The Summer News
×
Monday, 20 May 2024

ਫ਼ਾਜ਼ਿਲਕਾ ਦੇ ਈਵੀਐੱਮ ਸਟ੍ਰੌਂਗ ਰੂਮ ਸੈਂਟਰ ‘ਤੇ ਚੱਲੀ ਗੋਲੀ : ਵੀਡੀਓ

ਫ਼ਾਜ਼ਿਲਕਾ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਵਿੱਚ ਈ ਵੀ ਐਮ ਮਸ਼ੀਨਾਂ ਲਈ ਬਣਾਏ ਗਏ ਸਟਰੌਂਗ ਰੂਮ ਉੱਪਰ ਬਤੌਰ ਇੰਚਾਰਜ ਡਿਊਟੀ ਨਿਭਾ ਰਹੇ ਪੰਜਾਬ ਪੁਲਸ ਦੇ ਸਬ ਇੰਸਪੈਕਟਰ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ । ਸਬ ਇੰਸਪੈਕਟਰ ਬਲਦੇਵ ਸਿੰਘ ਨੂੰ ਗੋਲੀ ਲੱਗਣ ਤੋਂ ਬਾਅਦ ਇਲਾਜ ਲਈ ਐਂਬੂਲੈਂਸ ਰਾਹੀਂ ਹਸਪਤਾਲ ਲੈ ਜਾਇਆ ਗਿਆ ਪਰ ਇਸ ਦੌਰਾਨ ਹੀ ਉਸ ਦੀ ਮੌਤ ਹੋ ਗਈ । ਇਸ ਥਾਣੇਦਾਰ ਵੱਲੋਂ ਗੋਲੀ ਆਪਣੇ ਆਪ ਖੁਦ ਨੂੰ ਮਾਰੀ ਗਈ ਜਾਂ ਫਿਰ ਅਚਾਨਕ ਗੋਲੀ ਚੱਲਣ ਨਾਲ ਇਹ ਭਾਣਾ ਵਾਪਰਿਆ ਇਸੇ ਜਾਂਚ ਅਧਿਕਾਰੀ ਬਰੀਕੀ ਨਾਲ ਦੇਖ ਰਹੇ ਹਨ ।



Story You May Like