The Summer News
×
Tuesday, 21 May 2024

ਖੇਡ ਕਲੱਬਾਂ ਨੂੰ ਫੁੱਟਬਾਲ ਜਿਹੀ ਅਮੀਰ ਖੇਡ ਨੂੰ ਪ੍ਰਫੁੱਲਤ ਕਰਨ ਲਈ ਟੂਰਨਾਮੈਂਟ ਕਰਵਾਉਣੇ ਚਾਹੀਦੇ ਹਨ- ਐਸਐਸਪੀ ਵਿਜੀਲੈਂਸ

ਬਟਾਲਾ/ ਵਿੱਕੀ ਮਲਿਕ : ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਵਲੋਂ ਤੀਸਰਾ ਸ਼ਹੀਦ ਭਗਤ ਸਿੰਘ ਯਾਦਗਾਰੀ ਫ਼ੁਟਬਾਲ ਓਪਨ ਟੂਰਨਾਮੈਂਟ ਗੁਰਦਾਸਪੁਰ ਦੇ ਪਿੰਡ ਖੋਖਰ ਫੌਜੀਆਂ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਟੂਰਨਾਮੈਂਟ ਚਾਰ ਦਿਨ ਤਕ ਚਲੇਗਾ। ਸਟੇਟ ਲੈਵਲ ਟੂਰਨਾਮੈਂਟ 'ਚ ਪੰਜਾਬ ਭਰ ਤੋਂ ਵੱਖ ਵੱਖ ਫ਼ੁਟਬਾਲ ਕਲੱਬਾਂ ਦੀਆ ਟੀਮਾਂ ਹਿੱਸਾ ਲੈ ਰਹੀਆਂ ਹਨ। ਖੇਡ ਟੂਰਨਾਮੈਂਟ 'ਡੇ ਐਂਡ ਨਾਈਟ' ਹੈ ਅਤੇ ਕਲੱਬ ਵੱਲੋਂ ਇਹ ਤੀਸਰਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਕੁਲ 19 ਟੀਮਾਂ ਹਿੱਸਾ ਲੈ ਰਹੀਆਂ ਹਨ। ਦੱਸ ਦੇਈਏ ਕਿ ਟੂਰਨਾਮੈਂਟ ਦੇ ਦੂਜੇ ਦਿਨ ਅੱਜ ਪੁਲਸ ਅਧਿਕਾਰੀਆਂ ਐਸਐਸਪੀ ਵਿਜੀਲੈਂਸ ਸੂਬਾ ਸਿੰਘ ਅਤੇ ਐਸਪੀਡੀ ਗੁਰਦਾਸਪੁਰ ਪ੍ਰਿਥੀਪਾਲ ਸਿੰਘ ਨੇ ਵੀ ਸ਼ਿਰਕਤ ਕੀਤੀ।


ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਐਸ ਐਸ ਪੀ ਵਿਜੀਲੈਸ ਲੁਧਿਆਣਾ ਸੂਬਾ ਸਿੰਘ ਅਤੇ ਐਸਪੀ ਡੀ ਗੁਰਦਾਸਪੁਰ ਪ੍ਰਿਥੀਪਾਲ ਸਿੰਘ ਨੇ ਕਿਹਾ ਕਿ ਫੁੱਟਬਾਲ ਇੱਕ ਅਮੀਰ ਖੇਡ ਹੈ ਜਿਸ ਵਿੱਚ ਭਾਗ ਲੈਣ ਵਾਲੇ ਖਿਡਾਰੀ ਲੱਖਾਂ ਕਰੋੜਾਂ ਰੁਪਏ ਕਮਾ ਸਕਦੇ ਹਨ ਅਤੇ ਨਾਲ ਹੀ ਇਹ ਖੇਡ ਨੌਕਰੀ ਹਾਸਲ ਕਰਨ ਵਿੱਚ ਵੀ ਸਹਾਇਕ ਸਿੱਧ ਹੋ ਸਕਦੀ ਹੈ। ਇਸ ਲਈ ਪੇਂਡੂ ਖੇਤਰਾਂ ਦੀਆਂ ਅਤੇ ਹੋਰ ਵੱਡੀਆਂ ਖੇਡ ਕਲੱਬਾਂ ਨੂੰ ਫੁਟਬਾਲ ਅਤੇ ਹਾਕੀ ਵਰਗੀਆਂ ਖੇਡਾਂ ਦੇ ਮੁਕਾਬਲੇ ਲਗਾਤਾਰ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਨੌਜਵਾਨ ਇਨ੍ਹਾਂ ਖੇਡਾਂ ਵੱਲ ਅਰਥ ਅਕਰਸ਼ਤ ਹੋ ਸਕਣ ਅਤੇ ਆਪਣਾ ਕੈਰੀਅਰ ਬਣਾ ਸਕਣ।

Story You May Like