The Summer News
×
Thursday, 16 May 2024

ਪੰਜਾਬ ਦਰਦੀ ਲੋਕ ਮਸਲਿਆਂ ਨੂੰ ਹੱਲ ਕਰਨ ਲਈ ਇੱਕ ਪਲੇਟ ਫਾਰਮ 'ਤੇ ਇਕੱਠੇ ਹੋਣ ਦੀ ਲੋੜ : ਜੋਗਿੰਦਰ ਸਿੰਘ

ਲੁਧਿਆਣਾ, 11 ਜੂਨ  : ਪੰਜਾਬ ਦਰਦੀਓ ਅੱਜ ਸਾਡੇ ਸਾਹਮਣੇ ਗੰ. ਭੀਰ ਮਸਲੇ ਹਨ, ਜਿਹਨਾਂ ਦਾ ਹੱਲ ਸਰਕਾਰਾਂ ਤਾਂ ਕਰ ਹੀ ਰਹੀਆਂ ਹਨ, ਪਰ ਕੁੱਝ ਮਸਲੇ ਇਸ ਤਰ੍ਹਾਂ ਦੇ ਹਨ। ਜਿਨ੍ਹਾਂ ਨੂੰ ਹੱਲ ਕਰਨ ਲਈ ਸਾਨੂੰ ਸਭ ਨੂੰ ਹੰਬਲਾ ਮਾਰਨ ਦੀ ਲੋੜ ਹੈ। ਇਹ ਗੱਲ ਸਮਾਜ ਸੇਵੀ ਜੋਗਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗਿੱਲ ਰੋਡ ਵਿਖੇ ਗੱਲਬਾਤ ਕਰਦਿਆਂ ਕਹੀ। ਉਹਨਾਂ ਨੇ ਅੱਗੇ ਕਿਹਾ ਕਿ ਅੱਜ ਲੋੜ ਹੈ ਇਹਨਾ ਮਸਲਿਆਂ ਨੂੰ ਹੱਲ ਕਰਨ ਲਈ ਸਾਨੂੰ ਇੱਕ ਪਲੇਟਫਾਰਮ 'ਤੇ ਇਕੱਠੇ ਹੋਣ ਦੀ ਲੋੜ ਹੈ। ਜਿਸ ਲਈ ਸਮੂਹ ਪੰਜਾਬ ਦਰਦੀਆਂ ਨੂੰ ਇੱਕ ਸਮਾਜ ਸੇਵੀ ਸੰਸਥਾ ਬਣਾਉਣ ਲਈ ਅੱਗੇ ਆਉਣ।  


ਉਹਨਾਂ ਨੇ ਕਿਹਾ ਕਿ ਸਾਡਾ ਪੰਜਾਬ , ਭਾਰਤ ਦੀ ਸਰਹੱਦਾਂ ਦਾ ਰਾਖਾ ਅਤੇ ਅੰਨਦਾਤਾ ਕਹਿਲਾਉਂਣ ਵਾਲਾ ਅੱਜ ਖੁਦ ਹੀ ਡੂੰਘੇ ਪਾਣੀਆਂ ਵਿੱਚ ਚਲ ਰਿਹਾ ਹੈ। ਅੱਜ ਪੰਜਾਬ ਰਾਜਨੀਤਿਕ, ਸਮਾਜਿਕ ਤੇ ਆਰਥਿਕ ਸੰ. ਕਟ ਦਾ ਸਾਹਮਣਾ ਕਰ ਰਿਹਾ ਹੈ। ਸਿੱਖਿਆ, ਸਿਹਤ, ਵਾਤਾਵਰਨ, ਪ੍ਰਦੂਸ਼ਣ,ਪਾਣੀ ਦਾ ਲਗਾਤਾਰ ਡਿੱਗਦਾ ਮਿਆਰ, ਜੰਗਲਾਤ ਏਰੀਆ ਵਿੱਚ ਹੈਰਾਨੀਜਨਕ ਕਟੌਤੀ, ਨ# ਸ਼ਿਆ ਦੀ ਮਾਰ, ਨੌਜਵਾਨ ਪੀੜੀ ਵਲੋਂ ਬਾਹਰਲੇ ਦੇਸ਼ਾਂ ਨੂੰ ਜਾਣ ਦੀ ਦੌੜ, ਨਵੇਂ ਉਦਯੋਗਾਂ ਦੀ ਘਾਟ, ਸਰਕਾਰੀ ਮਹਿਕਮਿਆਂ ਵਿੱਚ ਗੈ+ ਰ ਪੰਜਾਬੀਆਂ ਦੀ ਚੋ/ ਰ ਮੋਰੀ ਰਾਹੀਂ ਭਰਤੀ, ਮਿਲਾਵਟ ਖੋਰੀ (ਖਾਣ ਪੀਣ ਦੇ ਪਦਾਰਥਾਂ ਅਤੇ ਖਾਦਾਂ ਆਦਿ ਵਿੱਚ) ਧੋਖੇਵਾਜ ਏਜੰਟਾਂ ਅਤੇ ਕਈ ਤਰ੍ਹਾਂ ਦੇ ਮਾਫੀਆਂ ਗਰੁੱਪਾਂ ਦਾ ਵਧਣਾ ਹਰ ਪੰਜਾਬ ਦਰਦੀ ਲਈ ਚਿੰਤਾ ਦਾ ਵਿਸ਼ਾ ਹੈ। ਸੋ ਪੰਜਾਬ ਦਰਦੀ ਭੈਣ ਭਰਾਵੋ ਹੰਭਲਾ ਮਾਰੋ ਆਪਣੇ NGO ਦੇ ਸਹਿਯੋਗ ਨਾਲ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਯੋਗਦਾਨ ਪਾ ਸਕੀਏ। ਆਪਣੇ ਸੰਵਿਧਾਨਕ ਹੱਕਾਂ ਅਤੇ ਫਰਜਾਂ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰਤ ਕਰ ਸਕੀਏ। ਉਹਨਾਂ ਅੰਤ ਵਿੱਚ ਸਮੂਹ ਪੰਜਾਬ ਦਰਦੀਆਂ ਨੂੰ ਇੱਕ ਮੰਚ ਤੇ ਇਕੱਠੇ ਹੋਣ ਲਈ 9056196174 ਇਸ ਨੰਬਰ ਤੇ ਸੰਪਰਕ ਕਰ ਸਕਦੇ ਹਨ।

Story You May Like