The Summer News
×
Sunday, 07 July 2024

ਭਗੌੜਾ ਕਰਾਂਰ ਦੋਸ਼ੀ ਨੂੰ ਪੁਲੀਸ ਨੇ ਕੀਤਾ ਗ੍ਰਿਫਤਾਰ, ਅਦਾਲਤ ਨੇ ਜ਼ੁਡੀਸ਼ੀਅਲ ਰਿਮਾਂਡ ਤੇ ਜੇਲ੍ਹ ਭੇਜ ਦਿੱਤਾ

ਸ੍ਰੀ ਕੁਲਦੀਪ ਸਿੰਘ ਚਾਹਲ ਆਈ.ਪੀ.ਐਸ, ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਜਸਕਿਰਨਜੀਤ ਸਿੰਘ ਤੇਜਾ  ਪੀਪੀਐਸ ਡੀਸੀਪੀ ਲੁਧਿਆਣਾ, ਸ੍ਰੀਮਤੀ ਗੁਰਮੀਤ ਕੌਰ ਪੀਪੀਐਸ ਏਡੀਸੀਪੀ ਹੈਡਕੁਆਰਟਰ ਲੁਧਿਆਣਾ, ਸ੍ਰੀਮਤੀ ਨਿਰਦੋਸ਼ ਕੌਰ ਏਸੀਪੀ ਵੋਮੈਨ ਸੈੱਲ ਲੁਧਿਆਣਾ ਦੀ ਅਗਵਾਈ ਵਿੱਚ ਜੇਰੇ ਨਿਗਰਾਨੀ ਇੰਸਪੈਕਟਰ ਕੁਲਵੰਤ ਕੌਰ ਇੰਚਾਰਜ਼ ਮਹਿਲਾ ਥਾਣਾ ਲੁਧਿਆਣਾ ਦੀ ਪੁਲਿਸ ਪਾਰਟੀ ਨੇ ਦੋਸ਼ੀ ਅਨਿਲ ਕੁਮਾਰ ਪੁੱਤਰ ਰਾਮ ਕੁਮਾਰ ਵਾਸੀ ਪਲਾਟ ਨੰ. 181-ਏ ਗੋਇਲ ਵਿਹਾਰ, ਗੋਇਲ ਖੁਰਦ, ਛਾਵਲਾ, ਨਿਊ ਦਿੱਲੀ, ਖਿਲਾਫ ਇੱਕ ਮੁੱਕਦਮਾ ਨੰ 39 ਮਿਤੀ 10-06-2023 ਅ/ਧ 498-ਏ ਭਾ.ਦੰਡ ਥਾਣਾ ਵੋਮੈਨ ਲੁਧਿਆਣਾ ਦਰਜ ਕੀਤਾ ਗਿਆ ਸੀ। ਜੋ ਅਦਾਲਤ ਦੀਆਂ ਦਿੱਤੀਆਂ ਤਰੀਕਾਂ ਤੇ ਸਮੇਂ ਸਿਰ ਹਾਜ਼ਰ ਨਾ ਹੋਣ ਕਰਕੇ ਗੈਰ ਹਾਜ਼ਰ ਰਿਹਾ, ਜਿਸ ਨੂੰ ਮਾਣਯੋਗ ਜੱਜ ਸ੍ਰੀ ਸਤਵੀਰ ਕੌਰ ਦੀ ਅਦਾਲਤ ਨੇ ਮਿਤੀ 30-04-2024 ਨੂੰ ਭਗੌੜਾ ਕਰਾਰ ਦੇ ਦਿੱਤਾ। ਜਿਸ ਨੂੰ ਸ.ਥ ਹਰਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕੀਤਾ ਗਿਆ। ਜਿਸ ਨੂੰ ਮਾਨਯੋਗ ਅਦਾਲਤ ਨੇ ਜ਼ੁਡੀਸ਼ੀਅਲ ਰਿਮਾਂਡ ਤੇ ਜੇਲ੍ਹ ਭੇਜ ਦਿੱਤਾ ਗਿਆ।

Story You May Like