾਸਪੁਰ, ਤਿੱਬੜੀ, ਪੁਰਾਣਾ ਸ਼ਾਲਾ ਰਾਹੀਂ ਪਹੁੰਚਿਆ ਜਾ ਸਕਦਾ ਹੈ। ਦੂਸਰਾ ਰਸਤਾ ਚੱਕ ਸ਼ਰੀਫ ਤੋਂ ਭੈਣੀ ਮੀਆਂ ਖਾਂ ਵਾਇਆ ਝੰਡਾ ਗੁਜਰਾਂ ਅਤੇ ਕੋਟਲਾ ਗੁਜਰਾਂ ਅਤੇ ਤੀਜਾ ਰਸਤਾ ਚੱਕ ਸ਼ਰੀਫ ਤੋਂ ਭੈਣੀ ਮੀਆਂ ਖਾਂ ਵਾਇਆ ਬਲਵੰਡਾ, ਰਾਜੂ ਬੇਲਾ, ਛਿਛੜਾ ਲਿਆ ਜਾ ਸਕਦਾ ਹੈ।

Story You May Like