The Summer News
×
Wednesday, 15 May 2024

ਬਟਾਲਾ ਸ਼ਹਿਰ ਦੇ ਮੁਖ ਬਾਜ਼ਾਰ 'ਚ ਮੋਬਾਈਲ ਫੋਨ ਦੁਕਾਨ ਤੇ ਹੋਈ ਚੋਰੀ

ਬਟਾਲਾ : ਬਟਾਲਾ ਸ਼ਹਿਰ ਦੇ ਮੁਖ ਬਾਜ਼ਾਰ ਜਲੰਧਰ ਰੋਡ ਸਥਿਤ ਇਕ ਮੋਬਾਈਲ ਫੋਨ ਸ਼ੋਰੋਮ 'ਚ ਬੀਤੀ ਦੇਰ ਰਾਤ ਚੋਰੀ ਹੋ ਗਈ ਹੋਈ। ਸ਼ੋਰੂਮ ਮਲਿਕ ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਉਹ ਰੋਜਾਨਾ ਦੀ ਤਰ੍ਹਾਂ ਬੀਤੀ ਰਾਤ ਕਰੀਬ 9 ਵਜੇ ਦੁਕਾਨ ਬੰਦ ਕਰ ਚਲੇ ਗਏ ਜਦਕਿ ਉਹਨਾਂ ਦੀ ਨਾਲ ਇਕ ਦੁਕਾਨ ਤੇ ਉਸਾਰੀ ਚਲ ਰਹੀ ਹੈ, ਅਤੇ ਸ਼ਟਰ ਨਾ ਹੋਣ ਕਾਰਨ ਉਥੇ ਚੌਕੀਦਾਰ ਵੀ ਸੀ। ਲੇਕਿਨ ਉਸਦੇ ਬਾਵਜੂਦ ਜਦ ਅੱਜ ਦੁਕਾਨ ਖੋਲਣ ਪਹੁੰਚੇ ਤਾਂ ਦੁਕਾਨ ਖੋਲਦੇ ਹੀ ਉਹਨਾਂ ਦੇਖਿਆ ਕਿ ਦੁਕਾਨ ਦਾ ਸਮਾਨ ਖਿਲਰਿਆ ਹੋਇਆ ਸੀ ਅਤੇ ਕੀਮਤੀ ਸਮਾਨ ਗਾਇਬ ਸੀ।


ਇਥੋਂ ਤਕ ਕਿ ਜੋ ਗਲੇ 'ਚ ਪੈਸੇ ਸਨ ਉਹ ਵੀ ਗਾਇਬ ਸੀ ਅਤੇ ਜਦ ਦੁਕਾਨ ਤੇ ਲਗੇ ਸੀਸੀਟੀਵੀ ਕੈਮਰਾ ਦੀ ਰਿਕਾਰਡਿੰਗ ਦੇਖੀ ਤਾਂ ਇਹ ਸਾਮਣੇ ਆਇਆ ਕਿ ਬੀਤੀ ਰਾਤ ਕਰੀਬ 4 ਵਜੇ ਇਕ ਨੌਜ਼ਵਾਨ ਉਸਾਰੀ ਵਾਲੀ ਦੁਕਾਨ ਦੇ ਰਸਤੇ ਸ਼ੀਸ਼ਾ ਤੋੜ ਕੇ ਮੁਖ ਦੁਕਾਨ ਅੰਦਰ ਦਾਖਿਲ ਹੋਏ ਅਤੇ ਉਹਨਾਂ ਦੁਕਾਨ ਚ ਦਾਖਿਲ ਹੋ ਦੁਕਾਨ 'ਚ ਉਹਨਾਂ ਦੇ ਗੱਲੇ ਚੋ ਪੈਸੇ ਅਤੇ ਦੋ ਮੋਬਾਈਲ ਫੋਨ ,ਏਅਰ ਪੋਡ ਆਦਿ ਕਰੀਬ 25 ਹਜ਼ਾਰ ਰੁਪਏ ਦਾ ਸਾਮਾਨ ਅਤੇ ਨਕਦੀ ਚੋਰੀ ਕਰ ਫਰਾਰ ਹੋ ਗਿਆ ਅਤੇ ਚੋਰ ਵਲੋਂ ਕੀਤੀ ਇਹ ਪੂਰੀ ਵਾਰਦਾਤ ਦੁਕਾਨ ਦੇ ਅੰਦਰ ਲਗੇ ਸੀਸੀਟੀਵੀ ਕੈਮਰਾ ਚ ਕੈਦ ਹੋ ਗਈ ਜਦਕਿ ਚੋਰ ਇਨ੍ਹਾਂ ਸ਼ਾਤਿਰ ਸੀ ਕਿ ਉਸਨੇ ਆਪਣੀ ਕਮੀਜ਼ ਨਾਲ ਆਪਣਾ ਚੇਹਰਾ ਲੁਕਾ ਕੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਦੇ ਨਾਲ ਹੀ ਦੁਕਾਨ ਮਲਿਕ ਨੇ ਦੱਸਿਆ ਕਿ ਉਹਨਾਂ ਵਲੋਂ ਇਸ ਵਾਰਦਾਤ ਦੀ ਸੂਚਨਾ ਪੁਲਿਸ ਨੂੰ ਦਿਤੀ ਗਈ ਹੈ। ਉਥੇ ਹੀ ਲਗਾਤਾਰ ਹੋ ਰਹੀਆਂ ਲੁਟਾ ਖੋਹਾਂ ਅਤੇ ਚੋਰੀ ਦੀਆ ਵਾਰਦਾਤਾਂ ਨੂੰ ਲੈਕੇ ਲੋਕਾਂ ਚ ਸਹਿਮ ਦਾ ਮਾਹੌਲ ਹੈ।


 

Story You May Like