The Summer News
×
Monday, 20 May 2024

ਮਨੀਪੁਰ 'ਚ ਹੋਈ ਹਿੰਸਾ ਦੇ ਖਿਲਾਫ ਸੜਕਾਂ ਤੇ ਉਤਰਿਆ ਮਸੀਹ ਭਾਈਚਾਰਾ, ਕੇਂਦਰ ਸਰਕਾਰ ਖਿਲਾਫ ਕੱਢਿਆ ਗਿਆ ਰੋਸ ਮਾਰਚ

ਬਟਾਲਾ : ਵਿੱਕੀ ਮਲਿਕ | ਮਣੀਪੁਰ ਵਿੱਚ ਕੁੜੀਆਂ ਨਾਲ਼ ਬਲਾਤਕਾਰ ਦੀ ਘਿਣਾਉਣੀ ਘਟਨਾ ਅਤੇ ਹਿੰਸਾ ਦੇ ਖ਼ਿਲਾਫ਼ ਮਸੀਹ ਭਾਈਚਾਰੇ ਵਲੋਂ ਅੱਜ ਬਟਾਲਾ ਚ ਇਕ ਵਿਸ਼ਾਲ ਰੋਸ ਮੁਜਾਹਰਾ ਕੀਤਾ ਗਏ।ਉਥੇ ਹੀ ਇਸ ਮਨੀਪੁਰ ਚ ਮਸੀਹ ਭਾਈਚਾਰੇ ਦੀਆ ਲੜਕੀਆਂ ਨਾਲ ਹੋਈ ਸ਼ਰਮਨਾਕ ਘਟਨਾ ਦੇ ਰੋਸ ਦੇ ਚਲਦੇ ਜਿਥੇ ਰੋਸ ਮਾਰਚ ਕੱਢਿਆ ਗਿਆ ਉਥੇ ਹੀ ਅੰਮ੍ਰਿਤਸਰ- ਗੁਰਦਾਸਪੁਰ ਮਾਰਗ ਤੇ ਬਟਾਲਾ ਦੇ ਮੁਖ ਚੌਕ ਚ ਕਈ ਘੰਟਿਆਂ ਤਕ ਚੱਕਾ ਜਾਮ ਕਰ ਕੇਦਰ ਸਰਕਾਰ ਖਿਲਾਫ ਜਮਕੇ ਨਾਅਰੇਬਾਜ਼ੀ ਕੀਤੀ ਗਈ | ਉਥੇ ਹੀ ਧਰਨਾ ਦੇ ਰਹੇ ਵੱਡੀ ਗਿਣਤੀ ਚ ਇਕੱਠੇ ਹੋਏ ਮਸੀਹ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਸੀ ਕਿ ਭਾਜਪਾ ਵੱਲੋਂ ਮਣੀਪੁਰ ਦੀਆਂ ਦੋ ਜਨਜਾਤੀਆਂ 'ਚ ਫੈਲਾਏ ਜਾ ਰਹੇ ਜਹਿਰ ਦਾ ਸਿੱਟਾ ਇਹ ਅਤਿਅੰਤ ਮੰਦਭਾਗੀ ਘਟਨਾ ਹੈ।


ਉਨ੍ਹਾਂ ਭਾਜਪਾ ਦੇ ਮੁੱਖ ਮੰਤਰੀ ਬੀਰੇਨ ਸਿੰਘ ਦੇ ਅਸਤੀਫੇ ਦੀ ਮੰਗ ਕੀਤੀ। ਅਤੇ ਹੋਈ ਹਿੰਸਕ ਘਟਨਾ ਅਤੇ ਮਣੀਪੁਰ ਵਿੱਚ ਕੁੜੀਆਂ ਨਾਲ਼ ਬਲਾਤਕਾਰ ਦੀ ਘਿਣਾਉਣੀ ਘਟਨਾ ਦੀ ਜੰਮਕੇ ਨਿੰਦਾ ਕਰਦੇ ਹੋਏ ਇਨਸਾਫ ਦੀ ਮੰਗ ਕੀਤੀ ਅਤੇ ਉਹਨਾਂ ਕਿਹਾ ਕਿ ਇਸ ਘਟਨਾ ਚ ਸਾਰੇ ਦੋਸ਼ੀਆਂ ਨੂੰ ਕੜੀ ਸਜਾ ਹੋਵੇ ਤਾ ਜੋ ਆਉਣ ਵਾਲੇ ਸਮੇ ਚ ਕਦੇ ਕੋਈ ਐਸੀ ਸੋਚ ਨਾ ਬਣਾਵੇ | ਉਥੇ ਹੀ ਉਹਨਾਂ ਦਾ ਕਹਿਣਾ ਸੀ ਕਿ ਇਸ ਮਾਮਲੇ ਚ ਭਾਜਪਾ ਦੀ ਚੁਪੀ ਕਈ ਸਵਾਲ ਖੜੇ ਕਰਦੀ ਹੈ ਅਤੇ ਉਹਨਾਂ ਕਿਹਾ ਕਿ ਅੱਜ ਦੇਸ਼ ਚ ਬੱਚਿਆਂ ਔਰਤਾਂ ਖੁਦ ਨੂੰ ਸੁਰੱਖਿਅਤ ਨਹੀਂ ਮਹਿਸੂਸ ਕਰ ਰਹੇ ਅਤੇ ਹੋਣਾ ਇਹ ਚਾਹੀਦਾ ਹੈ ਕਿ ਇਸ ਮਾਮਲੇ ਅਤੇ ਹੋਰਨਾਂ ਐਸੇ ਮਾਮਲਿਆਂ ਚ ਕਨੂੰਨੀ ਪ੍ਰਕ੍ਰਿਆ ਵੀ ਤੇਜ ਹੋਵੇ ਤੇ ਕੜੀ ਕਾਰਵਾਈ ਗ਼ਲਤ ਸੋਚ ਵਾਲਿਆਂ ਖਿਲਾਫ ਹੋਵੇ ਤਾ ਜੋ ਇਕ ਮਿਸਾਲ ਬਣ ਸਕੇ | 

Story You May Like