The Summer News
×
Tuesday, 14 May 2024

ਹੋਟਲ ‘ਚ ਮੁੰਡੇ-ਕੁੜੀ ਨੇ ਚੁੱਕਿਆ ਖੌਫਨਾਕ ਕਦਮ, ਕਮਰੇ ਦਾ ਨਜ਼ਾਰਾ ਦੇਖ ਸਟਾਫ ਦੇ ਉਡੇ ਹੋਸ਼

ਮੋਹਾਲੀ: ਇੱਥੇ ਇੱਕ ਹੋਟਲ ਦੇ ਕਮਰੇ ਵਿੱਚ ਲੜਕੇ ਅਤੇ ਲੜਕੀ ਨੇ ਫਾਹਾ ਲੈ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਲੜਕੇ ਦੀ ਮੌਤ ਹੋ ਗਈ ਹੈ ਅਤੇ ਲੜਕੀ ਦਾ ਇਲਾਜ ਚੱਲ ਰਿਹਾ ਹੈ। ਲੜਕੇ ਦੀ ਪਛਾਣ ਗਾਜ਼ੀਆਬਾਦ ਵਾਸੀ ਦੀਪਕ (26) ਵਜੋਂ ਹੋਈ ਹੈ, ਜਦਕਿ ਲੜਕੀ ਦਾ ਨਾਂ ਮੋਹਿਨੀ (24) ਦੱਸਿਆ ਜਾ ਰਿਹਾ ਹੈ। ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਦੋਵੇਂ ਪਹਿਲੀ ਤੋਂ ਹੋਟਲ ‘ਚ ਰਹਿ ਰਹੇ ਸਨ।


ਪੁਲਸ ਨੇ ਦੋਹਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ ਜਦੋਂ ਦੋਵੇਂ ਕਮਰੇ ‘ਚ ਸਨ ਤਾਂ ਲੜਕੀ ਦੇ ਗਲੇ ‘ਚ ਲੱਗੀ ਫਾਹੀ ਖੁੱਲ੍ਹ ਗਈ ਅਤੇ ਉਹ ਹੇਠਾਂ ਡਿੱਗ ਗਈ। ਜਦੋਂ ਲੜਕੀ ਨੇ ਆਪਣੀਆਂ ਸੱਟਾਂ ਲਈ ਰੌਲਾ ਪਾਇਆ ਤਾਂ ਹੋਟਲ ਦਾ ਸਟਾਫ ਉਸ ਦੀ ਮਦਦ ਲਈ ਆਇਆ। ਸਟਾਫ ਨੇ ਦੋਵਾਂ ਨੂੰ ਜਨਰਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਲੜਕੇ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਲੜਕੀ ਨੂੰ ਪੀ.ਜੀ.ਆਈ. ਰੈਫਰ ਕੀਤਾ ਗਿਆ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਦੋਹਾਂ ਨੂੰ ਫਾਂਸੀ ਦੇਣ ਦਾ ਕਾਰਨ ਕੀ ਸੀ।


Story You May Like