The Summer News
×
Sunday, 12 May 2024

ਇੱਕ ਗਰੀਬ ਦਿਹਾੜੀਦਾਰ ਵਿਆਕਤੀ ਦਾ ਬਿੱਜਲੀ ਬਿੱਲ ਆਇਆ 8 ਲੱਖ 47 ਹਜ਼ਾਰ 650 ਰੁਪਏ

ਅੰਮ੍ਰਿਤਸਰ- ਇੱਕ ਪਾਸੇ ਸਾਡੀ ਪੰਜਾਬ ਸਰਕਾਰ ਨੇ ਹਰ ਵਰਗ ਨੂੰ ਬਿਜਲੀ ਦੇ 600 ਯੂਨਿਟ ਮਾਫ ਕੀਤੇ ਹੋਏ ਹਨ ਪਰ ਦੂਜੇ ਪਾਸੇ ਇੱਕ ਗਰੀਬ ਪਰਿਵਾਰ ਨੂੰ ਘਰ ਦਾ ਬਿਜਲੀ ਬਿੱਲ ਲੱਖਾਂ ਰੁਪਈਆ ਵਿਚ ਭੇਜ ਦਿੱਤਾ ਹੈ।

ਜੰਡਿਆਲਾ ਗੁਰੂ ਨੇੜੇ ਪਿੰਡ ਧਾਰੜ ਦੇ ਰਹਿਣ ਵਾਲੇ ਪਰਵਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਨੇ ਦਾ ਸਮਰ ਨਿਊਜ਼ ਦੀ ਟੀਮ ਨੂੰ ਦੱਸਿਆ ਕਿ ਉਸ ਨੇ ਜਦੋਂ ਦਾ ਬਿਜਲੀ ਮੀਟਰ ਲਗਵਾਇਆ ਸੀ ਤਦ ਤੋਂ ਹੀ ਉਸ ਦਾ ਜ਼ੀਰੋ ਬਿੱਲ ਆਉਂਦਾ ਸੀ ਫੇਰ ਅਚਾਨਕ ਤਿੰਨ ਮਹੀਨੇ ਪਹਿਲਾਂ 6 ਲੱਖ 51 ਹਜ਼ਾਰ ਆ ਗਿਆ ।ਉਸ ਨੇ ਦੱਸਿਆ ਕਿ ਉਹ ਬਿੱਲ ਨੂੰ ਠੀਕ ਕਾਰਬਾਉਣ ਲਈ ਕਈ ਵਾਰ ਬਿਜਲੀ ਦਫ਼ਤਰ ਗਿਆ ਅਤੇ ਇਸ ਸੰਬੰਧੀ  ਬਿਜਲੀ ਮੰਤਰੀ ਹਰਭਜਨ ਸਿੰਘ ਈ ਟੀ ਓ ਦੇ ਦਫ਼ਤਰ ਵੀ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਤੇਰਾ ਬਿਜਲੀ ਬਿੱਲ ਠੀਕ ਕਰ ਦਿੱਤਾ ਗਿਆ ਹੈ ਅੱਗੇ ਤੋਂ ਜ਼ੀਰੋ ਬਿੱਲ ਆਵੇਗਾ ਪਰ ਇਸ ਵਾਰ ਉਹ ਬਿੱਲ ਜ਼ੀਰੋ ਆਉਣ ਦੀ ਜਗਾ 8 ਲੱਖ 47 ਹਜਾਰ 650 ਰੁਪਏ ਆ ਗਿਆ।ਪਰਵਿੰਦਰ ਸਿੰਘ ਨੇ ਬਿਜਲੀ ਬੋਰਡ ਮਹਿਕਮੇ ਨੂੰ ਅਪੀਲ ਕੀਤੀ ਹੈ ਕਿ ਉਸ ਦਾ ਬਿੱਲ ਪਹਿਲਾਂ ਦੀ ਤਰ੍ਹਾਂ ਮਾਫ ਕੀਤਾ ਜਾਵੇ।

 

Story You May Like