The Summer News
×
Sunday, 07 July 2024

ਚੰਡੀਗੜ੍ਹ ’ਚ ਅਗਲੇ ਤਿੰਨਾਂ ਦਿਨਾਂ ਤੱਕ ਯੈਲੋ ਅਲਰਟ ਜਾਰੀ

ਚੰਡੀਗੜ੍ਹ : ਚੰਡੀਗੜ੍ਹ ’ਚ ਅਗਲੇ ਤਿੰਨਾਂ ਦਿਨਾਂ ਤੱਕ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ।ਮੌਸਮ ਵਿਭਾਗ ਨੇ 7 ਜੁਲਾਈ ਤੱਕ ਚੰਡੀਗੜ੍ਹ ਮੀਂਹ ਪੈਣ ਦੀ ਸੰਭਾਵਨਾ ਦੱਸੀ ਹੈ ਪੂਰੇ ਦਿਨ ਕਾਲੇ ਬੱਦਲ ਛਾਏ ਰਹਿਣਗੇ। ਇਸ ਕਾਰਨ ਤਾਪਮਾਨ ਵਿੱਚ ਵੀ ਗਿਰਾਵਟ ਆਈ ਹੈ । ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 32.6 ਡਿਗਰੀ ਦਰਜ਼ ਕੀਤਾ ਗਿਆ ਹੈ।ਪਿਛਲੇ 24 ਘੰਟਿਆ ’ਚ ਤਾਪਮਾਨ ਵਿੱਚ 3.4 ਡਿਗਰੀ ਸੈਲਸੀਅਸ ਤੱਕ ਤਾਪਮਾਨ ਦਰਜ਼ ਕੀਤਾ ਗਿਆ ਹੈ।ਇਹ ਤਾਪਮਾਨ ਆਮ ਨਾਲੋਂ 2.9 ਡਿਗਰੀ ਸੈਲਸੀਅਸ ਘੱਟ ਹੈ। ਘੱਟੋ – ਘੱਟ ਤਾਪਮਾਨ 25.6 ਡਿਗਰੀ ਤੱਕ ਪਹੁੁੰਚ ਗਿਆ ਹੈ।ਇਸ ਵਿੱਚ ਵੀ 3.2 ਡਿਗਰੀ ਸੈਲਸੀਅਸ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਇਹ 1.5 ਡਿਗਰੀ ਨਾਲੋਂ ਘੱਟ ਹੈ।


ਜੁਲਾਈ ਦੇ ਪਹਿਲੇ ਤਿੰਨ ਦਿਨਾਂ ਵਿੱਚ ਇਸ ਮਹੀਨੇ ਦੀ ਕੁੱਲ ਬਾਰਿਸ਼ ਦਾ ਲਗਭਗ 25/ ਮੀਂਹ ਪਿਆ ਹੈ । ਜਿਸ ਕਰਕੇ ਸ਼ਹਿਰ ਦੇ ਕਾਫ਼ੀ ਥਾਵਾਂ ਤੇ ਮੀਂਹ ਨਾਲ ਪਾਣੀ ਭਰ ਗਿਆ ਹੈ । ਪਰ ਮਾਨਸੂਨ ਦੀ ਪਹਿਲੀ ਬਰਸਾਤ ਦਾ ਖੂਬ ਅਨੰਦ ਲੈ ਰਹੇ ਹਨ।ਮੌਸਮ ਵਿਭਾਗ ਦੇ ਮੁਤਾਬਕ ਸੁਖਨਾ ਲੇਖ ਦੇ ਪਾਣੀ ਦੇ ਪੱਧਰ ਦੀ ਨਿਗਰਾਨੀ ਲਈ 24 ਘੰਟੇ ਲਈ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ।ਸੁਖਨਾ ਝੀਲ ਦੇ ਪਾਣੀ ਦਾ ਪੱਧਰ ਵਧਣ ਕਰਕੇ ਚੰਡੀਗੜ੍ਹ , ਮੋਹਾਲੀ ਤੇ ਪੰਚਕੂਲਾ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਜਾਵੇਗਾ ।ਇਹ ਕੰਟਰੋਲ ਰੂਮ ਸੁਖਨਾ ਲੇਖ ਦੇ ਰੈਂਗੂਲੇਟਰੀ ਐਂਡ ਤੇ ਬਣਾਇਆ ਗਿਆ ਹੈ । ਇਸ ਤੋਂ ਇਲਾਵਾ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਥ੍ਰਠ ਟੀਮ ਵੀ ਤਾਇਨਾਤ ਕੀਤੀ ਗਈ ਹੈ। ਜੋ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਕੰਮ ਕਰੇਗਾ ।

Story You May Like