The Summer News
×
Wednesday, 15 May 2024

ਸੱਚਖੰਡ ਸ਼੍ਰੀ ਹਰਮਿੰਦਰ ਸਾਹਿਬ ਨਤਮਸਤਕ ਹੋਏ ਇੰਡੀਅਨ ਆਰਮੀ ਦੇ ਚੀਫ ਮਨੋਜ ਪਾਂਡੇ

ਅੰਮ੍ਰਿਤਸਰ : ਅੱਜ ਸਵੇਰੇ ਇੰਡੀਅਨ ਆਰਮੀ ਦੇ ਚੀਫ ਮਨੋਜ ਪਾਂਡੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਪਰਿਵਾਰ ਸਹਿਤ ਨਤਮਸਤਕ ਹੋਣ ਲਈ ਪੁੱਜੇ। ਜਿੱਥੇ ਆਰਮੀ ਚੀਫ ਵੱਲੋ ਪਰਿਵਾਰ ਦੇ ਨਾਲ ਗੁਰੂ ਘਰ ਵਿਚ ਮੱਥਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਲਾਹੀ ਬਾਣੀ ਦਾ ਸਰਵਣ ਕੀਤਾ 'ਤੇ ਪਰਿਵਾਰ ਸਹਿਤ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕ੍ਰਮਾ ਕੀਤੀ ,ਕਿਹਾ ਇਥੇ ਆ ਕੇ ਅੱਜ ਮਨ ਨੂੰ ਬਹੁਤ ਖ਼ੁਸ਼ੀ ਮਿਲੀ ਹੈ। ਇਸ ਮੌਕੇ ਸ਼੍ਰੌਮਣੀ ਕਮੇਟੀ ਵਲੋਂ ਉਣਾ ਨੂੰ ਤੇ ਉਣਾ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ।


ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਗਵੰਤ ਸਿੰਘ ਸਿਆਲਕਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਰੂਹਾਨੀਅਤ ਦੇ ਕੇਂਦਰ ਤੇ ਆਰਮੀ ਚੀਫ ਪਰਿਵਾਰ ਸਹਿਤ ਮੱਥਾ ਟੇਕਣ ਲਈ ਆਏ ਹਨ ਤੇ ਸਾਡੇ ਵੱਲੋ ਉਣਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਗਵੰਤ ਸਿੰਘ ਸਿਆਲਕਾ ਨੇ ਕਿਹਾ ਕਿ ਸਾਡੇ ਕੁੱਝ ਇਸ਼ੂ ਸਨ ਜਿਹੜੇ ਉਨ੍ਹਾਂ ਨਾਲ ਸਾਂਝੇ ਕੀਤੇ ਗਏ ਉਣਾ ਕਿਹਾ ਕੁਝ ਥਾਵਾਂ ਤੇ ਗੁਰਦੁਆਰਾ ਸਾਹਿਬ ਦੇ ਸੰਬੰਧ ਵਿੱਚ ਜਿਵੇਂ ਡਾਂਗਮਾਰ ਮੰਨ ਚੁੱਕਾ ਵਾਹਿਗੁਰੂ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਉਹਨਾਂ ਕਿਹਾ ਕਿ ਜਿਹੜੀਆਂ ਆਰਮੀ ਦੀਆਂ ਛਾਵਨੀਆਂ ਹਨ ਉਥੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਬਹੁਤ ਵਧੀਆ ਹਨ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰੀ ਮਾਣ ਮਰਿਆਦਾ ਦੇ ਨਾਲ਼ ਰੱਖੇ ਗਏ ਹਨ ਪਰ ਜਿਹੜੀਆਂ ਹੋਰ ਜਿਵੇਂ ਬੀਐਸਐੱਫ ਤੇ ਹੋਰ ਪੈਰਾ ਮਿਲਟਰੀ ਫੋਰਸ ਹਣ ਉੱਥੇ ਕਈ ਜਗ੍ਹਾ ਤੇ ਸਿੱਖ ਯੂਨਿਟਾਂ ਹਨ।


ਉਨ੍ਹਾਂ ਵਾਸਤੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸਹੀ ਨਹੀਂ ਹੈ ਉਨ੍ਹਾਂ ਕਿਹਾ ਕਿ ਹਰ ਧਰਮ ਦੀ ਆਪਣੀ ਮਰਿਆਦਾ ਹੁੰਦੀ ਹੈ ਹਰ ਧਰਮ ਦੇ ਗ੍ਰੰਥ ਸਤਿਕਾਰ ਯੋਗ ਹਨ ਪਰ ਗੁਰੂ ਗ੍ਰੰਥ ਸਾਹਿਬ ਜਾਗਦੀ ਜੋਤ ਸਰੂਪ ਹਨ ਸਾਡੇ ਲਈ ਪ੍ਰਤੱਖ ਗੁਰੂ ਹਨਇਸ ਕਰਕੇ ਇਹ ਇਸ਼ੁ ਦੇ ਬਾਰੇ ਵੀ ਉਣਾ ਨੂੰ ਦੱਸਿਆ ਗਿਆ ਕਿ ਉਹਨਾਂ ਦਾ ਪ੍ਰਬੰਧ ਸਹੀ ਢੰਗ ਨਾਲ ਕੀਤਾ ਜਾਵੇ , ਅਤੇ ਇੱਕ ਸਿੱਖਾਂ ਦਾ ਕੋਟਾ ਆਰਮੀ ਵਿੱਚ ਬਰਕਰਾਰ ਰੱਖਿਆ ਜਾਵੇ, ਜਿਹੜੇ ਬਲੂ ਸਟਾਰ ਦੌਰਾਨ ਸਿੱਖਾਂ ਦੇ ਧਾਰਮਿਕ ਸਮਾਨ ਆਰਮੀ ਦੇ ਕੌਲ ਰਹਿ ਗਏ ਸਨ ਉਣਾ ਬਾਰੇ ਵੀ ਕੇਂਦਰੀ ਗ੍ਰਿਹ ਮੰਤਰੀ ਅਮਿਤ ਸ਼ਾਹ ਤੇ ਆਰਮੀ ਚੀਫ ਦੇ ਨਾਲ ਪਿਹਲਾਂ ਹੀ ਗੱਲਬਾਤ ਚਲ ਰਹੀ ਹੈ।

Story You May Like