The Summer News
×
Monday, 20 May 2024

ਪੰਜਾਬ ਭਰ 'ਚ ਨ*ਸ਼ੇ ਖਿਲਾਫ ਭਾਜਪਾ ਵਲੋਂ ਛੇੜੀ ਜਾ ਰਹੀ ਹੈ ਵੱਡੀ ਮੁਹਿੰਮ - ਕੇਂਦਰੀ ਰਾਜ ਮੰਤਰੀ

ਬਟਾਲਾ : ਵਿੱਕੀ ਮਲਿਕ | ਕੇਂਦਰੀ ਰਾਜ ਮੰਤਰੀ ਸੋਮ ਪ੍ਰਕਸ ਵਲੋਂ ਵਿਧਾਨ ਸਭਾ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਕਸਬਾ ਘੁਮਾਣ ਚ ਭਾਜਪਾ ਦੇ ਵਰਕਰਾਂ ਅਤੇ ਸਥਾਨਿਕ ਨੇਤਾਵਾਂ ਨਾਲ ਇਕ ਵਿਸ਼ੇਸ ਮੀਟਿੰਗ ਕੀਤੀ ਗਈ ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਭਰ ਚ ਆਉਣ ਵਾਲੇ ਦਿਨਾਂ ਚ ਨਸ਼ੇ ਦੇ ਖਿਲਾਫ ਇਕ ਵੱਡੀ ਮੁਹਿੰਮ ਛੇੜੀ ਜਾਵੇਗੀ ਉਥੇ ਹੀ ਉਹਨਾਂ ਕਿਹਾ ਕਿ ਭਾਜਪਾ ਪਾਰਟੀ ਆਉਣ ਵਾਲੇ ਚੋਣਾਂ 2024 ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਵੱਡੀ ਜਿੱਤ ਹਾਸਿਲ ਕਰੇਗੀ | 

 

ਕੇਂਦਰੀ ਰਾਜ ਮੰਤਰੀ ਸੋਮ ਪ੍ਰਕਸ ਵਲੋਂ ਕਸਬਾ ਘੁਮਾਣ ਚ ਕੀਤੀ ਗਈ ਮੀਟਿੰਗ ਚ ਇਲਾਕੇ ਦੇ ਲੋਕਾਂ ਨੂੰ ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਦੇ ਪਿਛਲੇ 9 ਸਾਲ ਚ ਪੰਜਾਬ ਅਤੇ ਹਰ ਹਲਕੇ ਚ ਕੀਤੇ ਵਿਕਾਸ ਬਾਰੇ ਜਾਣਕਾਰੀ ਦਿਤੀ ਉਥੇ ਹੀ ਉਹਨਾਂ ਕਿਹਾ ਕਿ ਪੰਜਾਬ ਚ ਨਸ਼ੇ ਦਾ ਬੋਲਬਾਲਾ ਹੈ ਉਸ ਲਈ ਕੇਦਰ ਗੰਭੀਰ ਹੈ ਅਤੇ ਜਿਥੇ ਅਮਿਤ ਸ਼ਾਹ ਨੇ ਇਕ ਐਨਸੀਬੀ ਦਫਤਰ ਅੰਮ੍ਰਿਤਸਰ ਖੋਲਣ ਦਾ ਐਲਾਨ ਕੀਤਾ ਹੈ ਉਥੇ ਹੀ ਇਸ ਨਸ਼ੇ ਨੂੰ ਕਾਬੂ ਪਾਉਣ ਲਈ ਨਸ਼ੇ ਖਿਲਾਫ ਭਾਜਪਾ ਵਲੋ ਪੰਜਾਬ ਭਰ ਚ ਵੱਡੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਲਈ ਭਾਜਪਾ ਪੰਜਾਬ ਦੇ ਹਰ ਵਰਕਰ ਅਤੇ ਨੇਤਾ ਨੂੰ ਲਾਮਬੰਧ ਕੀਤਾ ਜਾ ਰਿਹਾ ਹੈ ਅਤੇ ਇਹ ਰਾਜਨੀਤੀ ਤੋਂ ਉਪਰ ਉੱਠ ਕੇ ਇਸ ਮੁਹਿੰਮ ਨੂੰ ਪੰਜਾਬ ਭਰ ਚ ਚਲਾਇਆ ਜਾਵੇਗਾ ਤਾ ਜੋ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਜਾ ਸਕੇ ਇਸ ਦੇ ਨਾਲ ਹੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਉਹਨਾਂ ਦੀ ਭਾਜਪਾ ਪਾਰਟੀ ਲੋਕ ਸਭਾ ਚੋਣਾਂ 2024 ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਵੱਡੀ ਜਿੱਤ ਵੀ ਹਾਸਿਲ ਕਰੇਗੀ | 

Story You May Like