The Summer News
×
Wednesday, 15 May 2024

ਪੰਜਾਬ ਦੇ ਸਰਕਾਰੀ ਸਕੂਲਾਂ ਦਾ ਜਾਇਜ਼ਾ ਲੈਣ ਪਹੁੰਚੇ ਸਿੱਖਿਆ ਮੰਤਰੀ, ਦੇਖੋ ਕਿ ਕਿਹਾ…

ਚੰਡੀਗੜ੍ਹ: ਪੰਜਾਬ ਦੇ ਸਿੱਖਿਆ ਮੰਤਰੀ ਨੇ ਅੱਜ ਦੇਸੂਮਾਜਰਾ ਸਰਕਾਰੀ ਸਕੂਲ ਖਰੜ ਦਾ ਦੌਰਾ ਕਰਕੇ ਸਰਕਾਰੀ ਸਕੂਲਾਂ ਦਾ ਜਾਇਜ਼ਾ ਲਿਆ। ਇਸ ਚੈਕਿੰਗ ਦੌਰਾਨ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਸਕੂਲ ਵਿੱਚ ਕਾਫੀ ਖਾਮੀਆਂ ਨਜ਼ਰ ਆਈਆਂ। ਸਕੂਲ ਵਿੱਚ ਜ਼ਮੀਨ ’ਤੇ ਬੈਠ ਕੇ ਪੜ੍ਹਦੇ ਬੱਚਿਆਂ ਨੂੰ ਦੇਖ ਕੇ ਹਰਜੋਤ ਬੈਂਸ ਹੈਰਾਨ ਰਹਿ ਗਏ ਕਿਉਂਕਿ ਸਕੂਲ ਦੀਆਂ ਕਈ ਜਮਾਤਾਂ ਵਿੱਚ ਬੱਚਿਆਂ ਦੇ ਬੈਠਣ ਲਈ ਫਰਨੀਚਰ ਨਹੀਂ ਸੀ। ਇਸ ਤੋਂ ਇਲਾਵਾ ਸਕੂਲ ਦੀ ਇਮਾਰਤ ਵੀ ਖਸਤਾ ਹਾਲਤ ਵਿੱਚ ਪਾਈ ਗਈ।


ਸਿੱਖਿਆ ਮੰਤਰੀ ਬੈਂਸ ਨੇ ਕਿਹਾ ਕਿ ਜ਼ਮੀਨੀ ਦੌਰੇ ਦੌਰਾਨ ਜਦੋਂ ਸਕੂਲਾਂ ਦੀ ਅਸਲ ਤਸਵੀਰ ਸਾਹਮਣੇ ਆਵੇਗੀ ਤਾਂ ਹੀ ਸਰਕਾਰ ਇਨ੍ਹਾਂ ਵਿੱਚ ਕੁਝ ਬਦਲਾਅ ਜਾਂ ਸੁਧਾਰ ਕਰ ਸਕੇਗੀ। ਜਾਣਕਾਰੀ ਲਈ ਦੱਸ ਦੇਈਏ ਕਿ ਹਾਲ ਹੀ ‘ਚ ਸਕੂਲ ‘ਚ ਮੀਂਹ ਦਾ ਪਾਣੀ ਭਰ ਗਿਆ ਸੀ, ਜਿਸ ਕਾਰਨ ਬੱਚਿਆਂ ਨੂੰ ਘਰ ਭੇਜਣਾ ਪਿਆ ਸੀ। ਉਨ੍ਹਾਂ ਕਿਹਾ ਕਿ ਅਜਿਹੀਆਂ ਕਮੀਆਂ ਕਾਰਨ ਸਕੂਲ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਦੇ ਬਾਵਜੂਦ ਸਕੂਲ ਦੇ ਅਧਿਆਪਕ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ‘ਚ ਸਕੂਲਾਂ ‘ਚ ਬਦਲਾਅ ਦੀ ਗਾਰੰਟੀ ‘ਤੇ ਹੀ ਆਈ ਸੀ।


Story You May Like