The Summer News
×
Thursday, 16 May 2024

ਚੋ* ਰੀ ਦਾ ਸਮਾਨ ਖਰੀਦਣ ਵਾਲੇ ਕਬਾੜੀਏ ਖਿਲਾਫ਼ ਕਾਰਵਾਈ ਨਾ ਕਰਨ ਤੋਂ ਭ- ੜਕੇ ਪਿੰਡ ਵਾਸੀ

ਰਾਏਕੋਟ : ਇਥੋਂ ਦੇ ਕਸਬਾ ਸੁਧਾਰ ਇਲਾਕੇ ’ਚ ਲੁੱ.ਟਾਂ-ਖੋ.ਹਾਂ ਤੇ ਚੋ.ਰੀ ਦੀਆਂ ਵਾਰ. ਦਾਤਾਂ ਤੋਂ ਗੁਸਾਏ ਪਿੰਡ ਸੁਧਾਰ ਦੇ ਵੱਡੀ ਗਿਣਤੀ ’ਚ ਵਸਨੀਕਾਂ ਤੇ ਮੋਹਤਵਰਾਂ ਨੇ ਚੋ+ ਰਾਂ ਅਤੇ ਚੋ: ਰੀ ਦਾ ਸਮਾਨ ਖਰੀਦਣ ਵਾਲੇ ਕਬਾੜੀਏ ਖਿਲਾਫ਼ ਕਾਰਵਾਈ ਕਰਨ ਦੀ ਮੰਗ ਲਈ ਥਾਣਾ ਸੁਧਾਰ ਦਾ ਘਿ- ਰਾਓ ਕੀਤਾ ਅਤੇ ਕਾਰਵਾਈ ਨਾ ਹੋਣ ’ਤੇ ਕਸਬਾ ਸੁਧਾਰ ਵਿਖੇ ਸਥਿਤ ਲੁਧਿਆਣਾ-ਬਠਿੰਡਾ ਰਾਜਮਾਰਗ ’ਤੇ ਅਣਮਿੱਥੇ ਸਮੇਂ ਲਈ ਚੱਕਾ ਜਾਮ ਕਰਨ ਦਾ ਐਲਾਨ ਕਰ ਦਿੱਤਾ।


ਜਿਸ ਦੀ ਜਾਣਕਾਰੀ ਮਿਲਣ ’ਤੇ ਥਾਣਾ ਸੁਧਾਰ ਪੁੱਜੇ ਡੀਐਸਪੀ ਦਾਣਾ ਜਸਵਿੰਦਰ ਸਿੰਘ ਨੇ ਪਿੰਡਵਾਸੀਆਂ ਦੀ ਮੌਜੂਦਗੀ ’ਚ ਸਬੰਧਤ ਵਿਅਕਤੀਆਂ ਖਿਲਾਫ਼ ਤਰੁੰਤ ਕਾਰਵਾਈ ਕਰਨ ਲਈ ਸੁਧਾਰ ਪੁਲਿਸ ਨੂੰ ਦਿੱਤੇ ਆਦੇਸ਼ਾਂ ਅਤੇ ਡੀਐਸਪੀ ਦਾਖਾ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਸਹਿਮਤੀ ਪ੍ਰਗਟਾਉਂਦਿਆ ਪਿੰਡਵਾਸੀਆਂ ਘਿ# ਰਾਓ ਖਤਮ ਕਰ ਦਿੱਤਾ, ਸਗੋਂ ਥਾਣਾ ਸੁਧਾਰ ਦੇ ਐਸਐਚਓ ਜਰਨੈਲ ਸਿੰਘ ਅਤੇ ਜਾਂਚ ਅਧਿਕਾਰ ਰਾਜਦੀਪ ਸਿੰਘ ਨੇ ਪਿੰਡਵਾਸੀਆਂ ਸਮੇਤ ਉਕਤ ਕਬਾੜੀਏ ਦੀ ਦੁਕਾਨ ’ਤੇ ਚੈਕਿੰਗ ਕੀਤੀ ਅਤੇ ਪੁਲਿਸ ਨੇ ਆਪਣਾ ਤਾਲਾ ਲਗਾ ਕੇ ਕਬਾੜਖਾਨੇ ਨੂੰ ਬੰਦ ਕਰ ਦਿੱਤਾ।


