The Summer News
×
Thursday, 09 May 2024

ਬਟਾਲਾ ਦੇ ਪਿੰਡ ਦੌਲਤਪੁਰ ਅਤੇ ਹੋਰਨਾਂ ਪਿੰਡਾਂ ਦੇ ਅਨੇਕਾਂ ਅਕਾਲੀ ਆਗੂ ਅਕਾਲੀ ਦਲ ਛੱਡ ਆਪ ਚ ਹੋਏ ਸ਼ਾਮਿਲ

ਗੁਰਦਾਸਪੁਰ (18 ਦਸੰਬਰ): ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਬਟਾਲਾ ਦੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਐਮਐਲਏ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਹਲਕੇ ਦੇ ਟਕਸਾਲੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪਰਿਵਾਰ ਅਤੇ ਵੱਡੇ ਆਗੂ ਵੱਡੀ ਗਿਣਤੀ ਚ ਲੋਕ ਅਕਾਲੀ ਦਲ ਪਾਰਟੀ ਨੂੰ ਅਲਵਿਦਾ ਆਖ ਉਹਨਾਂ ਦੀ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਹਨ। ਉਥੇ ਹੀ ਪਿੰਡ ਦੌਲਤਪੁਰ ਵਿਖੇ ਹੋਈ ਇਕ ਮੀਟਿੰਗ ਦੌਰਾਨ ਸ਼ੈਰੀ ਕਲਸੀ ਨੇ ਅਕਾਲੀ ਦਲ ਛੱਡ ਆਪ ਚ ਸ਼ਾਮਿਲ ਹੋਏ। ਅਕਾਲੀ ਦਲ ਆਗੂਆਂ ਅਤੇ ਹੋਰਨਾਂ ਪਿੰਡ ਵਸਿਆ ਨੂੰ ਸਨਮਾਨਿਤ ਕੀਤਾ ਗਿਆ। ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਮਐਲਏ ਅਮਨਸ਼ੇਰ ਸਿੰਘ ਸ਼ੇਰੀ ਕਲਸੀ ਨੇ ਕਿਹਾ ਕਿ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਹਰੇਕ ਵਰਕਰ ਦਾ ਪੂਰਾ ਮਾਨ ਸਨਮਾਨ ਕੀਤਾ ਜਾਵੇਗਾ।


ਐਮਐਲਏ ਅਮਨਸ਼ੇਰ ਸਿੰਘ ਸ਼ੇਰੀ ਕਲਸੀ ਦਾ ਕਹਿਣਾ ਸੀ ਕਿ ਜੋ ਸੱਤਾ ਚ ਆਉਣ ਤੋਂ ਪਹਿਲਾ ਉਹਨਾਂ ਦੀ ਪਾਰਟੀ ਅਤੇ ਭਗਵੰਤ ਮਾਨ ਨੇ ਲੋਕਾਂ ਨਾਲ ਵਾਅਦੇ ਕੀਤੇ ਸਨ। ਉਹਨਾਂ ਚੋ ਬਹੁਤੇ ਤਾ ਹਾਲੇ ਦੋ ਸਾਲ ਪੂਰੇ ਹੋਣ ਤੋਂ ਪਹਿਲਾ ਹੀ ਪੂਰੇ ਕੀਤੇ ਹਨ ਅਤੇ ਤਿੰਨ ਸਾਲ ਦਾ ਲੰਬਾ ਸਮਾਂ ਹਾਲੇ ਬਾਕੀ ਹੈ। ਹਰ ਵਾਅਦਾ ਪੂਰਾ ਕੀਤਾ ਜਾਵੇਗਾ ਅਤੇ ਲੋਕ ਵੀ ਖੁਸ਼ ਹਨ ਅਤੇ ਜੋ ਰਵਾਇਤੀ ਪਾਰਟੀਆਂ ਦੇ ਆਗੂ ਹਨ। ਉਹਨਾਂ ਨੂੰ ਛੱਡ ਹਰ ਵਰਗ ਖੁਸ਼ ਹੈ ਅਤੇ ਐਮਐਲਏ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦਾ ਕਹਿਣਾ ਸੀ ਕਿ ਮੁਖ ਮੰਤਰੀ ਪੰਜਾਬ ਭਗਵੰਤ ਮਾਨ ਪੰਜਾਬੀ ਦੀ ਬੇਹਤਰੀ ਲਈ ਦਿਨ ਰਾਤ ਮੇਹਨਤ ਕਰ ਰਹੇ ਹਨ।

Story You May Like