The Summer News
×
Monday, 13 May 2024

ਬਟਾਲਾ ਵਿਖੇ ਐਂਟੀ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ ,ਪੜੋ ਖਬਰ

ਬਟਾਲਾ, 1 ਜੁਲਾਈ : ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ "ਮਾਂਡੀ" ਦੀਆਂ ਹਦਾਇਤਾਂ ਅਤੇ ਡਾ. ਮਮਤਾ "ਵਸੂਦੇਵ" ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ਼ ਅਫ਼ਸਰ ਡਾ. ਨੀਲਮ ਦੀ ਰਹਿਨੁਮਾਈ ਹੇਠ ਕਮਿਉਨਿਟੀ ਹੈਲਥ ਸੈਂਟਰ ਕਾਹਨੂੰਵਾਨ ਅਧੀਨ ਆਉਂਦੇ ਪਿੰਡ ਭੈਣੀ ਬਾਂਗਰ ਵਿਖ਼ੇ ਐਂਟੀ ਮਲੇਰੀਆ ਜਾਗਰੂਕਿਤਾ ਕੈਂਪ ਲਗਾਇਆ ਗਿਆ ਇਸ ਮਲੇਰੀਆਂ ਜਾਗਰੂਕਿਤਾ ਕੈਂਪ ਵਿੱਚ ਸ਼੍ਰੀ ਮਹਿੰਦਰਪਾਲ ਹੈਲਥ ਇੰਸਪੈਕਟਰ ਨੇ ਆਏ ਹੋਏ ਲੋਕਾਂ ਨੂੰ ਦੱਸਿਆ ਕਿ ਮਲੇਰੀਆ ਬੁਖਾਰ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਇਹ ਮੱਛਰ ਖੜ੍ਹੇ ਸਾਫ਼ ਪਾਣੀ ਉਪਰ ਰਹਿੰਦਾ ਹੈ ਤੇ ਪੈਦਾਵਾਰ ਵਧਾਉਂਦਾ ਹੈ I


ਇਹ ਮੱਛਰ ਰਾਤ ਤੇ ਸਵੇਰ ਸਮੇਂ ਕੱਟਦੇ ਹਨl ਮਲੇਰੀਆ ਬੁਖਾਰ ਦੇ ਲੱਛਣ: ਠੰਢ ਤੇ ਕਾਂਬੇ ਨਾਲ ਤੇਜ਼ ਬੁਖਾਰ, ਸਿਰ ਦਰਦ ਹੋਣਾ, ਬੁਖਾਰ ਉਤਰਨ ਤੋਂ ਬਾਅਦ ਥਕਾਵਟ ਤੇ ਕਮਜ਼ੋਰੀ ਹੋਣਾ ਸਰੀਰ ਨੂੰ ਪਸੀਨਾ ਤੇ ਤਰੇਲੀਆਂ ਆਉਣਾ ਆਦਿ ਹੁੰਦੇ ਹਨ, ਅਜਿਹੇ ਲੱਛਣ ਕਿਸੇ ਵਿਅਕਤੀ ਨੂੰ ਦਿਖਾਈ ਦੇਣ ਤਾਂ ਤਰੁੰਤ ਨਜ਼ਦੀਕੀ ਸਿਹਤ ਸੈਂਟਰ ਜਾ ਕਿ ਖੂਨ ਦੀ ਜਾਂਚ ਕਰਨ ਤੇ ਮਲੇਰੀਆ ਬੁਖ਼ਾਰ ਨਿੱਕਲੇ ਤਾਂ ਇਸ ਦੀ ਦਵਾਈ ਸਾਰੇ ਹੈਲਥ ਸੈਂਟਰਾਂ ਤੋਂ ਮੁਫ਼ਤ ਦਿੱਤੀ ਜਾਂਦੀ ਹੈ, ਮਲੇਰੀਆ ਮੱਛਰ ਤੋਂ ਬਚਾਓ ਲਈ ਘਰਾਂ ਵਿੱਚ ਰੱਖੇ ਕੁਲਰਾਂ ਤੇ ਫਰਿਜਾਂ ਦੀਆਂ ਵੇਸਟ ਪਾਣੀ ਦੀਆਂ ਟਰੇਆਂ ਵਿੱਚ, ਟੁੱਟੇ -ਭੱਜੇ ਬਰਤਨਾਂ ਵਿੱਚ ਬਰਸਾਤਾਂ ਦੇ ਪਏ ਪਾਣੀ, ਪਸ਼ੂਆਂ ਦੇ ਪੀਣ ਵਾਲੇ ਪਾਣੀ ਦੀਆਂ ਹੋਦੀਆਂ ਵਿੱਚ ਪੈਦਾ ਹੁੰਦਾ ਹੈ ਇਸ ਲਈ ਹਫ਼ਤੇ ਦੇ ਹਰ ਸ਼ੁੱਕਰਵਾਰ ਡ੍ਰਾਈ -ਡੇ ਮਨਾਉਣ ਤੇ ਕੱਢਣਾ ਚਾਹੀਦਾ ਹੈ ਤੇ ਖੜੇ ਪਾਣੀ ਉਪਰ ਸੜ੍ਹਿਆ ਤੇਲ ਪਾਉਣਾ ਚਾਹੀਦਾ ਹੈ l ਮੱਛਰ ਤੋਂ ਬਚਾਓ ਲਈ ਸਰੀਰ ਨੂੰ ਪੂਰੇ ਢੱਕਣ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ ਆਦਿ ਜਾਣਕਾਰੀ ਦਿੱਤੀ ਗਈ l ਇਸ ਮੌਕੇ ਤੇ ਪ੍ਰਤਾਪ ਸਿੰਘ,ਅਲੀਜ਼ਮਾਂ ਆਸ਼ਾ, ਗੁਰਮੀਤ ਕੌਰ ਆਸ਼ਾ ਤੇ ਹੋਰ ਵਿਅਕਤੀ ਹਾਜ਼ਰ ਸਨ l


 


 

Story You May Like