ਇਸ ਮੌਕੇ ਜਾਣਕਾਰੀ ਦਿੰਦਿਆ ਸਰਪੰਚ ਸਤਵੰਤ ਸਿੰਘ ਧਾਲੀਵਾਲ, ਸਾਬਕਾ ਸਰਪੰਚ ਜਸਵਿੰਦਰ ਸਿੰਘ ਧਾਲੀਵਾਲ, ਭਗਵੰਤ ਸਿੰਘ ਸਾਬਕਾ ਸਰਪੰਚ, ਹਰਮੇਲ ਸਿੰਘ, ਸਿੰਕਦਰ ਸਿੰਘ ਧਾਲੀਵਾਲ, ਹਰਮੀਤ ਸਿੰਘ, ਰਛਪਾਲ ਸਿੰਘ ਆਦਿ ਪਿੰਡਵਾਸੀਆਂ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਉਨ੍ਹਾਂ ਦੇ ਪਿੰਡ ਸਮੇਤ ਇਲਾਕੇ ਦੀਆਂ ਲਿੰਕ ਸੜਕਾਂ ’ਤੇ ਕੁੱਝ ਅਣ@ ਪਛਾਤੇ ਲੁਟੇ+ ਰਿਆਂ ਵੱਲੋਂ ਰਾਹਗੀਰਾਂ ਨੂੰ ਘੇਰ ਕੇ ਤੇਜ/ ਧਾਰ ਹਥਿਆਰ ਨਾਲ ਜਖਮੀ ਕਰਨ ਉਪਰੰਤ ਲੁੱਟਾਂ-ਖੋਹਾਂ ਕੀਤੀਆਂ ਜਾਂਦੀਆਂ ਹਨ, ਉਥੇ ਹੀ ਪਿੰਡ ਦੇ ਖੇਤਾਂ ਤੇ ਘਰਾਂ ’ਚੋਂ ਸਮਾਨ ਚੋ. ਰੀ ਦੀਆਂ ਵਾਰ.ਦਾਤਾਂ ਵਾਪਰ ਰਹੀਆਂ ਸਨ। ਜਿਸ ਖਿਲਾਫ਼ ਪਿੰਡਵਾਸੀਆਂ ਵੱਲੋਂ ਨਿਗ੍ਹਾ ਰੱਖੀ ਗਈ ਅਤੇ ਪਿੰਡ ਦੇ ਇੱਕ ਕਬਾੜੀਏ ਨੂੰ ਚੋ. ਰੀ ਦਾ ਸਮਾਨ ਵੇਚਦੇ ਚੋ.ਰਾਂ ਨੂੰ ਕਾਬੂ ਕਰਕੇ ਰੰਗੇ ਹੱਥੀ ਪੁਲਿਸ ਨੂੰ ਫੜਾਇਆ ਗਿਆ ਪ੍ਰੰਤੂ ਸੁਧਾਰ ਪੁਲਿਸ ਵੱਲੋਂ ਸਿਰਫ਼ ਉਕਤ ਦੋ ਚੋ.ਰਾਂ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਅਤੇ ਉਕਤ ਕਬਾੜੀਏ ਨੂੰ ਮੁਕੱਦਮੇ ਵਿਚ ਨਾਮਜਦ ਨਹੀਂ ਕੀਤਾ।


