The Summer News
×
Saturday, 11 May 2024

ਰਾਤ ਵੇਲੇ ਸਕੂਲ 'ਚ ਹੋਈ ਇੱਕ ਅਜਿਹੀ ਵੱਡੀ ਵਾ/ਰਦਾ/ਤ , ਕਿ ਜਾਣਕੇ ਤੁਸੀ ਵੀ ਰਹਿ ਜਾਓਗੇ ਹੈਰਾਨ

ਜੰਡਿਆਲਾ : ਦਿਨੋ ਦਿਨ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੁੰਦੇ ਜਾ ਰਹੇ ਹਨ ਕਿ ਨਾ ਤੇ ਉਹ ਗੁਰੂ ਘਰਾਂ ਨੂੰ ਬਖ਼ਸ਼ ਰਹੇ ਨਾ ਹੀ ਵਿਦਿਆ ਦੇ ਮੰਦਿਰ ਸਕੂਲਾਂ ਨੂੰ ਬਖਸ਼ ਰਹੇ ਹਨ।ਇਸੇ ਤਰ੍ਹਾਂ ਹੀ ਬੀਤੀ ਰਾਤ ਜੰਡਿਆਲਾ ਗੁਰੂ ਨੇੜੇ ਤਰਨਾ ਦਲ ਦੀ ਰਹਿਨੁਮਾਈ ਹੇਠ ਚੱਲ ਰਹੀ ਸੰਸਥਾਂ ਸ਼੍ਰੀ ਹਰਗੋਬਿੰਦ ਪਬਲਿਕ ਸਕੂਲ ਮੱਲ੍ਹੀਆਂ ਦੇ ਪ੍ਰਿੰਸੀਪਲ ਡਾਕਟਰ ਪੀ ਪੀ ਸਿੰਘ ਨੇ ਦਾ ਸਮਰ ਨਿਊਜ਼ ਟੀਮ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਚੋਰਾਂ ਵੱਲੋ ਸਕੂਲ ਦੀ ਪਿੱਛਲੇ ਪਾਸੇ ਤੋਂ ਕੰਧ ਟੱਪ ਕੇ ਬਾਰੀ ਦੀਆਂ ਗਰਿਲਾਂ ਤੋੜ ਕੇ ਅੰਦਰ ਲੱਗੀਆ ਦੋ LED ਅਤੇ ਲੱਗਭਗ ਡੇਢ ਲੱਖ ਰੁਪਏ ਨਕਦੀ ਲੈ ਕੇ ਫਰਾਰ ਹੋ ਗਏ ਹਨ। ਉਹਨਾਂ ਦੱਸਿਆ ਕਿ ਇੱਕ ਚੋਰ ਦੇ ਦੰਦਾਂ ਉਪਰ ਚੜਿਆ ਹੋਇਆ ਕਵਰ ਵੀ ਇਥੇ ਹੀ ਡਿੱਗ ਪਿਆ। ਇਸਦੇ ਨਾਲ ਹੀ ‌ਪ੍ਰਿੰਸੀਪਲ ਪਲਵਿੰਦਰ ਪਾਲ ਸਿੰਘ ਨੇ ਪੁਲੀਸ ਪ੍ਰਸ਼ਾਸਨ ਕੋਲੋ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਚੋਰਾਂ ਨੂੰ ਫੜ ਕੇ ਸਾਡਾ ਸਮਾਨ ਅਤੇ ਨਕਦੀ ਦਵਾਈ ਜਾਵੇ।

Story You May Like