The Summer News
×
Monday, 13 May 2024

ਸਿੱਧ ਮੂਸੇਵਾਲਾ ਕਤਲ ਕੇਸ: ਕਾਤਲਾਂ ਬਾਰੇ ਮਿਲਿਆ ਅਹਿਮ ਸੁਰਾਗ

ਮੋਗਾ: ਸਿੱਧੂ ਮੂਸੇਵਾਲਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਸੂਤਰਾਂ ਅਨੁਸਾਰ ਮੂਸੇਵਾਲਾ ਦੇ ਕਾਤਲ ਮੰਨੂ ਕੁੱਸਾ ਅਤੇ ਜਗਰੂਪ ਰੂਪਾ ਦੀ 21 ਜੂਨ ਦੀ ਸੀ.ਸੀ.ਟੀ.ਵੀ. ਫੁਟੇਜ ਮਿਲੀ ਹੈ ਜੋ ਸਵੇਰੇ 5.56 ਮਿੰਟ ਦੀ ਹੈ। ਇਹ ਦੋਵੇਂ ਮੁਲਜ਼ਮ ਮੋਗਾ ਦੇ ਪਿੰਡ ਸਮਾਲਸਰ ਵਿੱਚ ਲੱਗੇ ਸੀ.ਸੀ.ਟੀ.ਵੀ. ਅਤੇ ਉਹ ਦੋਵੇਂ ਸੀਸੀਟੀਵੀ ਵਿੱਚ ਦਿਖਾਈ ਦਿੱਤੇ ਹਨ। ਕੈਮਰੇ ‘ਚ ਬਾਈਕ ‘ਤੇ ਜਾਂਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਦੋਵੇਂ ਮੁਲਜ਼ਮ ਮੰਨੂ ਕੁੱਸਾ ਅਤੇ ਜਗਰੂਪ ਰੂਪਾ ਫਰਾਰ ਹਨ। ਇਹ ਦੋਵੇਂ ਮੁਲਜ਼ਮ ਹਾਲੇ ਪੁਲੀਸ ਦੀ ਪਕੜ ਤੋਂ ਬਾਹਰ ਹਨ। ਇਨ੍ਹਾਂ ਦੋਵਾਂ ਸ਼ੂਟਰਾਂ ਨੂੰ ਫੜਨ ਲਈ ਦਿੱਲੀ ਪੁਲਿਸ ਅਤੇ ਪੰਜਾਬ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਦੋਵੇਂ ਸ਼ੂਟਰ ਮੰਨੂੰ ਕੁੱਸਾ ਅਤੇ ਜਗਰੂਪ ਰੂਪਾ ਤਰਨਤਾਰਨ ਵੱਲ ਭੱਜ ਗਏ ਸਨ।


ਜ਼ਿਕਰਯੋਗ ਹੈ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਹੈ। ਕਤਲ ਦੇ 20-22 ਦਿਨ ਬੀਤ ਜਾਣ ਤੋਂ ਬਾਅਦ ਵੀ ਦੋਸ਼ੀ ਮੋਗਾ ਦੇ ਪਿੰਡ ਸਮਾਲਸਰ ‘ਚ ਨਜ਼ਰ ਆ ਰਹੇ ਹਨ। ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਵਰਤੇ ਗਏ ਹਥਿਆਰਾਂ ਦਾ ਕੈਸ਼ ਬਰਾਮਦ ਹੋਣਾ ਬਾਕੀ ਹੈ। ਮੁਲਜ਼ਮ ਪ੍ਰਿਅਵਰਤ ਕੋਲੋਂ ਹਥਿਆਰ ਤਾਂ ਬਰਾਮਦ ਕਰ ਲਏ ਗਏ ਹਨ ਪਰ ਬਾਕੀ ਹਥਿਆਰ ਮੰਨੂ ਤੇ ਰੂਪਾ ਕੋਲ ਹਨ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮੂਸੇਵਾਲਾ ਦੇ ਕਤਲ ਤੋਂ ਬਾਅਦ ਸ਼ਾਇਦ ਕਿਸੇ ਨੇ ਦੋਸ਼ੀਆਂ ਨੂੰ ਪਨਾਹ ਦਿੱਤੀ ਸੀ ਅਤੇ ਪੁਲਿਸ ਨੂੰ ਚਕਮਾ ਦੇ ਕੇ ਆਪਣਾ ਟਿਕਾਣਾ ਬਦਲਦਾ ਰਿਹਾ। ਕਤਲ ਤੋਂ ਬਾਅਦ ਵੀ ਮੁਲਜ਼ਮ ਪੰਜਾਬ ਵਿੱਚ ਹੀ ਰਹੇ।

ਕਾਤਲਾਂ ਦੇ ਸੀ.ਸੀ.ਟੀ.ਵੀ ਫੁਟੇਜ ਮਿਲਣਾ ਹੀ ਇੱਕ ਵੱਡਾ ਸਵਾਲ ਖੜ੍ਹਾ ਕਰ ਰਿਹਾ ਹੈ।


Story You May Like