ਜਿਸ ਖਿਲਾਫ਼ ਅੱਜ ਇਕੱਤਰ ਹੋਏ ਪਿੰਡਵਾਸੀਆਂ ਨੇ ਉਕਤ ਚੋ.ਰਾਂ ਸਮੇਤ ਚੋ.ਰੀ ਦਾ ਸਮਾਨ ਖਰੀਦਣ ਵਾਲੇ ਕਬਾੜੀਏ ਖਿਲਾਫ਼ ਵੀ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਪਿੰਡਵਾਸੀਆਂ ਨੇ ਡੀਐਸਪੀ ਦਾਖਾ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਧਰਨਾ ਲਗਾਉਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ। ਇਸ ਮੌਕੇ ਪਿੰਡਵਾਸੀਆਂ ਨੇ ਪਿੰਡ ਦੇ ਕਿਸਾਨ ਚਰਨ ਸਿੰਘ ਦੀ ਮੋਟਰ ’ਤੇ ਰਹਿੰਦੇ ਪਰਵਾਰੀ ਮਜ਼ਦੂਰ ਕ੍ਰਿਸ਼ਨ ਕੁਮਰ ਦੇ ਜਖਮ ਦਿਖਾਉਂਦਿਆ ਦੱਸਿਆ ਕਿ ਬੀਤੇ ਦਿਨੀਂ ਕੁਝ ਲੁਟੇ. ਰਿਆਂ ਨੇ ਉਸ ਦੇ ਪੇਟ ਵਿਚ ਚਾ{ ਕੂ ਮਾਰ ਕੇ ਮੋਬਾਇਲ ਫੋਨ ਖੋ. ਹ ਕੇ ਲੈ ਗਏ। ਜਿਸ ਦਾ ਪਿੰਡਵਾਸੀਆਂ ਨੇ ਰੁਪਏ ਇਕੱਠੇ ਕਰਕੇ ਪੀਜੀਆਈ ਚੰਡੀਗੜ੍ਹ ਤੋਂ ਇਲਾਜ ਕਰਵਾਇਆ ਹੈ, ਜਦਕਿ ਇਸ ਮਾਮਲੇ ਵਿਚ ਵੀ ਬਣਦੀ ਕਾਨੂੰਨੀ ਕਾਰਵਾਈ ਅੱਜ ਅਮਲ ਵਿਚ ਲਿਆਂਦੀ ਗਈ ਹੈ। ਇਸ ਮੌਕੇ ਗੱਲਬਾਤ ਕਰਦਿਆਂ ਥਾਣਾ ਮੁੱਖੀ ਜਰਨੈਲ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿਚ ਸੁਧਾਰ ਪੁਲਿਸ ਨੇ ਮਨਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਰਾਮਪਾਲ ਵਾਸੀ ਜੱਸੋਵਾਲ ਨੂੰ ਕਾਬੂ ਕਰ ਲਿਆ ਅਤੇ ਉਨ੍ਹਾਂ ਵੱਡੇ ਪੱਧਰ ’ਤੇ ਇਲਾਕੇ ’ਚ ਕੀਤੀਆਂ ਚੋ.ਰੀ ਦੀਆਂ ਵਾਰ.ਦਾਤਾਂ ਨੂੰ ਕਬੂਲਿਆ ਹੈ, ਜਦਕਿ ਚੋ. ਰੀ ਦਾ ਸਮਾਨ ਖਰੀਦਣ ਵਾਲੇ ਕਬਾੜੀਏ ਇਕਬਾਲ ਸਿੰਘ ਨੂੰ ਨਾਮਜਦ ਕੀਤਾ ਹੋਇਆ ਹੈ, ਜੋ ਅਜੇ ਭਗੌ. ੜਾ ਚੱਲ ਰਿਹਾ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ, ਜਿਸ ਨੂੰ ਜਲਦ ਕਾ" ਬੂ ਕਰ ਲਿਆ ਜਾਵੇਗਾ, ਜਦਕਿ ਉਸ ਦੀ ਦੁਕਾਨ ਪੁਲਿਸ ਵੱਲੋਂ ਪਿੰਡ ਵਾਸੀਆਂ ਦੀ ਮੌਜੂਦਗੀ ’ਚ ਤਾਲਾ ਲਗਾ ਕੇ ਬੰਦ ਕਰ ਦਿੱਤਾ।

Story You May Like