ਬਟਾਲਾ : ਵਿੱਕੀ ਮਲਿਕ | ਪੁਲਿਸ ਜਿਲਾ ਬਟਾਲਾ ਦੇ ਪੁਲਿਸ ਥਾਣਾ ਰੰਗੜ ਨੰਗਲ ਦੀ ਪੁਲਿਸ ਨੇ 5 ਪਿਸਤੌ*ਲਾਂ, 5 ਮੈਗਜ਼ੀਨ ਤੇ 6 ਜ਼ਿੰਦਾ ਕਾਰਤੂਸ ਸਮੇਤ 2 ਨੌਜਵਾਨਾਂ ਨੂੰ ਗ੍ਰਿ*ਫਤਾਰ ਕੀਤਾ ਹੈ।ਜਦਕਿ ਪੁੱਛਗਿੱਛ 'ਚ ਇਹ ਸਾਮਣੇ ਆਇਆ ਕਿ ਨੌਜਵਾਨ ਇੰਦੌਰ ਮੱਧਪ੍ਰਦੇਸ਼ ਤੋਂ ਇਹ ਅਸ*ਲਾ ਲੈਕੇ ਆਏ ਸਨ ਉਥੇ ਹੀ ਇਹਨਾਂ ਨੌਜਵਾਨਾਂ ਦੇ 4 ਹੋਰ ਸਾਥੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਜਿਹਨਾਂ ਦੀ ਭਾਲ ਪੁਲਿਸ ਕਰ ਰਹੀ ਹੈ |
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਬਟਾਲਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਪੁਲਿਸ ਪਾਰਟੀ ਵਲੋਂ ਜਲੰਧਰ ਰੋਡ ਮਿਸ਼ਰਪੁਰਾ ਵਿਖੇ ਨਾਕਾਬੰਦੀ ਕੀਤੀ ਸੀ ਕਿ ਗੁਪਤ ਸੂਤਰਾਂ ਤੋਂ ਮਿਲੀ ਸੂਚਨਾ ਸੀ ਕਿ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਪਿੰਡ ਸ਼ਾਹਬਾਦ ਅਤੇ ਰਾਜਨ ਮਸੀਹ ਉਰਫ ਸਾਜਨ ਵਾਸੀ ਪਿੰਡ ਛੋਟਾ ਦੀਵਾਨੀਵਾਲ ਜੋ ਕਿ ਇੰਦੌਰ ਮੱਧਪ੍ਰਦੇਸ਼ ਤੋਂ ਅੱਡਾ ਅੰਮੋਨੰਗਲ ਵਿਖੇ ਪਹੁਚੇ ਹਨ ਅਤੇ ਖੜ੍ਹੇ ਕਿਸੇ ਦੀ ਉਡੀਕ ਕਰ ਰਹੇ ਹਨ, ਅਤੇ ਐਸਪੀ ਬਟਾਲਾ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਸ ਪਾਰਟੀ ਵਲੋਂ ਉਕਤ ਜਗ੍ਹਾ ’ਤੇ ਜਾ ਕੇ ਉਕਤ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਚੈਕਿੰਗ ਕੀਤੀ ਤਾਂ ਉਕਤਾਨ ਕੋਲੋਂ 5 ਪਿਸਤੌ*ਲ ਦੇਸੀ ਸਮੇਤ 5 ਮੈਗਜ਼ੀਨ ਤੇ 6 ਕਾਰਤੂ*ਸ ਜ਼ਿੰਦਾਂ ਬਰਾਮਦ ਹੋਏ। ਐਸਪੀ ਬਟਾਲਾ ਨੇ ਦੱਸਿਆ ਕਿ ਹਥਿਆਰਾਂ ਨੂੰ ਕਬਜ਼ੇ ਵਿਚ ਲੈਣ ਉਪਰੰਤ ਉਕਤ ਦੋਵਾਂ ਨੌਜਵਾਨਾਂ ਨੂੰ ਗ੍ਰਿਫ*ਤਾਰ ਕਰ ਲਿਆ ਹੈ ਅਤੇ ਇਨ੍ਹਾਂ ਖ਼ਿਲਾਫ ਪੁਲਿਸ ਥਾਣਾ ਰੰਗੜ ਨੰਗਲ ਚ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ |
ਜਦਕਿ ਪੁਲਿਸ ਐਸਪੀ ਨੇ ਦੱਸਿਆ ਕਿ ਇਹਨਾਂ ਦੋਵਾਂ ਨੌਜਵਾਨਾਂ ਖਿਲਾਫ ਵੱਖ ਵੱਖ ਐਨਡੀਪੀਸੀ ਐਕਟ , ਖੋਹ ਅਤੇ ਅਸਲਾ ਐਕਟ ਦੇ ਪਹਿਲਾ ਵੀ ਮਾਮਲੇ ਦਰਜ ਹਨ ਜਿਹਨਾਂ ਚ ਇਹ ਜਮਾਨਤ ਤੇ ਬਾਹਰ ਹਨ ਅਤੇ ਹੁਣ ਵੀ ਇਹ ਅਸਲਾ ਲੈਕੇ ਆਏ ਸਨ ਅਤੇ ਵੱਡੀ ਵਾਰਦਾਤ ਦੀ ਫ਼ਿਰਾਕ ਚ ਸਨ ਅਤੇ ਜਦਕਿ ਪੁਲਿਸ ਵਲੋਂ ਪਹਿਲਾ ਹੀ ਇਹਨਾਂ ਨੌਜਵਾਨਾਂ ਨੂੰ ਕਾਬੂ ਕਰ ਲਾਏ ਗਏ ਹੈ |