The Summer News
×
Sunday, 19 May 2024

ਵਿਧਾਇਕ ਗੋਗੀ ਨੇ 6.75 ਏਕੜ 'ਚ ਫੈਲੀ ਲੀਜ਼ਰ ਵੈਲੀ ਦਾ ਕੀਤਾ ਉਦਘਾਟਨ

ਲੁਧਿਆਣਾ, 25 ਜੂਨ: ਹਲਕੇ ਵਿੱਚ ਹਰਿਆਵਲ ਫੈਲਾਉਣ ਦੇ ਉਦੇਸ਼ ਨਾਲ ਲੁਧਿਆਣਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਸ਼ਨੀਵਾਰ ਨੂੰ  ਸਰਾਭਾ ਨਗਰ (ਨਗਰ ਨਿਗਮ ਜ਼ੋਨ ਡੀ ਦਫ਼ਤਰ ਦੇ ਨਾਲ) ਵਿੱਚ ਲੀਜ਼ਰ ਵੈਲੀ ਦਾ ਉਦਘਾਟਨ ਕੀਤਾ। 6.75 ਏਕੜ ਵਿੱਚ ਫੈਲੀ, ਲੀਜ਼ਰ ਵੈਲੀ ਵਿੱਚ 3 ਰੇਨ ਵਾਟਰ ਹਾਰਵੈਸਟਿੰਗ ਸਿਸਟਮ, 500 ਸਜਾਵਟੀ ਪੌਦਿਆਂ ਸਮੇਤ 7700 ਤੋਂ ਵੱਧ ਪੌਦੇ, ਝੁੂਲੇ ੳਤੇ  ਵਸਨੀਕਾਂ ਲਈ ਹੋਰ ਸਹੂਲਤਾਂ Swml ਹਨ। 


ਗ੍ਰੀਨ ਬੈਲਟ ਵਿੱਚ ਬੈਠਣ ਵਾਲੀਆਂ ਥਾਵਾਂ ਤੋਂ ਇਲਾਵਾ ਸਵੇਰ/ਸ਼ਾਮ ਸੈਰ ਕਰਨ ਵਾਲਿਆਂ ਦੀ ਸਹੂਲਤ ਲਈ 10 ਫੁੱਟ ਚੌੜਾ ਫੁੱਟਪਾਥ ਬਣਾਇਆ ਗਿਆ ਹੈ। ਫੁੱਟਪਾਥ ਦੀ ਕੁੱਲ ਲੰਬਾਈ 1050 ਮੀਟਰ ਹੈ। ਢੁਕਵੀਂ ਰੋਸ਼ਨੀ ਯਕੀਨੀ ਬਣਾਉਣ ਲਈ ਪਾਰਕ ਵਿੱਚ ਕੁੱਲ 110 ਸਟਰੀਟ ਲਾਈਟਾਂ ਵੀ ਲਗਾਈਆਂ ਗਈਆਂ ਹਨ।


ਨਗਰ ਨਿਗਮ ਕਮਿਸ਼ਨਰ ਕਮ ਲੁਧਿਆਣਾ ਸਮਾਰਟ ਸਿਟੀ ਲਿਮਟਿਡ (ਐਲ.ਐਸ.ਸੀ.ਐਲ.) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਸਮਾਰਟ ਸਿਟੀ ਮਿਸ਼ਨ ਤਹਿਤ 3.19 ਕਰੋੜ ਰੁਪਏ ਦੀ ਲਾਗਤ ਨਾਲ ਲੀਜ਼ਰ ਵੈਲੀ ਦੀ ਸਥਾਪਨਾ ਕੀਤੀ ਗਈ ਹੈ। ਸਮਾਰਟ ਸਿਟੀ ਮਿਸ਼ਨ ਤਹਿਤ ਟਿਕਾਊ ਵਿਕਾਸ, ਸ਼ਹਿਰ ਦੀ ਬਿਹਤਰੀ ਲਈ ਅਤੇ ਸ਼ਹਿਰ ਨੂੰ ਹਰਿਆ ਭਰਿਆ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।  


ਵਿਧਾਇਕ ਗੋਗੀ ਨੇ ਕਿਹਾ ਕਿ ਪ੍ਰਦੂਸ਼ਣ ਨੂੰ ਲੈ ਕੇ ਵੱਧ ਰਹੀ ਚਿੰਤਾ ਦੇ ਵਿਚਕਾਰ ਹਲਕੇ ਵਿੱਚ ਹਰਿਆਵਲ ਫੈਲਾਉਣਾ ਉਨ੍ਹਾਂ ਦੇ ਫੋਕਸ ਖੇਤਰਾਂ ਵਿੱਚ ਸ਼ਾਮਲ ਹੈ। ਲੀਜ਼ਰ ਵੈਲੀ ਵਿੱਚ ਤਿੰਨ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਵੀ ਲਗਾਏ ਗਏ ਹਨ ਜੋ ਜ਼ਮੀਨੀ ਪਾਣੀ ਨੂੰ ਰੀਚਾਰਜ ਕਰਨ ਵਿੱਚ ਮਦਦ ਕਰਨਗੇ। ਨਿਵਾਸੀਆਂ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਵਿਹਲਾ ਸਮਾਂ ਬਿਤਾਉਣ ਲਈ ਇਸ ਸਹੂਲਤ ਦਾ ਲਾਭ ਉਠਾਉਣਾ ਚਾਹੀਦਾ ਹੈ। ਵਿਧਾਇਕ ਗੋਗੀ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਲੁਧਿਆਣਾ ਪੱਛਮੀ ਹਲਕੇ ਵਿੱਚ ਵੱਡੇ ਪੱਧਰ 'ਤੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ।

Story You May Like