The Summer News
×
Sunday, 07 July 2024

ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਨੇ ਕੀਤਾ ਮਹਿਮਾਨਾਂ ਦਾ ਸਵਾਗਤ

ਰਿਲਾਇੰਸ ਇੰਡਸਟਰੀਜ਼ ਦੇ ਚੈਅਰਮੈਨ ਮੁਕੇਸ਼ ਅੰਬਾਨੀ ਤੇ ਨੀਤਾ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਵਿਆਹ ਦੇ ਜਸ਼ਨ ਮੁੰਬਈ ਵਿੱਚ ਅੰਬਾਨੀ ਦੇ ਘਰ ਐਂਟੀਲੀਆ ਵਿੱਚ ਮਮਰੂ ਸਮਾਰੋਹ ਦੇ ਨਾਲ ਸ਼ੁਰੂ ਹੋ ਗਏ ਹਨ।ਸੋਸ਼ਲ ਮੀਡੀਆ ਤੇ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਅਨੰਤ ਤੇ ਰਾਧਿਕਾ ਨੂੰ ਵੰਤਰਾ ਥੀਮ ਤੇ ਸਜੇ ਸਟੇਜ਼ ਤੇ ਆਪਣੇ ਮਹਿਮਾਨਾਂ ਨੂੰ ਹੱਥ ਹਿਲਾਉਂਦੇ ਵੇਖਿਆ ਜਾ ਰਿਹਾ ਹੈ। ਵੰਤਾਰਾ ਮਤਲਬ ਜੰਗਲ ਦਾ ਤਾਰਾ ਜੋ ਕਿ ਅਨੰਤ ਅੰਬਾਨੀ ਦੁਆਰਾ ਬਣਾਇਆ ਗਿਆ ਹੈ। ਇਹ ਰਿਲਾਇੰਸ ਇੰਡਸਟਰੀਜ਼ ਤੇ ਰਿਲਾਇੰਸ ਫਾਊਂਡੇਸ਼ਨ ਦਾ ਇੱਕ ਅਭਿਲਾਸੀ ਜੰਗਲ ਜੀਵ ਸੁੱਰਖਿਆ ਪ੍ਰੋਜੈਕਟ ਹੈ।ਮੁਕੇਸ਼ ਅੰਬਾਨੀ ਤੇ ਨੀਤਾ ਅੰਬਾਨੀ ਵਿਆਹ ਵਾਲੇ ਜੋੜੇ ਲਈ ਤਾੜੀਆਂ ਵਜਾਉਂਦੇ ਤੇ ਮੁਸਕਰਾਉਂਦੇ ਨਜ਼ਰ ਆ ਰਹੇ ਹਨ ।


ਰਾਧਿਕਾ ਮਰਚੈਂਟ ਗੁਲਾਬੀ ਤੇ ਸੰਤਰੀ ਲਹਿੰਗੇ ’ਚ ਬੇਹੱਦ ਖ਼ੂਬਸੂਰਤ ਲੱਗ ਰਹੀ ਸੀ ਲਹਿੰਗੇ ਤੇ ਗੋਲਡਨ ਜ਼ਰੀ ਦੀ ਸਜਾਵਟ ਕੀਤੀ ਹੋਈ ਸੀ ਨਾਲ ਹੀ ਅਨੰਤ ਅੰਬਾਨੀ ਨੇ ਲਹਿੰਗੇ ਨਾਲ ਮੈਚਿੰਗ ਕੁੜਤਾ ਤੇ ਜੈਕਟ ਪਹਿਨੀ ਹੋਈ ਹੈ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ 12 ਜੁਲਾਈ ਨੂੰ ਵਿਆਹ ਦੇ ਬੰਧਨ ’ਚ ਬੱਝ ਜਾਣਗੇ । ਜਾਣਕਾਰੀ ਮੁਤਾਬਕ ਪਤਾ ਲੱਗਿਆ ਹੈ ਕਿ ਕੁਝ ਦਿਨ ਪਹਿਲਾਂ ਮੁਕੇਸ਼ ਅੰਬਾਨੀ ਨੇ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਮਿਲ ਕਿ ਵਿਆਹ ਦਾ ਸੱਦਾ ਦਿੱਤਾ ਹੈ।ਅਨੰਤ ਅੰਬਾਨੀ ਨੇ ਬਾਲੀਵੁੱਡ ਦੇ ਸੁਪਰਸਟਾਰ ਅਕਸ਼ੇ ਕੁਮਾਰ ਤੇ ਅਜੈ ਦੇਵਗਨ ਨੂੰ ਆਪਣੇ ਵਿਆਹ ਤੇ ਨਿੱਜੀ ਸੱਦਾ ਦਿੱਤਾ ਹੈ।ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦਾ ਡਰੈੱਸ ਕੋਡ ਟਰੈਡੀਸ਼ਨਲ ਇੰਡੀਅਨ ਰੱਖਿਆ ਗਿਆ ਹੈ । ਵਿਆਹ ਦੀਆਂ ਰਸਮਾਂ 14 ਜੁਲਾਈ ਤੱਕ ਹੋਣਗੀਆਂ ।ਇਹ ਸਾਰੀਆਂ ਰਸਮਾਂ ਬੀਕੇਸੀ ਦੇ ਜੀਓ ਵਰਲਡ ਸੈਂਟਰ ਵਿੱਚ ਆਯੋਜਿਤ ਕੀਤੀਆ ਜਾਣਗੀਆ ।

Story You May Like